ਗੈਜੇਟ ਡੈਸਕ– ਰਿਲਾਇੰਸ ਜੀਓ ਅਤੇ ਗੂਗਲ ਦੇ ਸਸਤੇ 4ਜੀ ਸਮਾਰਟਫੋਨ ਦਾ ਇੰਤਜ਼ਾਰ ਲੱਖਾਂ ਲੋਕ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਹੀ ਜੀਓ ਅਤੇ ਗੂਗਲ ਦੀ ਸਾਂਝੇਦਾਰੀ ਹੋਈ ਸੀ ਜਿਸ ਤਹਿਤ ਘੱਟ ਕੀਮਤ ’ਚ 4ਜੀ ਐਂਡਰਾਇਡ ਫੋਨ ਲਾਂਚ ਕਰਨ ਦੀ ਯੋਜਨਾ ਹੈ। ਹੁਣ ਤਕ ਸਾਹਮਣੇ ਆਈਆਂ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਸਾਲ ਦੇ ਅੰਤ ਤਕ ਜੀਓ 10 ਕਰੋੜ ਸਸਤੇ 4ਜੀ ਸਮਾਰਟਫੋਨ ਲਾਂਚ ਕਰੇਗੀ। ਇਹ ਵੀ ਦਾਅਵਾ ਸੀ ਕਿ ਜੀਓ 2,500 ਰੁਪਏ ਦੀ ਸ਼ੁਰੂਆਤੀ ਕੀਮਤ ’ਚ 5ਜੀ ਸਮਾਰਟਫੋਨ ਲਿਆਏਗੀ ਪਰ ਹੁਣ ਲੱਗ ਰਿਹਾ ਹੈ ਕਿ ਲੋਕਾਂ ਨੂੰ ਜੀਓ ਦੇ ਸਸਤੇ 4ਜੀ ਅਤੇ 5ਜੀ ਸਮਾਰਟਫੋਨਾਂ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ
ਇਸ ਸਾਲ ਲਾਂਚ ਨਹੀਂ ਹੋਵੇਗਾ ਜੀਓ ਦਾ ਸਸਤਾ 4ਜੀ ਸਮਾਰਟਫੋਨ
ਕੁਝ ਦਿਨ ਪਹਿਲਾਂ ਹੀ ਆਈ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਜੀਓ ਅਤੇ ਗੂਗਲ ਦੀ ਡੀਲ ਨੂੰ ਭਾਰਤੀ ਮੁਕਾਬਲਾ ਕਮਿਸ਼ਨ (ਸੀ.ਸੀ.ਆਈ.) ਨੇ ਪਿਛਲੇ ਮਹੀਨੇ ਹੀ ਮਨਜ਼ੂਰੀ ਦਿੱਤੀ ਹੈ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਸੀ ਕਿ ਜੀਓ ਦੇ ਸਸਤੇ 4ਜੀ ਫੋਨ ਇਸੇ ਸਾਲ ਲਾਂਚ ਹੋਣਗੇ ਪਰ 91ਮੋਬਾਇਲ ਦੀ ਇਕ ਨਵੀਂ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ ਦੇ ਸਸਤੇ 4ਜੀ ਸਮਾਰਟਫੋਨ ਦੀ ਲਾਂਚਿੰਗ ਇਸ ਸਾਲ ਨਹੀਂ ਹੋਵੇਗੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਫੋਨ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ ਅਤੇ ਇਸ ਵਿਚ ਕਰੀਬ ਤਿੰਨ ਮਹੀਨਿਆਂ ਦਾ ਸਮਾਂ ਲੱਗ ਜਾਵੇਗਾ ਯਾਨੀ 2021 ਦੇ ਮਾਰਚ ਮਹੀਨੇ ਤਕ ਫੋਨ ਦੀ ਟੈਸਟਿੰਗ ਪੂਰੀ ਹੋਵੇਗੀ। ਹਾਲਾਂਕਿ ਫੋਨ ਦੀ ਲਾਂਚਿੰਗ ਦੀ ਸਹੀ ਤਾਰੀਖ਼ ਬਾਰੇ ਅਜੇ ਵੀ ਕਿਸੇ ਨੂੰ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ– BSNL ਦਾ ਜ਼ਬਰਦਸਤ ਪਲਾਨ, 1 ਸਾਲ ਤਕ ਹੋਵੇਗੀ ਰੀਚਾਰਜ ਦੀ ਛੁੱਟੀ
2017 ’ਚ ਲਾਂਚ ਹੋਇਆ ਸੀ ਪਹਿਲਾਂ 4ਜੀ ਫੀਚਰ ਫੋਨ
ਰਿਲਾਇੰਸ ਜੀਓ ਨੇ ਸਾਲ 2017 ’ਚ 1,500 ਰੁਪਏ ਦੀ ਕੀਮਤ ’ਚ ਦੁਨੀਆ ਦਾ ਪਹਿਲਾ 4ਜੀ ਫੀਚਰ ਫੋਨ ‘ਜੀਓ ਫੋਨ’ ਲਾਂਚ ਕੀਤਾ ਸੀ, ਹਾਲਾਂਕਿ ਹੁਣ ਜੀਓ ਫੋਨ ਦੀ ਕੀਮਤ 6,99 ਰੁਪਏ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੀਓ ਫੋਨ ਦੀ ਤਰ੍ਹਾਂ ਹੀ ਕੰਪਨੀ ਗੂਗਲ ਨਾਲ ਮਿਲ ਕੇ 4,000-5,000 ਰੁਪਏ ਦੇ ਵਿਚਕਾਰ 4ਜੀ ਐਂਡਰਾਇਡ ਸਮਾਰਟਫੋਨ ਲਾਂਚ ਕਰੇਗੀ। ਦੱਸ ਦੇਈਏ ਕਿ ਜੀਓ ਨੇ ਸਿਰਫ ਤਿੰਨ ਸਾਲਾਂ ’ਚ ਕਰੀਬ 7 ਕਰੋੜ ਸਮਾਰਟਫੋਨ ਵੇਚੇ ਹਨ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਨੋਟ : ਜੀਓ ਦੇ ਸਸਤੇ 4ਜੀ ਸਮਾਰਟਫੋਨ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਆਪਣੇ ਵਿਚਾਰ ਸਾਂਝੇ ਕਰੋ।
ਵੱਡੀ ਮੁਸੀਬਤ 'ਚ ਫੇਸਬੁੱਕ, ਅਮਰੀਕਾ ਦੇ 40 ਸੂਬੇ ਇਕੱਠੇ ਕਰਨਗੇ ਕੇਸ
NEXT STORY