ਜਲੰਧਰ- ਅਜਕੱਲ੍ਹ ਦੇ ਇਸ ਆਧੁਨਿਕ ਦੌਰ 'ਚ ਲਗਭਗ ਹਰ ਪ੍ਰਕਾਰ ਦੇ ਕੰਮ ਲਈ ਵਿੰਡੋ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੰਡੋ ਆਪਰੇਟਿਗ ਸਿਸਟਮ ਲਈ ਕਈ ਤਰਾਂ ਦੇ ਸਾਫਟਵੇਅਰ ਵਿਕਸਿਤ ਕੀਤੇ ਜਾ ਰਹੇ ਹਨ। ਇਨ੍ਹਾਂ ਸਾਰਿਆ ਨਵੇਂ ਤਰਾਂ ਦੇ ਸਾਫਟਵੇਅਰ ਲਈ ਕਈ ਪ੍ਰਕਾਰ ਦੀ ਸਾਈਟਸ ਇੰਟਰਨੈੱਟ 'ਤੇ ਮੌਜੂਦ ਹਨ ਇੰਝ ਹੀ ਕੁੱਝ ਸਾਈਟਸ ਦੇ ਬਾਰੇ 'ਚ ਗੱਲ ਕਰਾਂਗੇ ਜਿਨ੍ਹਾਂ ਤੋਂ ਸਾਫਟਵੇਅਰ ਡਾਊਨਲੋਡ ਕਰਣ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
1. Ninite ਨਿਨਾਈਟ (Ninite) ਇਕ ਬਿਤਤਰੀਨ ਸਾਫਟਵੇਅਰ ਡਾਊਨਲੋਡਿੰਗ ਸਾਈਟ ਹੈ। ਇਸ 'ਚ ਤੁਹਾਨੂੰ ਕ੍ਰੋਮ, ਵੀ. ਐੈੱਲ. ਸੀ, ਸਪਾਟਿਫੀ ਆਦਿ ਜਿਵੇਂ ਕੁਝ ਬਿਹਤਰੀਨ ਅਤੇ ਲੋਕਪ੍ਰਿਯ ਸਾਫਟਵੇਅਰ ਡਾਊਨਲੋਡ ਕਰਨ ਦੀ ਸਹੂਲਤ ਮਿਲੇਗੀ। ਤੁਹਾਨੂੰ ਹਰ ਇਕ ਸਾਫਟਵੇਅਰ ਨੂੰ ਵੱਖ-ਵੱਖ ਇੰਸਟਾਲ ਕਰਣ ਦੀ ਲੋੜ ਨਹੀਂ ਹੈ, ਨਿਨਾਈਟ ਡਿਫਾਲਟ ਰੂਪ ਨਾਲ ਸਾਫਟਵੇਅਰ ਦੇ ਨਵੇਂ ਵਰਜ਼ਨ ਨੂੰ ਡਾਊਨਲੋਡ ਕਰਦਾ ਹੈ ਅਤੇ ਇਸ ਨੂੰ ਇੰੰਸਟਾਲ ਕਰਦਾ ਹੈ।
2. Softpedia ਸਾਫਟਪੀਡੀਆ (Softpedia) ਵੀ ਸਭ ਤੋਂ ਲੋਕਪ੍ਰਿਯ ਮੁਫਤ ਸਾਫਟਵੇਅਰ ਡਾਊਨਲੋਡ ਸਾਈਟਸ 'ਚੋਂ ਇਕ ਹੈ। ਸਾਫਟਪੀਡੀਆ ਦੇ ਬਾਰੇ 'ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਤੁਹਾਡੇ ਦੁਆਰਾ ਸੁਝਾਏ ਗਏ ਸਾਫਟਵੇਅਰ ਦਾ ਨਵੇ ਵਰਜਣ ਪ੍ਰਦਾਨ ਕਰਦਾ ਹੈ। ਇਹ ਤੁਹਾਨੂੰ ਸਾਰੇ ਇਸਤੇਮਾਲ ਕੀਤੇ ਗਏ ਸਾਫਟਵੇਅਰ ਦਾ ਰਿਵਿਊ ਅਤੇ ਅਸਲੀ ਸਕਰੀਨਸ਼ਾਟ ਵੀ ਦਿੰਦਾ ਹੈ।
3. SnapFiles ਸਨੈਪਫਾਈਲਸ (SnapFiles) ਇਕ ਅਤੇ ਇਕ ਮੁਫਤ ਡਾਊਨਲੋਡ ਸਾਈਟ ਹੈ ਜੋ ਕਿ ਕਿਸੇ ਵੀ ਕਰੈਪਵੇਅਰ ਸਬੰਧਿਤ ਸਮੱਸਿਆ ਨਾਲ ਪਰੇਸ਼ਾਨ ਨਹੀਂ ਕਰਦੀ ਹੈ। ਇਹ ਤੁਹਾਨੂੰ ਅਲਗ ਕੈਟਾਗਿਰੀ ਦਿਖਾਉਦੇ ਹਨ, ਜਿੱਥੇ ਤੁਸੀਂ ਅਸਾਨੀ ਨਾਲ ਟਾਪ 100 ਮੁਫਤ ਸਾਫਟਵੇਅਰ ਦੀ ਲਿਸਟ ਵੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀ ਯੂਜ਼ਰਸ ਦੀ ਟਾਪ ਪਸੰਦ, ਟਾਪ ਪੋਰਟੇਬਲ ਐਪ, ਸਾਫਟਵੇਅਰ ਦਾ ਰਿਵਿਯੂ ਵਰਗੀ ਚੀਜਾਂ ਵੀ Snap6iles 'ਚ ਪਾ ਸਕਦੇ ਹੋ। ਤੁਸੀਂ ਵੱਖ-ਵੱਖ ਸਾਫਟਵੇਅਰ ਕੈਟਾਗਿਰੀ 'ਚੋਂ ਆਪਣੇ ਪਸੰਦੀਦਾ ਸਾਫਟਵੇਅਰ ਨੂੰ ਖੋਜ ਸਕਦੇ ਹੋ।
4. DownloadCrew ਡਾਊਨਲੋਡ ਕਰੂ (DownloadCrew) ਵੀ ਇਕ ਚੰਗੀ ਵੈੱਬਸਾਈਟ 'ਚੋਂ ਇਕ ਹੈ। ਇਹ ਤੁਹਾਨੂੰ ਆਪਣੇ ਹੋਮ ਪੇਜ 'ਤੇ ਹੀ ਛੋਟੇ ਫਾਂਟ ਅਤੇ ਹੋਰ ਸਹੂਲਤਾਂ ਦੇ ਨਾਲ ਕਈ ਸਾਫਟਵੇਅਰ ਪ੍ਰਦਾਨ ਕਰਦਾ ਹੈ। ਇਸ ਨੂੰ ਡਾਊਨਲੋਡ ਕਰਦੇ ਸਮੇਂ ਤੁਹਾਨੂੰ ਕਸਟਮ ਇੰਸਟਾਲਰ ਕਰੈਪਵੇਅਰ ਦੇ ਬਾਰੇ 'ਚ ਵੀ ਪਰੇਸ਼ਾਨ ਨਹੀਂ ਹੋਣਾ ਪੈਂਦਾ ਹੈ। ਤੁਹਾਨੂੰ ਵਿੰਡੋਜ਼, ਲਿਨਕਸ, ਮੈਕ ਓਪ੍ਰੇਟਿੰਗ ਸਿਸਟਮ ਐਕਸ ਜਿਵੇਂ ਕਈ ਪਲੇਟਫਾਰਮਸ ਲਈ ਸਾਫਟਵੇਅਰ ਮਿਲ ਸਕਦੇ ਹਨ।
5. MajorGeeks ਮੇਜਰਗਰਿੰਕ ਸਾਈਟ ਦਾ ਡਿਜ਼ਾਇਨ ਭਲੇ ਹੀ ਪੁਰਾਣਾ ਹੋ ਪਰ ਇਸ ਨੂੰ ਮੁਫਤ ਸਾਫਟਵੇਅਰ ਡਾਊਨਲੋਡ ਸਾਈਟਸ ਲਿਸਟ 'ਚ ਇਕ ਖਾਸ ਹੈ। ਇਸ ਨੂੰ ਡਾਊਨਲੋਡ ਕਰਦੇ ਸਮੇਂ ਵੀ ਤੁਹਾਨੂੰ ਕਸਟਮ ਇੰਸਟਾਲਰ ਕਰੈਪਵੇਅਰ ਦੇ ਬਾਰੇ 'ਚ ਵੀ ਪਰੇਸ਼ਾਨ ਨਹੀਂ ਹੋਣਾ ਪੈਂਦਾ। ਇਹ ਕਰੈਪਵੇਅਰ ਡਾਊਨਲੋਡ ਵੀ ਕਰਦਾ ਹੈ। ਇਸ ਸਾਈਟ ਦਾ ਰੱਖ-ਰਖਾਵ ਦੋ 7eeks ਦੇ ਮੁਤਾਬਕ ਮੁਤਾਬਕ ਹੈ ਜੋ ਇਸ ਵੈੱਬਸਾਈਟ 'ਤੇ ਸ਼ਿਕਾਇਤ ਆਉਣ ਤੋਂ ਪਹਿਲਾਂ ਹੀ ਉਸ ਦੇ ਬਾਰੇ 'ਚ ਪਤਾ ਕਰਦੇ ਹਨ ਅਤੇ ਉਸ ਦਾ ਟੈਸਟ ਕਰਦੇ ਹਨ।
ਆਪਣੇ ਨਵੇਂ ਵਿਗਿਆਪਨ 'ਚ ਜਾਣਕਾਰੀ ਨੂੰ ਸਪੱਸ਼ਟ ਕਰੇਗੀ ਏਅਰਟੈੱਲ
NEXT STORY