ਜਲੰਧਰ- ਦੁਨੀਆ 'ਚ ਸਭ ਤੋਂ ਲੋਕਪ੍ਰਿਅ ਐਪ ਬਣ ਚੁੱਕੇ ਵਟਸਐਪ ਨੇ ਹਾਲ ਹੀ 'ਚ ਆਪਣੇ ਯੂਜ਼ਰਸ ਲਈ ਵੀਡੀਓ ਕਾਲਿੰਗ ਫਾਚਰ ਲਾਂਚ ਕੀਤਾ ਹੈ। ਪਰ ਸਿਰਫ ਤਿੰਨ ਦਿਨਾਂ ਦੇ ਅੰਦਰ ਹੀ ਸਪੈਮਰਸ ਨੇ ਸਪੈਮ ਵੈੱਬਸਾਈਟ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ 15 ਨਵੰਬਰ ਨੂੰ ਇਸ ਫੀਚਰ ਨੂੰ ਲਾਂਚ ਕੀਤਾ ਸੀ। ਵਟਸਐਪ ਦੀ ਇਸ ਸਰਵਿਸ ਦੇ ਸ਼ੁਰੂ ਹੁੰਦੇ ਹੀ ਕਈ ਯੂਜ਼ਰਸ ਨੂੰ ਇਨਵਿਟੇਸ਼ਨ ਲਿੰਕ ਆਉਣੇ ਸ਼ੁਰੂ ਹੋ ਗਏ। ਜਦੋਂ ਕੋਈ ਯੂਜ਼ਰ ਇਸ ਲਿੰਕ 'ਤੇ ਕਲਿੱਕ ਕਰਦਾ ਹੈ ਤਾਂ ਉਹ ਇਕ ਵੈੱਬਪੇਜ 'ਤੇ ਪਹੁੰਚ ਜਾਂਦਾ ਹੈ ਅਤੇ ਇਥੋਂ ਇਸ ਨਵੇਂ ਫੀਚਰ ਨੂੰ ਐਕਟਿਵੇਟ ਕੀਤਾ ਜਾ ਸਕਦਾ ਹੈ।
ਜਦੋਂ ਇਸ ਫੀਚਰ ਦੀ ਆੜ 'ਚ ਜੋ ਸਪੈਮ ਮੈਸੇਜ ਭੇਜੇ ਜਾ ਰਹੇ ਹਨ ਉਨ੍ਹਾਂ 'ਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਵਟਸਐਪ ਵੀਡੀਓ ਕਾਲਿੰਗ ਫੀਚਰ ਟ੍ਰਾਈ ਕਰਨ ਲਈ ਇਨਵਾਈਟ ਕੀਤਾ ਜਾਂਦਾ ਹੈ। ਇਸ ਫੀਚਰ ਨੂੰ ਸਿਰਫ ਉਹੀ ਲੋਕ ਐਕਟੀਵੇਟ ਕਰ ਸਕਦੇ ਹਨ ਜਿਨ੍ਹਾਂ ਨੂੰ ਇਨਵੀਟੇਸ਼ਨ ਮਿਲਿਆ ਹੈ।
ਇਨ੍ਹਾਂ ਡਿਵਾਈਸਿਸ ਲਈ ਉਪਲੱਬਧ ਹੋਇਆ ਸਾਇਨੋਜਨ ਮੋਡ 14
NEXT STORY