ਆਟੋ ਡੈਸਕ- ਦੇਸ਼ ਦੀ ਪ੍ਰਮੁੱਕ ਦੋ ਪਹੀਆ ਵਾਹਨ ਨਿਰਮਾਤਾ ਬਜਾਜ ਆਟੋ ਨੇ ਦੇਸ਼ 'ਚ ਚੇਤਕ ਇਲੈਕਟ੍ਰਿਕ ਦੇ ਨਵੇਂ ਪ੍ਰੀਮੀਅਮ ਐਡੀਸ਼ਨ ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸ ਸਕੂਟਰ ਨੂੰ ਨਵੇਂ ਇਲੈਕਟ੍ਰਿਕ ਵ੍ਹੀਕਲ ਪ੍ਰੋਗਰਾਮ ਤਹਿਤ ਉਤਾਰਿਆ ਹੈ। ਸਕੂਟਰ 'ਚ ਅਪਡੇਟਸ ਦੇ ਨਾਲ-ਨਾਲ ਇਸਦੀ ਕੀਮਤ 'ਚ ਵੀ ਬਦਲਾਅ ਕੀਤੇ ਗਏ ਹਨ।
ਕੰਪਨੀ ਨੇ ਇਸਦੀ ਲੁਕ 'ਚ ਕੁਝ ਜ਼ਿਆਦਾ ਬਦਲਾਅ ਨਹੀਂ ਕੀਤੇ। ਮੌਜੂਦਾ ਮਾਡਲ ਵਰਗੀ ਹੀ ਮੈਟਲ ਬਾਡੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਵੇਂ ਚੇਤਕ 'ਚ ਪਹਿਲਾਂ ਨਾਲੋਂ ਵੱਡੇ ਐੱਲ.ਸੀ.ਡੀ. ਕੰਸੋਲ ਨੂੰ ਦਿੱਤਾ ਗਿਆ ਹੈ ਜੋ ਮੌਜੂਦਾ ਵੇਰੀਐਂਟ ਦੇ ਮੁਕਾਬਲੇ ਬਿਹਤਰ ਕਲੈਰਿਟੀ ਦੇਵੇਗਾ। ਉੱਥੇ ਹੀ ਇਸ ਵਿਚ ਪ੍ਰਮੀਅਮ ਟੂ- ਟੋਨ ਸੀਟ, ਬਾਡੀ ਕਲਰ ਰੀਅਰ ਵਿਊ ਮਿਰਰ, ਸੈਟਿਨ ਬਲੈਕ ਗ੍ਰੈਬ ਰੇਲ ਅਤੇ ਮੈਚਿੰਗ ਪਿਲੀਅਨ ਫੁੱਟ-ਰੈਸਟ ਕਾਸਟਿੰਗਸ ਦਿੱਤੀ ਗਈ ਹੈ। ਨਾਲ ਹੀ ਇਸ ਵਿਚ ਨਵੇਂ ਕਲਰ ਆਪਸ਼ਨ- ਸੈਟਿਨ ਬਲੈਕ, ਮੈਟ ਕੋਰਸ ਗ੍ਰੇਅ, ਮੈਟ ਕੈਰੇਬੀਅਨ ਬਲਿਊ ਵੀ ਦਿੱਤੇ ਗਏ ਹਨ।
ਕੀਮਤ ਦੀ ਗੱਲ ਕਰੀਏ ਤਾਂ ਇਸ ਪ੍ਰੀਮੀਅਮ ਐਡੀਸ਼ਨ ਨੂੰ 1.51 ਲੱਖ ਰੁਪਏ ਦੀ ਕੀਮਤ 'ਤੇ ਉਤਾਰਿਆ ਗਿਆ ਹੈ। ਉੱਥੇ ਹੀ ਕੰਪਨੀ ਨੇ ਮੌਜੂਦਾ ਮਾਡਲ ਦੀ ਕੀਮਤ ਨੂੰ ਘਟਾ ਕੇ 1.21 ਲੱਖ ਰੁਪਏ ਕਰ ਦਿੱਤਾ ਹੈ।
ਇਸ ਦੌਰਾਨ ਬਜਾਜ ਆਟੋ ਦੇ ਐਗਜ਼ੀਕਿਊਟਿਵ ਡਾਇਰੈਕਟਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਲੈਕਟ੍ਰਿਕ ਵ੍ਹੀਕਲਸ ਦੀ ਸਪਲਾਈ 'ਤੇ ਕਾਫੀ ਕੰਮ ਕੀਤ ਹੈ, ਜਿਸ ਨਾਲ ਕੰਪਨੀ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਤਰੀਕੇ ਨਾਲ ਕੰਮ ਕਰ ਸਕੇਗੀ। ਇਸ ਨਾਲ ਚੇਤਕ ਦੇ ਪ੍ਰੀਮੀਅਮ ਅਤੇ ਭਰੋਸੇਮੰਦ ਅਕਸ ਨੂੰ ਹੋਰ ਮਜਬੂਤੀ ਮਿਲੇਗੀ।
Vi ਨੇ ਲਾਂਚ ਕੀਤਾ ਨਵਾਂ ਰੀਚਾਰਜ ਪਲਾਨ, ਸਾਲ ਭਰ ਮਿਲੇਗਾ ਫ੍ਰੀ OTT ਦਾ ਮਜ਼ਾ
NEXT STORY