ਗੈਜੇਟ ਡੈਸਕ– ਜੇਕਰ ਤੁਹਾਨੂੰ ਬੈਟਲ ਰਾਇਲ ਗੇਮਸ ਖੇਡਣਾ ਪਸੰਦ ਹੈ ਕਿ ਤੁਹਾਡੇ ਲਈ ਵੱਡੀ ਖ਼ਬਰ ਹੈ। ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਗੇਮ ਨੂੰ ਭਾਰਤ ’ਚ ਜਲਦ ਲਾਂਚ ਕੀਤਾ ਜਾਵੇਗਾ ਅਤੇ ਇਸ ਨੂੰ ਲੈ ਕੇ ਇਸ ਦੀ ਡਿਵੈਲਪਰ ਕੰਪਨੀ ਕਰਾਫਟੋਨ ਲਗਾਤਾਰ ਟੀਜ਼ਰ ਜਾਰੀ ਕਰ ਰਹੀ ਹੈ। ਮੀਡੀਈ ਰਿਪੋਰਟਾਂ ਦੀ ਮੰਨੀਏ ਤਾਂ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਗੇਮ ਨੂੰ ਭਾਰਤ ’ਚ 18 ਜੂਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਗੇਮ ਨੂੰ ਪਬਜੀ ਮੋਬਾਇਲ ਇੰਡੀਆ ਦੇ ਆਪਸ਼ਨ ਦੇ ਤੌਰ ’ਤੇ ਲਿਆਇਆ ਜਾ ਰਿਹਾ ਹੈ। ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਗੇਮ ਦੀ ਪ੍ਰੀ-ਰਜਿਸਟ੍ਰੇਸ਼ਨ ਭਾਰਤ ’ਚ ਸ਼ੁਰੂ ਹੋ ਚੁੱਕੀ ਹੈ ਅਤੇ ਐਂਡਰਾਇਡ ਯੂਜ਼ਰਸ ਪਲੇਅ ਸਟੋਰ ’ਚ ਇਸ ਨੂੰ ਸਰਚ ਕਰਨ ਤੋਂ ਬਾਅਦ ਖ਼ੁਦ ਨੂੰ ਗੇਮ ਲਈ ਪ੍ਰੀ-ਰਜਿਸਟਰ ਕਰ ਸਕਦੇ ਹਨ। ਕੁਝ ਸਮੇਂ ਬਾਅਦ ਆਈ.ਓ.ਐੱਸ. ਯੂਜ਼ਰਸ ਲਈ ਵੀ ਇਸ ਨੂੰ ਉਪਲੱਬਧ ਕੀਤਾ ਜਾਵੇਗਾ।
ਦੱਸ ਦੇਈਏ ਕਿ ਭਾਰਤ ’ਚ ਲੱਖਾਂ ਯੂਜ਼ਰ ਬੈਟਲ ਰਾਇਲ ਗੇਮ ਖੇਡਦੇ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਪਬਜੀ ਬੈਨ ਹੋਣ ਤੋਂ ਬਾਅਦ ਝਟਕਾ ਲੱਗਾ ਸੀ। ਗੇਮ ਡਿਵੈਲਪਰਾਂ ਨੇ ਪਬਜੀ ਨੂੰ ਦੁਬਾਰਾ ਪਬਜੀ ਮੋਬਾਇਲ ਇੰਡੀਆ ਦੇ ਰੂਪ ’ਚ ਲਾਂਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਪਬਜੀ ਨੂੰ ਦੁਬਾਰਾ ਭਾਰਤ ’ਚ ਲਾਂਚ ਨਹੀਂ ਕੀਤਾ ਜਾ ਸਕਿਆ।
ਇਸ ਦਿਨ ਲਾਂਚ ਹੋਵੇਗਾ 6,000mAh ਬੈਟਰੀ ਵਾਲਾ ਸੈਮਸੰਗ ਗਲੈਕਸੀ M32
NEXT STORY