ਗੈਜੇਟ ਡੈਸਕ - ਵਧਦੀ ਗਰਮੀ 'ਚ ਅਕਸਰ ਲੋਕ ਆਪਣੇ ਏਸੀ (AC) ਦਾ ਤਾਪਮਾਨ 20 ਡਿਗਰੀ ਜਾਂ ਉਸ ਤੋਂ ਘੱਟ ਸੈੱਟ ਕਰ ਦਿੰਦੇ ਹਨ, ਇਹ ਸੋਚ ਕੇ ਕਿ ਇਸ ਨਾਲ ਕਮਰਾ ਜ਼ਿਆਦਾ ਠੰਡਾ ਹੋਵੇਗਾ ਪਰ ਸਰੋਤਾਂ ਅਨੁਸਾਰ, ਤਾਪਮਾਨ 'ਚ ਸਿਰਫ਼ 5 ਡਿਗਰੀ ਦਾ ਇਹ ਫਰਕ ਤੁਹਾਡੇ ਬਿਜਲੀ ਦੇ ਬਿੱਲ ਨੂੰ 25 ਤੋਂ 30 ਫੀਸਦੀ ਤੱਕ ਘਟਾ ਸਕਦਾ ਹੈ।
1 ਡਿਗਰੀ ਵਧਾਉਣ ਨਾਲ 6% ਦੀ ਬੱਚਤ
ਬਿਊਰੋ ਆਫ ਐਨਰਜੀ ਐਫੀਸ਼ੀਐਂਸੀ (BEE) ਅਤੇ ਮਾਹਿਰਾਂ ਦੇ ਅਨੁਸਾਰ, ਏਸੀ ਦਾ ਤਾਪਮਾਨ ਹਰ 1 ਡਿਗਰੀ ਵਧਾਉਣ 'ਤੇ ਬਿਜਲੀ ਦੇ ਬਿੱਲ 'ਚ ਲਗਭਗ 6% ਦੀ ਬੱਚਤ ਹੁੰਦੀ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣਾ ਏਸੀ 20 ਦੀ ਬਜਾਏ 25 ਡਿਗਰੀ 'ਤੇ ਚਲਾਉਂਦੇ ਹੋ, ਤਾਂ ਤੁਸੀਂ ਸਿੱਧੇ ਤੌਰ 'ਤੇ ਆਪਣੇ ਖਰਚੇ 'ਚ ਵੱਡੀ ਕਟੌਤੀ ਕਰ ਸਕਦੇ ਹੋ।
ਖਰਚੇ ਦਾ ਹਿਸਾਬ-ਕਿਤਾਬ: ਮਹੀਨੇ ਦੇ 1200 ਰੁਪਏ ਤੱਕ ਦੀ ਬੱਚਤ
ਸਰੋਤਾਂ 'ਚ ਦਿੱਤੇ ਗਏ ਇਕ ਅੰਦਾਜ਼ੇ ਅਨੁਸਾਰ:
20 ਡਿਗਰੀ 'ਤੇ
- ਇਕ 1.5 ਟਨ ਦਾ ਏਸੀ (1500-1600 ਵਾਟ) ਲਗਾਤਾਰ ਚੱਲਣ ਕਾਰਨ ਹਰ ਘੰਟੇ 1.5 ਤੋਂ 1.6 ਯੂਨਿਟ ਬਿਜਲੀ ਖਾਂਦਾ ਹੈ। ਜੇਕਰ ਇਹ ਦਿਨ 'ਚ 8 ਘੰਟੇ ਚੱਲੇ, ਤਾਂ ਰੋਜ਼ਾਨਾ 12 ਯੂਨਿਟ ਅਤੇ ਮਹੀਨੇ ਦਾ ਖਰਚਾ ਲਗਭਗ 3600 ਰੁਪਏ (10 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ) ਬਣਦਾ ਹੈ।
25 ਡਿਗਰੀ 'ਤੇ
- ਇਹੀ ਏਸੀ ਜੇਕਰ 25 ਡਿਗਰੀ 'ਤੇ ਚਲਾਇਆ ਜਾਵੇ, ਤਾਂ ਬਿਜਲੀ ਦੀ ਖਪਤ ਘਟ ਕੇ ਲਗਭਗ 8 ਯੂਨਿਟ ਪ੍ਰਤੀ ਦਿਨ ਰਹਿ ਸਕਦੀ ਹੈ। ਇਸ ਨਾਲ ਮਹੀਨੇ ਦਾ ਖਰਚਾ ਲਗਭਗ 2400 ਰੁਪਏ ਤੱਕ ਆ ਸਕਦਾ ਹੈ।
ਕਿਉਂ ਹੁੰਦੀ ਹੈ ਬਿਜਲੀ ਦੀ ਬੱਚਤ?
ਇਸਦਾ ਮੁੱਖ ਕਾਰਨ ਏਸੀ ਦਾ ਕੰਪ੍ਰੈਸਰ ਹੈ। 25 ਡਿਗਰੀ ਤਾਪਮਾਨ 'ਤੇ ਏਸੀ ਦਾ ਕੰਪ੍ਰੈਸਰ ਲੋੜੀਂਦੀ ਠੰਡਕ ਪਹੁੰਚਾਉਣ ਤੋਂ ਬਾਅਦ 'ਚ ਬਰੇਕ ਲੈਂਦਾ ਹੈ ਜਾਂ ਬੰਦ ਹੁੰਦਾ ਰਹਿੰਦਾ ਹੈ, ਜਿਸ ਨਾਲ ਬਿਜਲੀ ਬਚਦੀ ਹੈ। ਜਦਕਿ 20 ਡਿਗਰੀ 'ਤੇ ਕੰਪ੍ਰੈਸਰ ਨੂੰ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ ਅਤੇ ਉਹ ਬਿਨਾਂ ਕਿਸੇ ਆਰਾਮ ਦੇ ਚੱਲਦਾ ਰਹਿੰਦਾ ਹੈ। ਇਸ ਲਈ, ਬਿਜਲੀ ਦੇ ਭਾਰੀ ਬਿੱਲਾਂ ਤੋਂ ਬਚਣ ਲਈ ਮਾਹਿਰਾਂ ਦੀ ਸਲਾਹ ਹੈ ਕਿ ਏਸੀ ਨੂੰ ਹਮੇਸ਼ਾ 24 ਜਾਂ 25 ਡਿਗਰੀ 'ਤੇ ਹੀ ਚਲਾਉਣਾ ਚਾਹੀਦਾ ਹੈ।
ਇਨ੍ਹਾਂ ਫੋਨਾਂ 'ਚ ਬੰਦ ਹੋ ਜਾਵੇਗਾ WhatsApp ! ਛੇਤੀ ਕਰ ਲਓ ਆਹ ਕੰਮ
NEXT STORY