ਗੈਜੇਟ ਡੈਸਕ - ਜੇਕਰ ਤੁਸੀਂ ਵੀ ਰੋਜ਼ਾਨਾ ਆਪਣੇ ਕੰਮ ਲਈ Microsoft Office ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਭਾਰਤ ਸਰਕਾਰ ਦੀ ਚੋਟੀ ਦੀ ਸਾਈਬਰ ਸੁਰੱਖਿਆ ਏਜੰਸੀ CERT-In (ਸੀਈਆਰਟੀ-ਇਨ) ਨੇ ਮਾਈਕ੍ਰੋਸਾਫਟ ਆਫਿਸ 'ਚ ਇਕ ਬੇਹੱਦ ਗੰਭੀਰ ਸੁਰੱਖਿਆ ਖਾਮੀ ਨੂੰ ਲੈ ਕੇ 'ਹਾਈ ਰਿਸਕ' ਚੇਤਾਵਨੀ ਜਾਰੀ ਕੀਤੀ ਹੈ। ਏਜੰਸੀ ਮੁਤਾਬਕ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਹੈਕਰ ਤੁਹਾਡੇ ਕੰਪਿਊਟਰ 'ਚ ਸੰਨ੍ਹ ਲਗਾ ਸਕਦੇ ਹਨ ਅਤੇ ਉਸ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਸਕਦੇ ਹਨ।
ਕਰੋੜਾਂ ਯੂਜ਼ਰਸ 'ਤੇ ਮੰਡਰਾ ਰਿਹਾ ਖ਼ਤਰਾ
ਸਰਕਾਰੀ ਏਜੰਸੀ ਨੇ ਦੱਸਿਆ ਕਿ ਇਹ ਖਾਮੀ (ਜਿਸ ਨੂੰ CVE-2026-45659 ਨਾਮ ਦਿੱਤਾ ਗਿਆ ਹੈ) ਮਾਈਕ੍ਰੋਸਾਫਟ ਆਫਿਸ ਦੇ ਕੁਝ ਖਾਸ ਹਿੱਸਿਆਂ 'ਚ ਮੌਜੂਦ ਹੈ। ਇਹ ਖ਼ਤਰਾ ਸਿਰਫ਼ ਕੰਪਨੀਆਂ ਲਈ ਹੀ ਨਹੀਂ, ਸਗੋਂ ਉਨ੍ਹਾਂ ਕਰੋੜਾਂ ਨਿੱਜੀ ਯੂਜ਼ਰਸ ਲਈ ਵੀ ਹੈ ਜੋ ਆਪਣੇ ਲੈਪਟਾਪ ਜਾਂ ਕੰਪਿਊਟਰ 'ਤੇ ਇਸ ਸੌਫਟਵੇਅਰ ਦੀ ਵਰਤੋਂ ਕਰਦੇ ਹਨ।
ਕਿਵੇਂ ਹੁੰਦਾ ਹੈ ਹਮਲਾ?
ਮਾਹਿਰਾਂ ਮੁਤਾਬਕ, ਹੈਕਰ ਨੈੱਟਵਰਕ ਰਾਹੀਂ ਸਿਸਟਮ 'ਚ ਗਲਤ ਡਾਟਾ ਭੇਜ ਕੇ ਨੁਕਸਾਨਦਾਇਕ ਕੋਡ ਚਲਾ ਸਕਦੇ ਹਨ। ਜੇਕਰ ਇਹ ਹਮਲਾ ਸਫਲ ਹੋ ਜਾਂਦਾ ਹੈ, ਤਾਂ ਹੈਕਰ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ, ਜ਼ਰੂਰੀ ਫਾਈਲਾਂ ਅਤੇ ਡਾਟਾ ਚੋਰੀ ਕਰ ਸਕਦੇ ਹਨ। ਇੰਨਾ ਹੀ ਨਹੀਂ, ਉਹ ਤੁਹਾਡੀ ਇਜਾਜ਼ਤ ਤੋਂ ਬਿਨਾਂ ਸਿਸਟਮ 'ਚ ਬਦਲਾਅ ਵੀ ਕਰ ਸਕਦੇ ਹਨ।
ਬਚਣ ਲਈ ਤੁਰੰਤ ਕਰੋ ਇਹ ਕੰਮ
ਸਾਈਬਰ ਸੁਰੱਖਿਆ ਏਜੰਸੀ ਨੇ ਇਸ ਖ਼ਤਰੇ ਤੋਂ ਬਚਣ ਲਈ ਸਖ਼ਤ ਹਦਾਇਤ ਦਿੱਤੀ ਹੈ ਕਿ ਸਾਰੇ ਯੂਜ਼ਰਸ ਮਾਈਕ੍ਰੋਸਾਫਟ ਵੱਲੋਂ ਜਾਰੀ ਕੀਤੇ ਗਏ ਲੇਟੈਸਟ ਸੁਰੱਖਿਆ ਅਪਡੇਟ ਤੁਰੰਤ ਇੰਸਟਾਲ ਕਰਨ। ਸਮੇਂ ਸਿਰ ਅਪਡੇਟ ਕਰਨ ਨਾਲ ਇਸ ਸਾਈਬਰ ਹਮਲੇ ਦੇ ਜੋਖਮ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਸਿਸਟਮ ਨੂੰ ਹਮੇਸ਼ਾ ਅਪਡੇਟ ਰੱਖਣਾ ਹੀ ਡਾਟਾ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ।
Samsung ਦਾ ਵੱਡਾ ਧਮਾਕਾ! 200MP AI ਕੈਮਰੇ ਵਾਲੇ ਪਤਲੇ ਫੋਨ 'ਤੇ ਮਿਲ ਰਿਹਾ 40,000 ਭਾਰੀ Discount
NEXT STORY