ਜਲੰਧਰ : ਵਰਚੁਅਲ ਰਿਐਲਿਟੀ ਕਈ ਵਾਰ ਕਿਸੇ ਜਾਦੂ ਦੀ ਤਰ੍ਹਾਂ ਲਗਦੀ ਹੈ। ਇਹ ਅਸੀਂ ਤਾਂ ਮੰਨਦੇ ਹੀ ਹਾਂ ਪਰ ਅੱਜ ਸਵੇਰੇ ਬਰਾਕ ਓਬਾਮਾ ਨੇ ਵੀ ਇਹੀ ਕਿਹਾ ਜਦੋਂ ਉਨ੍ਹਾਂ ਨੇ ਵੀਆਰ ਹੈੱਡ-ਸੈੱਟ ਦੀ ਵਰਤੋਂ ਕੀਤੀ। ਅੱਜ ਸਵੇਰੇ ਬਰਾਕ ਓਬਾਮਾ ਹੈਨੋਵਰ ਮੈੱਸੀ ਇੰਡਸਟ੍ਰੀਅਲ ਟ੍ਰੇਡ ਫੇਅਰ 'ਚ ਗੂਗਲ ਵੀ. ਆਰ. ਗਲਾਸਿਜ਼ ਨੂੰ ਟੈਸਟ ਕਰਦੇ ਦੇਖੇ ਗਏ। ਉਨ੍ਹਾਂ ਦੇ ਨਾਲ ਜਰਮਨ ਚਾਂਸਲਰ ਏਂਜੇਲਾ ਮਾਰਕੇਲ ਵੀ ਮੌਜੂਦ ਸੀ।
ਜਦੋਂ ਬਰਾਕ ਓਬਾਮਾ ਨੇ ਵੀ. ਆਰ. ਨੂੰ ਟ੍ਰਾਈ ਕੀਤਾ ਤਾਂ ਪਹਿਲੀ ਵਾਰ 'ਚ ਉਹ ਸਮਝ ਹੀ ਨਹੀਂ ਪਾਏ ਕਿ ਗਲਾਸ 'ਚੋਂ ਜੋ ਉਹ ਦੇਖ ਰਹੇ ਸੀ, ਉਹ ਉਨ੍ਹਾਂ ਦਾ ਆਪਣਾ ਹੀ ਹੱਥ ਸੀ। ਇਸ ਤੋਂ ਬਾਅਦ ਵੀ. ਆਰ. ਗਲਾਸਿਜ਼ ਦਾ ਲੁਤਫ ਲੈਂਦੇ ਹੋਏ ਓਬਾਮਾ ਨੇ ਇਹ ਵੀ ਕਿਹਾ ਕਿ ਕਿਓਂ ਨਾ ਆਪਣੀਆਂ ਸਾਰੀਆਂ ਟੈਲੀਕਾਨਫ੍ਰੈਂਸਿਜ਼ ਓਕੁਲਸ ਰਿਫਟ 'ਤੇ ਹੀ ਕਰੀਆਂ ਜਾਣ।
ਇਸ ਨਵੇਂ ਫੀਚਰ ਨਾਲ ਫੇਸਬੁੱਕ 'ਤੇ ਹਿੰਦੀ 'ਚ ਲਿਖਣਾ ਹੋਇਆ ਹੋਰ ਵੀ ਆਸਾਨ
NEXT STORY