ਨਵੀਂ ਦਿੱਲੀ (ਏਜੰਸੀਆਂ)–ਇੰਟਰਨੈੱਟ 'ਤੇ ਸਿਨੇਮਾ ਦੇਖਣ, ਸਿਨੇਮਾ ਬਾਰੇ ਸਮਾਚਾਰ ਜਾਣਨ ਅਤੇ ਆਪਣੀ ਪਸੰਦ ਦੇ ਫਿਲਮ ਸਟਾਰ ਬਾਰੇ ਜਾਣਨ ਦੀ ਰਵਾਇਤ ਤੇਜ਼ੀ ਨਾਲ ਵਧੀ ਹੈ। ਇਸ ਨੇ ਹੁਣ ਤੱਕ ਚੋਟੀ 'ਤੇ ਰਹੇ ਸਮਾਚਾਰਾਂ ਅਤੇ ਖੇਡਾਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਇਥੇ ਦੱਖਣ ਭਾਰਤੀ ਫਿਲਮਾਂ ਦਾ ਹਿੰਦੀ ਐਡੀਸ਼ਨ ਵੀ ਤੇਜ਼ੀ ਨਾਲ ਸਰਚ ਕੀਤਾ ਜਾਂਦਾ ਹੈ। ਅਭਿਨੇਤਾਵਾਂ 'ਚ ਸਲਮਾਨ ਖਾਨ ਪਿਛਲੇ ਪੰਜ ਸਾਲਾਂ 'ਚ ਸ਼ਾਹਰੁਖ, ਆਮਿਰ ਅਤੇ ਅਕਸ਼ੈ ਤੋਂ ਜ਼ਿਆਦਾ ਵਾਰ ਗੂਗਲ 'ਤੇ ਸਰਚ ਕੀਤੇ ਗਏ। ਇਥੋਂ ਤੱਕ ਕਿ ਉਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕ੍ਰਿਕਟ ਸਟਾਰ ਵਿਰਾਟ ਕੋਹਲੀ ਤੋਂ ਵੀ ਜ਼ਿਆਦਾ ਵਾਰ ਖੋਜਿਆ ਗਿਆ।
ਰਜਨੀਕਾਂਤ ਦੀ ਫਿਲਮ '2.0' ਝਾਰਖੰਡ 'ਚ ਸਭ ਤੋਂ ਵਧ ਵਾਰ ਸਰਚ ਕੀਤੀ ਗਈ।
ਇਸ ਸਾਲ ਤਾਮਿਲ ਸੁਪਰਸਟਾਰ ਰਜਨੀਕਾਂਤ ਦੀ ਫਿਲਮ '2.0' ਤਾਮਿਲਨਾਡੂ ਤੋਂ ਵਧ ਝਾਰਖੰਡ 'ਚ ਸਭ ਤੋਂ ਵਧ ਵਾਰ ਸਰਚ ਕੀਤੀ ਗਈ। ਇਸ ਫਿਲਮ ਨੇ ਤਾਂ ਬਾਕਸ ਆਫਿਸ 'ਤੇ ਵੀ ਮਹਾਨ ਸਫਲਤਾ ਹਾਸਲ ਕੀਤੀ ਹੈ। ਪਰ ਨੈੱਟ 'ਤੇ ਸਭ ਤੋਂ ਵਧ ਵਾਰ ਸਰਚ ਕੀਤੀਆਂ ਗਈਆਂ ਫਿਲਆਂ ਜ਼ਰੂਰੀ ਨਹੀਂ ਕਿ ਬਾਕਸ ਆਫਿਸ 'ਤੇ ਵੀ ਓਨੀਆਂ ਹੀ ਹਿੱਟ ਹੋਣ। ਜਿਵੇ ਬਾਗੀ ਫਿਲਮ ਨੈੱਟ 'ਤੇ ਸਭ ਤੋਂ ਵਧ ਸਰਚ ਕੀਤੀਆਂ ਜਾਣ ਵਾਲੀਆਂ 5 ਫਿਲਮਾਂ 'ਚ ਹੈ ਪਰ ਬਾਕਸ ਆਫਿਸ 'ਤੇ ਇਹ ਸਭ ਤੋਂ ਘੱਟ ਕਮਾਈ ਵਾਲੀਆਂ ਪੰਜ ਫਿਲਮਾਂ 'ਚ ਰਹੀਆਂ ਹਨ।
ਏਅਰਟੈੱਲ ਦੇ ਇਸ ਪਲਾਨ ’ਚ ਰੋਜ਼ਾਨਾ ਮਿਲੇਗਾ 1.5GB ਡਾਟਾ
NEXT STORY