ਗੈਜੇਟ ਡੈਸਕ– ਆਡੀਓ ਪ੍ਰੋਡਕਟਸ ਤੋਂ ਕੁਨੈਕਟੀਵਿਟੀ ਕਾਰਡ ਅਤੇ ਸਮਾਰਟਫੋਨ ਤੋਂ 3.5mm ਹੈੱਡਫੋਨ ਜੈੱਕ ਗਾਇਬ ਹੋ ਰਿਹਾ ਹੈ ਅਤੇ ਜ਼ਮਾਨਾ ਬਲੂਟੂਥ ਡਿਵਾਈਸਿਜ਼ ਦਾ ਹੈ। ਜੇਕਰ ਤੁਸੀਂ ਵੀ ਇਕ ਬਿਹਤਰ ਬਲੂਟੂਥ ਹੈੱਡਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਢੇਰਾਂ ਆਪਸ਼ਨ ਬਾਜ਼ਾਰ ’ਚ ਮੌਜੂਦ ਹਨ ਪਰ ਜ਼ਿਆਦਾਤਰ ਦੀ ਕੀਮਤ ਕਾਫੀ ਜ਼ਿਆਦਾ ਹੈ। ਹਾਲਾਂਕਿ, 2,000 ਰੁਪਏ ਤੋਂ ਘੱਟ ਕੀਮਤ ’ਚ ਵੀ boAt ਅਤੇ Sony ਵਰਗੇ ਬ੍ਰਾਂਡ ਦੇ ਬਲੂਟੂਥ ਕੁਨੈਕਟੀਵਿਟੀ ਵਾਲੇ ਆਨ-ਈਅਰ ਹੈੱਡਫੋਨ ਖ਼ਰੀਦੇ ਜਾ ਸਕਦੇ ਹਨ। ਅਸੀਂ ਇਸੇ ਰੇਂਜ ’ਚ ਟਾਪ-5 ਹੈੱਡਫੋਨਾਂ ਦੀ ਲਿਸਟ ਤੁਹਾਡੇ ਲਈ ਲੈ ਕੇ ਆਏ ਹਾਂ ਅਤੇ ਇਨ੍ਹਾਂ ’ਚ ਕੁਝ ਵਾਇਰਡ ਹੈੱਡਫੋਨ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ
ZinQ Super Bass Erupt 4155
ਸਿਰਫ 899 ਰੁਪਏ ਦੀ ਕੀਮਤ ਵਾਲੇ ZinQ ਸੁਪਰ Bass ਆਨ-ਈਅਰ ਬਲੂਟੂਥ ਹੈੱਡਫੋਨ ਹਾਈ ਕੁਆਲਿਟੀ ਮਾਈਕ੍ਰੋਫੋਨ ਨਾਲ ਆਉਂਦੇ ਹਨ। ਈ-ਕਾਮਰਸ ਸਾਈਟ ਐਮਾਜ਼ੋਨ ’ਤੇ ਉਪਲੱਬਧ ਇਸ ਹੈੱਡਫੋਨ ’ਚ 300mAh ਦੀ ਬੈਟਰੀ ਦਿੱਤੀ ਗਈ ਹੈ ਜੋ ਸਿੰਗਲ ਚਾਰਜ ’ਤੇ 100 ਘੰਟਿਆਂ ਤਕ ਦੀ ਬੈਟਰੀ ਲਾਈਫ ਅਤੇ 8 ਘੰਟਿਆਂ ਤਕ ਦਾ ਪਲੇਅਬੈਕ ਟਾਈਮ ਦਿੰਦੀ ਹੈ। ਇਨ੍ਹਾਂ ਨਾਲ ਪਾਵਰਫੁਲ ਬਾਸ ਵਾਲਾ ਆਡੀਓ ਅਨੁਭਵ ਮਿਲਦਾ ਹੈ।
ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ
SONY MDR-ZX110A
ਤੁਹਾਨੂੰ 1000 ਰੁਪਏ ਤੋਂ ਘੱਟ ਕੀਮਤ ’ਚ ਸੋਨੀ ਦੇ ਹੈੱਡਫੋਨ ਚਾਹੀਦੇ ਹਨ ਤਾਂ MDR-ZX110A ਚੰਗਾ ਆਪਸ਼ਨ ਹੋ ਸਕਦਾ ਹੈ। ਇਸ ਦੀ ਕੀਮਤ 990 ਰੁਪਏ ਰੱਖੀ ਗਈ ਹੈ ਅਤੇ 30mm ਡਾਇਨਾਮਿਕ ਡ੍ਰਾਈਵਰਸ ਦੀ ਮਦਦ ਨਾਲ ਪਾਵਰਫੁਲ ਸਾਊਂਡ ਆਊਟਪੁਟ ਮਿਲਦਾ ਹੈ। ਇਨ੍ਹਾਂ ਦੀ ਫ੍ਰੀਕਵੈਂਸੀ ਰੇਂਜ 12 ਤੋਂ 22KHz ਮਿਲਦੀ ਹੈ ਅਤੇ ਹਰ ਤਰ੍ਹਾਂ ਦਾ ਮਿਊਜ਼ਿਕ ਬਿਨਾਂ ਕੁਆਲਿਟੀ ਡ੍ਰੋਪ ਹੋਏ ਇਨ੍ਹਾਂ ਨਾਲ ਸੁਣਿਆ ਜਾ ਸਕਦਾ ਹੈ। ਨਾਲ ਹੀ ਇਨ੍ਹਾਂ ’ਚ ਫੋਲਡੇਬਲ ਡਿਜ਼ਾਇਨ ਮਿਲਦਾ ਹੈ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
boAt Rockerz 400
boAt ਵਲੋਂ ਆਫਰ ਕੀਤੇ ਜਾਣ ਵਾਲੇ ਇਹ ਬੈਸਟ ਸੇਲਿੰਗ ਹੈੱਡਫੋਨ ਹਨ। ਇਹ ਘੱਟ ਕੀਮਤ ’ਚ ਸ਼ਾਨਦਾਰ ਆਡੀਓ ਕੁਆਲਿਟੀ ਦਿੰਦੇ ਹਨ। Rockerz 400 ਦੀ ਕੀਮਤ 1,400 ਰੁਪਏ ਰੱਖੀ ਗਈ ਹੈ। ਪਾਵਰਫੁਲ ਹੈੱਡਫੋਨ ਨਾਲ ਯੂਜ਼ਰਸ ਨੂੰ ਬਿਹਤਰੀਨ 360 ਡਿਗਰੀ ਸਾਊਂਡ ਅਨੁਭਵ ਜ਼ਰੂਰ ਮਿਲਦਾ ਹੈ ਪਰ ਇਨ੍ਹਾਂ ’ਚ ਨੌਇਜ਼ ਕੈਂਸੀਲੇਸ਼ਨ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ– BSNL ਦਾ ਜ਼ਬਰਦਸਤ ਪਲਾਨ, 1 ਸਾਲ ਤਕ ਹੋਵੇਗੀ ਰੀਚਾਰਜ ਦੀ ਛੁੱਟੀ
Infinity JBL Glide 500
ਕਲੀਨ ਡਿਜ਼ਾਇਨ ਨਾਲ ਆਉਣ ਵਾਲੇ ਇਨ੍ਹਾਂ ਹੈੱਡਫੋਨ ਦੀ ਕੀਮਤ 1,699 ਰੁਪਏ ਹੈ ਅਤੇ ਇਨ੍ਹਾਂ ਦੇ 32mm ਡ੍ਰਾਈਵਰਸ ਵੀ ਯੂਜ਼ਰਸ ਨੂੰ ਸ਼ਾਨਦਾਰ ਅਨੁਭਵ ਦਿੰਦੇ ਹਨ। ਇਸ ਵਿਚ ਬਾਸ ਲੈਵਲ ਕਸਟਮਾਈਜ਼ ਕਰਨ ਲਈ ਡਿਊਲ ਐਕਵਲਾਈਜ਼ਰ ਮੋਡ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਬਲੂਟੂਥ ਹੈੱਡਫੋਨ 20 ਘੰਟਿਆਂ ਤਕ ਦਾ ਪਲੇਅਬੈਕ ਟਾਈਮ ਦਿੰਦੇ ਹਨ ਅਤੇ ਫੋਲਡੇਬਲ ਡਿਜ਼ਾਇਨ ਨਾਲ ਆਉਂਦੇ ਹਨ।
ਇਹ ਵੀ ਪੜ੍ਹੋ– ਅਗਲੇ ਸਾਲ ਤੋਂ ਨਹੀਂ ਖ਼ਰੀਦ ਸਕੋਗੇ ਸੈਮਸੰਗ ਦਾ ਇਹ ਸਮਾਰਟਫੋਨ! ਜਾਣੋ ਕਾਰਨ
SONY MDR-XB450
ਜੇਕਰ ਤੁਹਾਨੂੰ ਪਾਵਰਫੁਲ ਬਾਸ ਨਾਲ ਕ੍ਰਿਸਪ ਆਡੀਓ ਵੀ ਚਾਹੀਦੀ ਹੈ ਤਾਂ ਸੋਨੀ MDR-XB450 ਖ਼ਰੀਦ ਸਕਦੇ ਹੋ। ਇਸ ਦੀ ਕੀਮਤ 1,899 ਰੁਪਏ ਰੱਖੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਖ਼ਾਸ ਤੌਰ ’ਤੇ ਇਲੈਕਟ੍ਰੋਨਿਕ ਡਾਂਸ ਮਿਊਜ਼ਿਕ (EDM) ਪਸੰਦ ਕਰਨ ਵਾਲਿਆਂ ਲਈ ਡਿਜ਼ਾਇਨ ਕੀਤਾ ਗਿਆਹੈ। ਫੋਲਡੇਬਲ ਬਿਲਡ ਨਾਲ ਆਉਣ ਵਾਲੇ ਸੋਨੀ ਹੈੱਡਫੋਨਸ ਮੈਟਲ ਫਿਨਿਸ਼ ਨਾਲ ਆਉਂਦੇ ਹਨ ਅਤੇ ਕਾਫੀ ਆਰਾਮਦਾਇਕ ਹਨ।
Jio ਦੇ ਸਸਤੇ 4G ਸਮਾਰਟਫੋਨ ਨੂੰ ਲੈ ਕੇ ਆਈ ਵੱਡੀ ਖ਼ਬਰ!
NEXT STORY