ਗੈਜੇਟ ਡੈਸਕ– ਐਂਟਰੀ ਲੈਵਲ ਸਮਾਰਟਫੋਨ ਦੀ ਬਾਜ਼ਾਰ ’ਚ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ। ਜਦੋਂ ਵੀ ਕੋਈ ਪਹਿਲਾ ਵਾਰ ਸਮਾਰਟਫੋਨ ਖ਼ਰੀਦਣ ਲਈ ਵਿਚਾਰ ਕਰਦਾ ਹੈ ਤਾਂ ਆਮਤੌਰ ’ਤੇ ਉਹ ਐਂਟਰੀ ਲੈਵਲ ਫੋਨ ਹੀ ਖ਼ਰੀਦਦਾ ਹੈ ਪਰ 5ਜੀ ਸਰਵਿਸ ਕਾਰਨ ਐਂਟਰੀ ਲੈਵਲ ਫੋਨ ਖ਼ਰੀਦਣ ਲਈ ਲੋਕ ਦੁਚਿਤੀ ’ਚ ਹਨ। ਅਜਿਹੇ ’ਚ ਜੇਕਰ ਤੁਸੀਂ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 4ਜੀ ਫੋਨ ’ਚ ਚੰਗਾ ਕੈਮਰਾ, ਵੱਡੀ ਬੈਟਰੀ ਅਤੇ ਰੋਜ਼ਾਨਾ ਇਸਤੇਮਾਲ ਲਈ ਚੰਗੀ ਪਰਫਾਰਮੈਂਸ ਵਾਲਾ ਪ੍ਰੋਸੈਸਰ ਵੀ ਮਿਲ ਜਾਵੇਗਾ ਜੋ ਕਿ 5ਜੀ ਫੋਨ ’ਚ ਇਸ ਤੋਂ ਕਿਤੇ ਜ਼ਿਆਦਾ ਕੀਮਤ ਮਿਲਦਾ ਹੈ। ਜੇਕਰ ਤੁਸੀਂ ਵੀ ਘੱਟ ਕੀਮਤ ’ਚ ਚੰਗੇ ਫੋਨ ਦੀ ਭਾਲ ’ਚ ਹੋ ਤਾਂ ਇਹ ਰਿਪੋਰਟ ਤੁਹਾਡੇ ਲਈ ਹੈ। ਇਸ ਰਿਪੋਰਟ ’ਚ ਅਸੀਂ ਤੁਹਾਨੂੰ 10 ਹਾਜ਼ਾਰ ਰੁਪਏ ਤਕਤ ਦੀ ਰੇਂਜ ’ਚ ਕੁਝ ਬੈਸਟ 4ਜੀ ਸਮਾਰਟਫੋਨ ਬਾਰੇ ਦੱਸਣ ਜਾ ਰਹੇ ਹਾਂ...
ਇਹ ਵੀ ਪੜ੍ਹੋ– WhatsApp ’ਚ ਹੁਣ ਤਾਰੀਖ਼ ਦੇ ਹਿਸਾਬ ਨਾਲ ਵੇਖ ਸਕੋਗੇ ਪੁਰਾਣੇ ਮੈਸੇਜ, ਆ ਰਿਹੈ ਜ਼ਬਰਦਸਤ ਫੀਚਰ
Realme C33
ਰੀਅਲਮੀ ਦੇ ਇਸ ਫੋਨ ਦੀ ਸ਼ੁਰੂਆਤੀਕੀਮਤ 8,999 ਰੁਪਏ ਹੈ। ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਅਤੇ Unisoc T612 ਪ੍ਰੋਸਸਰ ਮਿਲਦਾ ਹੈ। ਇਸਤੋਂ ਇਲਾਵਾ ਇਸ ਫੋਨ ’ਚ 4 ਜੀ.ਬੀ. ਰੈਮ+64 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। Realme C33 ’ਚ ਦੋ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 0.3 ਮੈਗਾਪਿਕਸਲ ਦਾ ਹੈ। ਫਰੰਟ ’ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਫੋਨ ’ਚ 5,000mAh ਦੀ ਬੈਟਰੀ ਦਾ ਸਪੋਰਟ ਹੈ।
ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ
Redmi A1
ਰੈੱਡਮੀ ਦੇ ਇਸ ਫੋਨ ਨੂੰ 6,499 ਰੁਪਏ ਦੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। Redmi A1 ਦੇ ਨਾਲ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 5000mAh ਦੀ ਬੈਟਰੀ ਵੀ ਮਿਲਦੀ ਹੈ। ਫੋਨ ’ਚ 6.52 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਟੱਚ ਸੈਂਪਲਿੰਗ ਰੇਟ 120hz ਹੈ। ਫਨ ਦੇ ਨਾਲ ਪ੍ਰੀ-ਇੰਸਟਾਲ ਐੱਫ.ਐੱਮ. ਰੇਡੀਓ ਵੀ ਮਿਲੇਗਾ। ਫੋਨ ’ਚ ਮੀਡੀਆਟੈੱਕ ਹੀਲਿਓ ਏ22 ਪ੍ਰੋਸੈਸਰ ਅਤੇ ਐਂਡਰਾਇਡ 12 ਦਾ ਗੋ ਐਡੀਸ਼ਨ ਮਿਲਦਾ ਹੈ। ਇਸ ਵਿਚ 2 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਹੈ ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ ’ਚ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 8 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ ਏ.ਆਈ ਹੈ। ਫੋਨ ਦੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ।
ਇਹ ਵੀ ਪੜ੍ਹੋ- ਸਾਵਧਾਨ! ਫਿਰ ਵਾਪਸ ਆਇਆ SharkBot ਵਾਇਰਸ, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ ਐਪਸ
Realme C30s
ਰੀਅਲਮੀ ਦੇ ਇਸ ਫੋਨ ਨੂੰ 7,499 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦੇ ਨਾਲ ਆਕਟਾ ਕੋਰ Unisoc SC9863A ਪ੍ਰੋਸੈਸਰ ਮਿਲਦਾ ਹੈ। ਫੋਨ ’ਚ 4 ਜੀ.ਬੀ. ਰੈਮ+64 ਜੀ.ਬੀ. ਤਕ ਸਟੋਰੇਜ ਮਿਲਦੀ ਹੈ। ਫੋਨ ’ਚ ਸਿੰਗਲ ਰੀਅਰ ਕੈਮਰਾ ਦਿੱਤਾ ਗਿਆ ਹੈ ਜੋ 8 ਮੈਗਾਪਿਕਸਲ ਦਾ ਏ.ਆਈ. ਸਪੋਰਟ ਨਾਲ ਆਉਂਦਾ ਹੈ। ਨਾਲ ਹੀ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Realme C30s ’ਚ 5,000mAh ਦੀ ਬੈਟਰੀ ਅਤੇ 10 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।
ਇਹ ਵੀ ਪੜ੍ਹੋ- ਐਪਲ ਵਾਚ ਨੇ ਬਚਾਈ ਇਸ ਸ਼ਖ਼ਸ ਦੀ ਜਾਨ, 48 ਘੰਟਿਆਂ ’ਚ 138 ਵਾਰ ਬੰਦ ਹੋਈ ਸੀ ਧੜਕਨ
Infinix Hot 12
Infinix Hot 12 ਦੀ ਕੀਮਤ 9,499 ਰੁਪਏ ਹੈ। ਫੋਨ ’ਚ 6.82 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ, ਆਕਟਾ ਕੋਰ ਮੀਡੀਆਟੈੱਕ ਹੀਲਿਓ ਜੀ37 ਪ੍ਰੋਸੈਸਰ ਮਿਲਦਾ ਹੈ। ਫੋਨ ’ਚ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਰੀਅਰ ’ਚ ਕਵਾਡ ਅਤੇ ਫਰੰਟ ’ਚ ਡਿਊਲ ਐੱਲ.ਈ.ਡੀ. ਫਲੈਸ਼ ਦਾ ਸਪੋਰਟ ਵੀ ਹੈ।
ਇਹ ਵੀ ਪੜ੍ਹੋ- ਐਪਲ ਯੂਜ਼ਰਜ਼ ਨੂੰ ਇਕ ਹੋਰ ਝਟਕਾ! ਆਈਫੋਨ ਤੋਂ ਬਾਅਦ ਹੁਣ ਐਪਲ ਵਾਚ ਸੀਰੀਜ਼ 3 ਹੋਈ ਬੰਦ
Tecno Spark 9
Tecno Spark 9 ਨੂੰ 9,499 ਰੁਪਏ ਦੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਫੋਨ ’ਚ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਆਕਟਾ ਕੋਰ ਮੀਡੀਆਟੈੱਕ ਹੀਲਿਓ ਜੀ37 ਪ੍ਰੋਸੈਸਰ ਅਤੇ 6 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਫੋਨ ’ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ ਏ.ਆਈ. ਹੈ। ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 5,000mAh ਦੀ ਬੈਟਰੀ ਦਾ ਸਪੋਰਟ ਮਿਲਦਾ ਹੈ।
ਇਹ ਵੀ ਪੜ੍ਹੋ- Steve Jobs ਦੀ ਧੀ ਨੇ ਉਡਾਇਆ iPhone 14 ਦਾ ਮਜ਼ਾਕ, ਸੈਮਸੰਗ ਨੇ ਵੀ ਕੀਤਾ ਟ੍ਰੋਲ
ਭਾਰਤ ਆ ਰਹੀ ਪਹਿਲੀ Flex Fuel ਨਾਲ ਚੱਲਣ ਵਾਲੀ ਕਾਰ, 28 ਸਤੰਬਰ ਨੂੰ ਹੋ ਸਕਦੀ ਹੈ ਪੇਸ਼
NEXT STORY