ਜਲੰਧਰ-ਆਈਪੈਡ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ ਕਿ ਆਨਲਾਈਨ ਸ਼ਾਪਿੰਗ ਵੈੱਬਸਾਈਟਸ ਅਮੇਜ਼ਨ ਅਤੇ ਫਲਿੱਪਕਾਰਟ 'ਤੇ ਐਪਲ ਦੇ ਆਈਪੈਡ ਏਅਰ 2 ਅਤੇ ਆਈਪੈਡ ਮਿੰਨੀ 2 ਟੈਬਲੇਟ ਦੀ ਕੀਮਤ 'ਚ ਕਟੌਤੀ ਦੇਖਣ ਨੂੰ ਮਿਲ ਰਹੀ ਹੈ । 45,900 ਰੁਪਏ 'ਚ ਲਾਂਚ ਹੋਇਆ ਐਪਲ ਆਈਪੈਡ ਏਅਰ 2 ਅਮੇਜ਼ਨ 'ਤੇ 40,190 ਰੁਪਏ ਅਤੇ ਫਲਿੱਪਕਾਰਟ 'ਤੇ 40,849 ਰੁਪਏ ਦੇ ਰਿਆਇਤੀ ਮੁੱਲ 'ਤੇ ਉਪਲੱਬਧ ਹੈ ।
2013 'ਚ ਰੇਟਿਨਾ ਡਿਸਪਲੇ ਦੇ ਨਾਲ ਲਾਂਚ ਹੋਏ ਆਈਪੈਡ ਏਅਰ 2 ਅਤੇ ਆਈਪੈਡ ਮਿੰਨੀ ਦੀ ਕੀਮਤ 'ਚ ਪਿਛਲੇ ਸਾਲ ਕਟੌਤੀ ਕੀਤੀ ਗਈ ਸੀ । 21,900 ਰੁਪਏ 'ਚ ਲਾਂਚ ਹੋਏ ਆਈਪੈਡ ਮਿੰਨੀ 2 ਟੈਬਲੇਟ ਅਮੇਜ਼ਨ 'ਤੇ 17,990 ਅਤੇ ਫਲਿੱਪਕਾਰਟ 'ਤੇ 18,990 ਰੁਪਏ 'ਚ ਮਿਲ ਰਿਹਾ ਹੈ । ਖਾਸ ਗੱਲ ਇਹ ਹੈ ਕਿ ਇਹ ਡਿਸਕਾਊਂਟ 16 ਜੀਬੀ ਇਨ-ਬਿਲਟ ਸਟੋਰੇਜ ਅਤੇ ਵਾਈ-ਫਾਈ ਕੁਨੈਕਟੀਵਿਟੀ ਦੋਨਾਂ ਮਾਡਲ 'ਤੇ ਉਪਲੱਬਧ ਹੈ ।
ਗੂਗਲ ਵੀ Android VR ਲਿਆਉਣ ਦੀ ਤਿਆਰੀ 'ਚ
NEXT STORY