ਨੈਸ਼ਨਲ ਡੈਸਕ : ਮਹਾਰਾਸ਼ਟਰ ਵਿੱਚ ਨਗਰ ਪ੍ਰੀਸ਼ਦ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਨੇ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਲਈ ਚਿੰਤਾਵਾਂ ਵਧਾ ਦਿੱਤੀਆਂ ਹਨ। ਰਾਜ ਦੀਆਂ 288 ਨਗਰ ਪ੍ਰੀਸ਼ਦਾਂ ਅਤੇ ਨਗਰ ਪੰਚਾਇਤਾਂ ਵਿੱਚ ਹੋਈਆਂ ਚੋਣਾਂ ਵਿੱਚ ਐੱਮਐੱਨਐੱਸ ਇੱਕ ਵੀ ਮੇਅਰ ਦਾ ਅਹੁਦਾ ਜਿੱਤਣ ਵਿੱਚ ਅਸਫਲ ਰਹੀ। ਇਸ ਨਤੀਜੇ ਨੂੰ ਪਾਰਟੀ ਲਈ ਇੱਕ ਵੱਡਾ ਰਾਜਨੀਤਿਕ ਝਟਕਾ ਮੰਨਿਆ ਜਾ ਰਿਹਾ ਹੈ। ਰਾਜ ਚੋਣ ਕਮਿਸ਼ਨ ਵੱਲੋਂ 21 ਦਸੰਬਰ ਨੂੰ ਜਾਰੀ ਨਤੀਜਿਆਂ ਅਨੁਸਾਰ, ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੇ ਕੁੱਲ 207 ਮੇਅਰ ਅਹੁਦੇ ਜਿੱਤੇ। ਇਸ ਵਿੱਚ ਭਾਜਪਾ ਨੂੰ 117, ਏਕਨਾਥ ਸ਼ਿੰਦੇ ਦੇ ਧੜੇ ਦੀ ਸ਼ਿਵ ਸੈਨਾ ਨੂੰ 53 ਅਤੇ ਅਜੀਤ ਪਵਾਰ ਦੇ ਧੜੇ ਦੀ ਐੱਨਸੀਪੀ ਨੂੰ 37 ਅਹੁਦੇ ਮਿਲੇ।
ਇਸ ਦੌਰਾਨ ਵਿਰੋਧੀ ਧਿਰ ਮਹਾ ਵਿਕਾਸ ਅਘਾੜੀ (MVA) ਨੇ ਕੁੱਲ 44 ਮੇਅਰ ਅਹੁਦੇ ਜਿੱਤੇ। ਕਾਂਗਰਸ ਨੇ 28, ਊਧਵ ਠਾਕਰੇ ਦੀ ਸ਼ਿਵ ਸੈਨਾ ਨੇ 9 ਅਤੇ ਸ਼ਰਦ ਪਵਾਰ ਦੀ NCP ਨੇ 7 ਸੀਟਾਂ ਜਿੱਤੀਆਂ। ਇਸ ਸਭ ਦੇ ਵਿਚਕਾਰ MNS ਦਾ ਆਪਣਾ ਖਾਤਾ ਵੀ ਨਾ ਖੋਲ੍ਹਣਾ ਪਾਰਟੀ ਦੀ ਜ਼ਮੀਨੀ ਸਥਿਤੀ 'ਤੇ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ : ਕ੍ਰਿਕਟ ਸਟੇਡੀਅਮ ਬਣਿਆ ਜੰਗ ਦਾ ਮੈਦਾਨ, ਮੈਚ ਦੇਖਣ ਆਏ ਪ੍ਰਸ਼ੰਸਕਾਂ 'ਚ ਚੱਲੇ ਘਸੁੰਨ-ਮੁੱਕੇ, VIDEO ਵਾਇਰਲ
MNS ਨੂੰ ਲਗਾਤਾਰ ਕਰਨਾ ਪੈ ਰਿਹੈ ਹਾਰ ਦਾ ਸਾਹਮਣਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ MNS ਨੂੰ ਅਜਿਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਗਸਤ 2025 ਵਿੱਚ ਹੋਈਆਂ ਮੁੰਬਈ BEST ਕਰਮਚਾਰੀ ਸਹਿਕਾਰੀ ਕ੍ਰੈਡਿਟ ਸੁਸਾਇਟੀ ਚੋਣਾਂ ਵਿੱਚ MNS ਅਤੇ ਸ਼ਿਵ ਸੈਨਾ (UBT) ਦਾ ਸਾਂਝਾ ਪੈਨਲ ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਿਹਾ। ਉਸ ਚੋਣ ਵਿੱਚ ਭਾਜਪਾ ਸਮਰਥਿਤ ਪੈਨਲ ਨੇ ਸਾਰੀਆਂ 21 ਸੀਟਾਂ ਜਿੱਤੀਆਂ। ਇਸ ਤੋਂ ਪਹਿਲਾਂ MNS ਨੇ ਨਵੰਬਰ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਮਾੜਾ ਪ੍ਰਦਰਸ਼ਨ ਕੀਤਾ ਸੀ। ਪਾਰਟੀ ਨੇ 135 ਸੀਟਾਂ 'ਤੇ ਚੋਣਾਂ ਲੜੀਆਂ ਪਰ ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਹੀ। ਇਹਨਾਂ ਲਗਾਤਾਰ ਹਾਰਾਂ ਨੇ ਪਾਰਟੀ ਦੀ ਰਾਜਨੀਤਿਕ ਰਣਨੀਤੀ ਅਤੇ ਭਵਿੱਖ 'ਤੇ ਸਵਾਲ ਖੜ੍ਹੇ ਕੀਤੇ ਹਨ।
ਮਹਾਰਾਸ਼ਟਰ ਨਿਗਮ ਚੋਣਾਂ: ਮਹਾਯੁਤੀ ਦੀ ਹਨ੍ਹੇਰੀ ਨਾਲ ਸਾਫ਼ ਹੋਇਆ MVA, ਪੀਐੱਮ ਮੋਦੀ ਨੇ ਦਿੱਤੀ ਵਧਾਈ
NEXT STORY