ਗੈਜੇਟ ਡੈਸਕ- ਵੋਡਾਫੋਨ-ਆਈਡੀਆ ਨੇ ਆਪਣੇ ਗਾਹਕਾਂ ਲਈ ਇਕ ਖਾਸ ਪੋਸਟਪੇਡ ਪਲਾਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਇਸ ਪਲਾਨ ਦਾ ਨਾਂ Vi Max 401 South ਹੈ ਅਤੇ ਇਸ ਪਲਾਨ 'ਚ ਕੰਪਨੀ ਓ.ਟੀ.ਟੀ. ਦੀ ਸੁਵਿਧਾ ਵੀ ਦੇਣ ਵਾਲੀ ਹੈ। ਇਹ ਪਲਾਨ ਨਾਨ ਹਿੰਦੀ ਭਾਸ਼ੀ ਗਾਹਕਾਂ ਲਈ ਲਿਆਇਆ ਗਿਆ ਹੈ। ਕੰਪਨੀ ਮੁਤਾਬਕ, ਇਸ ਪਲਾਨ 'ਚ ਤਮਿਲ, ਮਲਿਆਲਮ, ਤੇਲਗੂ ਅਤੇ ਕਨੰੜ ਭਾਸ਼ਾਵਾਂ 'ਚ ਖੇਤਰੀ ਓ.ਟੀ.ਟੀ. ਕੰਟੈਂਟ ਦਾ ਮਜ਼ਾ ਲਿਆ ਜਾ ਸਕਦਾ ਹੈ। ਇਸ ਪਲਾਨ 'ਚ ਗਾਹਕਾਂ ਨੂੰ ਹਰ ਮਹੀਨੇ 50 ਜੀ.ਬੀ. ਡਾਟਾ ਮਿਲਦਾ ਹੈ।
Vi Max 401 South ਪਲਾਨ
401 ਰੁਪਏ ਦੀ ਕੀਮਤ ਵਾਲੇ ਇਸ ਰੀਚਾਰਜ ਪਲਾਨ ਦਾ ਨਾਂ Vi Max 401 South ਹੈ ਅਤੇ ਇਹ ਅਨਲਿਮਟਿਡ ਡਾਟਾ ਅਤੇ ਕਾਲਿੰਗ ਬੈਨਿਫਿਟਸ ਦੇ ਨਾਲ ਆਉਂਦਾ ਹੈ। ਪਲਾਨ 'ਚ ਸਨ ਐੱਨ.ਐਕਸ.ਟੀ. ਪ੍ਰੀਮੀਅਮ ਐੱਚ.ਡੀ. ਦਾ ਓ.ਟੀ.ਟੀ. ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਇਸ ਪਲਾਨ ਦੇ ਨਾਲ ਪੂਰੇ ਸਾਲ ਲਈ ਇਹ ਸਬਸਕ੍ਰਿਪਸ਼ਨ ਮਿਲੇਗਾ। ਨਾਲ ਹੀ ਗਾਹਕਾਂ ਨੂੰ ਡਿਊਲ ਸਕਰੀਨ ਐਕਸੈਸ ਮਿਲੇਗਾ।
ਇਹ ਵੀ ਪੜ੍ਹੋ- ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!
Vi Max 401 South ਪਲਾਨ
401 ਰੁਪਏ ਦੀ ਕੀਮਤ ਵਾਲੇ ਇਸ ਰੀਚਾਰਜ ਪਲਾਨ ਦਾ ਨਾਂ Vi Max 401 South ਹੈ ਅਤੇ ਇਹ ਕਾਲਿੰਗ ਬੈਨਿਫਿਟਸ ਦੇ ਨਾਲ ਆਉਂਦਾ ਹੈ। ਪਲਾਨ 'ਚ ਸਨ ਐੱਨ.ਐਕਸ.ਟੀ. ਪ੍ਰੀਮੀਅਮ ਐੱਚ.ਡੀ. ਦਾ ਓ.ਟੀ.ਟੀ. ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਇਸ ਪਲਾਨ ਦੇ ਨਾਲ ਪੂਰੇ ਸਾਲ ਲਈ ਇਹ ਸਬਸਕ੍ਰਿਪਸ਼ਨ ਮਿਲੇਗਾ। ਨਾਲ ਹੀ ਗਾਹਕਾਂ ਨੂੰ ਡਿਊਲ ਸਕਰੀਨ ਐਕਸੈਸ ਮਿਲੇਗਾ। ਯਾਨੀ ਯੂਜ਼ਰਜ਼ ਨੂੰ ਮੋਬਾਇਲ ਫੋਨ ਦੇ ਨਾਲ ਸਮਾਰਟ ਟੀਵੀ 'ਤੇ ਵੀ ਇਸ ਸਬਸਕ੍ਰਿਪਸ਼ਨ ਦਾ ਲਾਭ ਮਿਲੇਗਾ। ਗਾਹਕ Zee5 ਦਾ ਕੰਟੈਂਟ ਵੀ ਦੇਖ ਸਕਣਗੇ। ਇਹ ਕੰਟੈਂਟ ਵੀ.ਆਈ. ਮੂਵੀਜ਼ ਅਤੇ ਟੀਵੀ ਐਪ 'ਤੇ ਦੇਖਿਆ ਜਾ ਸਕੇਗਾ। ਦੱਸ ਦੇਈਏ ਕਿ ਸਨ ਐੱਨ.ਐਕਸ.ਟੀ. ਰੀਜਨਲ ਭਾਸ਼ਾਵਾਂ ਜਿਵੇਂ ਤਮਿਲ, ਮਲਿਆਲਮ, ਤੇਲਗੂ ਅਤੇ ਕਨੰੜ ਭਾਸ਼ਾਵਾਂ 'ਚ ਕੰਟੈਂਟ ਦੇਣ ਵਾਲੇ ਸਭ ਤੋਂ ਵੱਡੇ ਪਲੇਟਫਾਰਮਾਂ 'ਚੋਂ ਇਕ ਹੈ।
ਪਲਾਨ ਦੀਆਂ ਹੋਰ ਸੁਵਿਧਾਵਾਂ ਦੀ ਗੱਲ ਕਰੀਏ ਤਾੰ ਇਸ ਪਲਾਨ 'ਚ ਗਾਹਕਾਂ ਨੂੰ ਹਰ ਮਹੀਨੇ 50 ਜੀ.ਬੀ. ਡਾਟਾ ਮਿਲਦਾ ਹੈ। ਉੱਥੇ ਹੀ ਪਲਾਨ 'ਚ ਨਾਈਟ ਡਾਟਾ ਦੀ ਸੁਵਿਧਾ ਵੀ ਮਿਲਦੀ ਹੈ। ਯਾਨੀ ਵੋਡਾਫੋਨ-ਆਈਡੀਆ ਗਾਹਕਾਂ ਨੂੰ ਰਾਤ ਦੇ 12 ਵਜੇ ਤੋਂ ਸਵੇਰੇ 6 ਵਜੇ ਤਕ ਅਨਲਿਮਟਿਡ ਡਾਟਾ ਮਿਲੇਗਾ। ਉੱਥੇ ਹੀ ਪਲਾਨ 'ਚ ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਇਹ ਸੁਵਿਧਾ ਇਕ ਮਹੀਨੇ ਦੀ ਮਿਆਦ ਦੇ ਨਾਲ ਮਿਲਦੀ ਹੈ।
ਇਹ ਵੀ ਪੜ੍ਹੋ– ਐਲਨ ਮਸਕ ਲਈ ਖ਼ਤਰੇ ਦੀ ਘੰਟੀ! ਟਵਿਟਰ ਦੇ ਸਾਬਕਾ CEO ਨੇ ਲਾਂਚ ਕੀਤਾ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ
ਸਨੈਪਚੈਟ 'ਤੇ ਵੀ CharGPT, ਆ ਰਿਹਾ My AI ਚੈਟਬਾਟ
NEXT STORY