ਆਟੋ ਡੈਸਕ– ਬੇਨੇਲੀ ਨੇ ਆਖਿਰਕਾਰ ਭਾਰਤ ’ਚ ਆਪਣੀ ਨਵੀਂ ਬਾਈਕ Leoncino 500 ਲਾਂਚ ਕਰ ਦਿੱਤੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 4.79 ਲੱਖ ਰੁਪਏ ਹੈ। ਇੰਟਰਨੈਸ਼ਨਲ ਬਾਜ਼ਾਰ ’ਚ ਤਿੰਨ ਵੇਰੀਐਂਟ (Standard, Trail और Sport) ’ਚ ਆਉਣ ਵਾਲੀ ਇਹ ਬਾਈਕ ਭਾਰਤ ’ਚ ਸਿਰਫ ਸਟੈਂਡਰਡ ਵੇਰੀਐਂਟ ’ਚ ਬਾਜ਼ਾਰ ’ਚ ਉਤਾਰੀ ਗਈ ਹੈ। ਸਕ੍ਰੈਮਬਲਰ ਸਟਾਈਲ ਵਾਲੀ Benelli Leoncino 500 ਦੋ ਕਲਰ- ਸਟੀਲ ਗ੍ਰੇਅ ਅਤੇ ਰੈੱਡ ’ਚ ਉਪਲੱਬਧ ਹੈ।
ਇੰਜਣ
ਬੇਨੇਲੀ ਦੀ ਇਸ ਨਵੀਂ ਬਾਈਕ ’ਚ 499.6cc, ਲਿਕੁਇਡ-ਕੂਲਡ, ਫਿਊਲ-ਇੰਜੈਕਟਿਡ, ਟਵਿਨ-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8,500 ਆਰ.ਪੀ.ਐੱਮ. ’ਤੇ 47.6 ਐੱਚ.ਪੀ. ਦੀ ਪਾਵਰ ਅਤੇ 5,000 ਆਰ.ਪੀ.ਐੱਮ. ’ਤੇ 45 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਬਾਈਕ ਦੇ ਫਰੰਟ ’ਚ 50mm USD ਫੋਰਕਸ ਅਤੇ ਰੀਅਰ ’ਚ ਮੋਨੋਸ਼ਾਕ ਸਸਪੈਂਸ਼ਨ ਦਿੱਤੇ ਗਏ ਹਨ। ਇਸ ਦੇ ਦੋਵੇਂ ਵ੍ਹੀਲਜ਼ 17-ਇੰਚ ਦੇ ਹਨ ਅਤੇ ਬਾਈਕ ਏ.ਬੀ.ਐੱਸ. ਨਾਲ ਲੈਸ ਹੈ। ਬ੍ਰੇਕਿੰਗ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ ’ਚ 320mm ਡਿਊਲ-ਡਿਸਕ ਅਤੇ ਰੀਅਰ ’ਚ 260mm ਸਿੰਗਲ ਡਿਸਕ ਬ੍ਰੇਕ ਹਨ।

ਬੇਨੇਲੀ ਨੇ ਇਸ ਬਾਈਕ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੀ ਵੈੱਬਸਾਈਟ ’ਤੇ 10 ਹਜ਼ਾਰ ਰੁਪਏ ’ਚ ਇਸ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਲਿਓਨਿਸਿਨੋ 500 ’ਤੇ ਬੇਨੇਲੀ 5 ਸਾਲ/ਅਨਲਿਮਟਿਡ ਕਿਲੋਮੀਟਰ ਦੀ ਵਾਰੰਟੀ ਦੇ ਰਹੀ ਹੈ। ਇਸ ਬਾਈਕ ਨੂੰ CKD (ਵੱਖ-ਵੱਖ ਹਿੱਸੇ) ਦੇ ਰੂਪ ’ਚ ਇੰਪੋਰਟ ਕੀਤਾ ਜਾਵੇਗਾ।

ਕੀਮਤ ਦੀ ਗੱਲ ਕਰੀਏ ਤਾਂ ਇਹ ਕੰਪਨੀ ਦੀ ਟੀ.ਆਰ.ਕੇ. 502 ਬਾਈਕ ਤੋਂ 31 ਹਜ਼ਾਰ ਰੁਪਏ ਸਸਤੀ ਹੈ। ਟੀ.ਆਰ.ਕੇ. 502 ਦੀ ਕੀਮਤ 5.10 ਲੱਖ ਰੁਪਏ ਹੈ। ਭਾਰਤੀ ਬਾਜ਼ਾਰ ’ਚ ਇਸ ਨੂੰ ਸਿੱਧਾ ਟੱਕਰ ਦੇਣ ਵਾਲੀ ਕੋਈ ਦੂਜੀ ਬਾਈਕ ਨਹੀਂ ਹੈ। ਹਾਲਾਂਕਿ, ਕੀਮਤ ਦੇ ਲਿਹਾਜ ਨਾਲ ਇਸ ਦੀ ਟੱਕਰ ਕਾਵਾਸਾਕੀ ਜੈੱਡ650 ਅਤੇ ਸੀ.ਐੱਫ.ਮੋਟੋ 650 ਐੱਨ.ਕੇ. ਨਾਲ ਮੰਨੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਰਾਇਲ ਐਨਫੀਲਡ ਇੰਟਰਸੈਪਟਰ 650 ਨਾਲ ਵੀ ਇਸ ਦਾ ਮੁਕਾਬਲਾ ਹੋਵੇਗਾ, ਜੋ ਕੀਮਤ ’ਚ ਘੱਟ ਪਰ ਵਾਪਰ ’ਚ ਇਸ ਬਾਈਕ ਦੇ ਆਸਪਾਸ ਹੈ।
ਸ਼ਾਓਮੀ ਲਿਆਏਗੀ ਸੋਲਰ ਪੈਨਲ ਵਾਲਾ ਫੋਨ, ਧੁੱਪ ਨਾਲ ਹੋਵੇਗਾ ਚਾਰਜ
NEXT STORY