ਜਲੰਧਰ— ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਮਿਊਜ਼ਿਕ ਸੁਣਨ ਲਈ ਐਪਲ ਮਿਊਜ਼ਿਕ ਦੀ ਵਰਤੋਂ ਕਰਦੇ ਹੋਵੋਗੇ। ਐਪਲ ਮਿਊਜ਼ਿਕ 'ਚ ਕਈ ਅਜਿਹੇ ਖਾਸ ਫੀਚਰਸ ਦਿੱਤੇ ਗਏ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੇਗੇ ਪਰ ਉਨ੍ਹਾਂ ਦੀ ਜਾਣਕਾਰੀ ਹੋਣਾ ਤੁਹਾਡੇ ਲਈ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਐਪਲ ਮਿਊਜ਼ਿਕ ਦੇ ਕੁਝ ਅਜਿਹੇ ਹੀ ਫੀਚਰਸ ਦੀ ਜਾਣਕਾਰੀ ਦੇ ਰਹੇ ਹਾਂ ਜੋ ਐਪਲ ਮਿਊਜ਼ਿਕ ਨੂੰ ਤੁਹਾਡੇ ਲਈ ਹੋਰ ਵੀ ਖਾਸ ਬਣਾ ਸਕਦੇ ਹਨ।
1. ਉੱਠਣ ਲਈ ਕਰੋ ਗਾਣਿਆਂ ਦੀ ਵਰਤੋਂ-
ਉਂਝ ਤਾਂ ਆਈਫੋਨ 'ਚ ਅਲਾਰਮ ਘੜੀ ਦੀ ਸੁਵਿਧਾ ਦਿੱਤੀ ਗਈ ਹੈ ਪਰ ਘੱਟ ਹੀ ਯੂਜ਼ਰ ਜਾਣਦੇ ਹਨ ਕਿ ਅਲਾਰਮ ਘੜੀ 'ਚ ਐਪਲ ਮਿਊਜ਼ਿਕ ਨੂੰ ਸੈੱਟ ਕਰਕੇ ਅਲਰਟ ਬਣਾਉਣ ਅਤੇ ਉਠਣ ਲਈ ਵਰਤੋਂ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਆਈਫੋਨ 'ਚ ਸਭ ਤੋਂ ਪਹਿਲਾਂ ਕਲਾਕ 'ਚ ਜਾ ਕੇ ਅਲਾਰਮ 'ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਨਿਊ ਅਲਾਰਮ ਅਤੇ ਐਡਿਟ 'ਚੋਂ ਕਿਸੇ ਇਕ ਨੂੰ ਚੁਣਨਾ ਹੈ। ਜਿਸ ਤੋਂ ਬਾੱਦ ਤੁਸੀਂ ਸਟੈਂਡਰਡ ਰਿੰਗਟੋਨ 'ਚੋਂ ਕਿਸੇ ਇਕ ਰਿੰਗਟੋਨ ਨੂੰ ਸਿਲੈਕਟ ਕਰਨ ਤੋਂ ਇਲਾਵਾ ਉਥੇ ਹੀ ਮੌਜੂਦ ਐਪਲ ਮਿਊਜ਼ਿਕ ਆਪਸ਼ਨ 'ਚ ਜਾ ਕੇ ਐਪਲ ਮਿਊਜ਼ਿਕ ਕੈਟੇਲੋਗ 'ਚੋਂ ਕੋਈ ਵੀ ਗਾਣਾ ਸਿਲੈਕਟ ਕਰ ਸਕਦੇ ਹੋ। ਜਿਸ ਤੋਂ ਬਾਅਦ ਤੁਹਾਨੂੰ ਅਲਾਰਮ ਵੱਜਣ 'ਤੇ ਆਪਣਾ ਪਸੰਦੀਦਾ ਗਾਣਾ ਸੁਣਾਈ ਦੇਵੇਗਾ।
2. ਪਲੇਅ ਲਿਸਟ 'ਤੇ ਫੋਟੋ ਨੂੰ ਕਰੋ ਸੈੱਟ-
ਜਦੋਂ ਤੁਸੀਂ ਪਲੇਅ ਲਿਸਟ ਦੀ ਵਰਤੋਂ ਕਰਦੇ ਹੋ ਤਾਂ ਉਹ ਵੱਖ-ਵੱਖ ਨਾਂ ਨਾਲ ਦਿਖਾਈ ਦਿੰਦੇ ਹਨ। ਪਰ ਤੁਸੀਂ ਚਾਹੋ ਤਾਂ ਇਸ ਵਿਚ ਆਪਣੀਆਂ ਫੋਟੋਜ਼ ਸੈੱਟ ਕਰ ਸਕਦੇ ਹੋ। ਜਿਸ ਤੋਂ ਬਾਅਦ ਤੁਹਾਡੀ ਪਲੇਅ ਲਿਸਟ ਤੁਹਾਡੀਆਂ ਫੋਟੋਜ਼ ਦੇ ਨਾਲ ਦਿਖਾਈ ਦੇਵੇਗੀ। ਪਰ ਤੁਸੀਂ ਇਸ ਫੀਚਰ ਦੀ ਵਰਤੋਂ ਤਾਂ ਹੀ ਕਰ ਸਕਦੇ ਹੋ ਜਦੋਂ ਤੁਸੀਂ ਪਲੇਅ ਲਿਸਟ ਕ੍ਰਿਏਟ ਕਰ ਰਹੇ ਹੋਵੋ। ਇਸ ਲਈ ਤੁਹਾਨੂੰ ਆਈਫੋਨ 'ਚ ਮਾਈ ਮਿਊਜ਼ਿਕ 'ਚ ਪਲੇਅ ਲਿਸਟ 'ਚ ਜਾਣਾ ਪਵੇਗਾ। ਜਿਸ ਵਿਚ ਨਿਊ ਅਤੇ ਕੈਮਰਾ ਬਟਨ ਦਾ ਆਪਸ਼ਨ ਦਿੱਤਾ ਗਿਆ ਹੈ ਜਿਥੇ ਫੋਨ ਦੀ ਗੈਲਰੀ 'ਚੋਂ ਫੋਟੋ ਲੈ ਕੇ ਲਗਾ ਸਕਦੇ ਹੋ। ਨਾਲ ਹੀ ਕੈਮਰੇ ਨਾਲ ਵੀ ਕਲਿੱਕ ਕਰਕੇ ਫੋਟੋ ਦੀ ਵਰਤੋਂ ਕਰ ਸਕਦੇ ਹੋ।
3. 10 ਡਿਵਾਈਸ ਕਰ ਸਕਦੇ ਹੋ ਕੁਨੈੱਕਟ-
ਐਪਲ ਮਿਊਜ਼ਿਕ ਯੂਜ਼ਰ ਆਪਣੇ ਐਪਲ ਮਿਊਜ਼ਿਕ ਅਕਾਊਂਟ ਨਾਲ ਇਕ ਹੀ ਸਮੇਂ 'ਚ 10 ਵੱਖ-ਵੱਖ ਡਿਵਾਈਸ ਨੂੰ ਕੁਨੈੱਕਟ ਕਰ ਸਕਦੇ ਹਨ। ਜਿਸ ਵਿਚ ਤੁਹਾਡੇ ਆਈਫੋਨ ਤੋਂ ਇਲਾਵਾ ਕੰਪਿਊਟਰ, ਟੈਬਲੇਟ ਅਤੇ ਹੋਰ ਫੋਨ ਸ਼ਾਮਲ ਹਨ। ਉਥੇ ਹੀ ਤੁਸੀਂ ਪੁਰਾਣੇ ਕੁਨੈੱਕਟ ਕੀਤੇ ਗਏ ਡਿਵਾਈਸ ਨੂੰ ਮੈਨੂਅਲੀ ਰਿਮੂਵ ਵੀ ਕਰ ਸਕਦੇ ਹੋ।
4. ਮਿਊਜ਼ਿਕ 'ਚ ਕਲਾਊਡ ਆਪਸ਼ਨ ਦੀ ਵਰਤੋਂ-
ਜੇਕਰ ਤੁਸੀਂ ਤੇਜ਼ ਆਵਾਜ਼ 'ਚ ਆਪਣੇ ਮਿਊਜ਼ਿਕ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਵੀ ਐਪਲ ਮਿਊਜ਼ਿਕ 'ਚ ਸੁਵਿਧਾ ਦਿੱਤੀ ਗਈ ਹੈ। ਤੁਸੀਂ ਆਈਫੋਨ ਦੀ ਸੈਟਿੰਗ 'ਚ ਮਿਊਜ਼ਿਕ 'ਤੇ ਕਲਿੱਕ ਕਰਕੇ ਉਥੇ ਦਿੱਤੇ ਗਏ ਈਕਿਊ ਆਪਸ਼ਨ 'ਤੇ ਕਲਿੱਕ ਕਰੋ। ਜਿਤੇ ਤੁਹਾਨੂੰ ਲੇਟ ਨਾਈਟ ਦਾ ਆਪਸ਼ਨ ਮਿਲੇਗਾ ਉਸ 'ਤੇ ਕਲਿੱਕ ਕਰੋ। ਐਪਲ ਮੁਤਾਬਕ ਇਸ ਸੈਟਿੰਗ ਤੋਂ ਬਾਅਦ ਆਪਣੇ ਮਿਊਜ਼ਿਕ ਦੀ ਡਾਇਨੈਮਿਕ ਰੇਂਜ 'ਚ ਬਦਲਾਅ ਹੋਵੇਗਾ ਅਤੇ ਉਹ ਤੇਜ਼ ਹੋ ਜਾਵੇਗੀ।
Creo Mark-1 ਸਮਾਰਟਫੋਨ ਦੀ ਕੀਮਤ 'ਚ ਹੋਈ ਭਾਰੀ ਕਟੌਤੀ
NEXT STORY