ਗੈਜੇਟ ਡੈਸਕ—ਸ਼ਾਓਮੀ ਦੀ ਸਹਿਯੋਗੀ ਕੰਪਨੀ Black Shark ਨੇ ਆਪਣੇ ਅਗਲੇ ਗੇਮਿੰਗ ਸਮਾਰਟਫੋਨ Black Shark 2 ਦਾ ਟੀਜ਼ਰ ਜਾਰੀ ਕੀਤਾ ਹੈ। ਟੀਜ਼ਰ 'ਚ ਦੱਸਿਆ ਗਿਆ ਹੈ ਕਿ ਇਹ ਫੋਨ ਲਿਕਵਿਡ ਕੂਲ 3.0 ਟੈਕਨਾਲੋਜੀ ਨਾਲ ਲੈਸ ਹੋਵੇਗਾ। ਇਹ ਥਰਮਲ ਮੈਨੇਜਮੈਂਟ ਸਿਸਟਮ ਹੈ। ਕੰਪਨੀ ਨੇ ਹੁਣ ਬਲੈਕ ਸ਼ਾਰਕ 2 ਦੀ ਲਾਂਚ ਤਾਰਿਕ ਦਾ ਐਲਾਨ ਕਰ ਦਿੱਤਾ ਹੈ। Weibo 'ਤੇ ਸਾਂਝਾ ਕੀਤੇ ਗਏ ਪੋਸਟਰ ਮੁਤਾਬਕ Black Shark 2 ਨੂੰ ਚੀਨੀ ਮਾਰਕੀਟ 'ਚ 18 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਰਟਫੋਨ ਨੂੰ ਲਿਸਟ ਕੀਤਾ ਗਿਆ ਹੈ ਜਿਸ ਨਾਲ ਹੈਂਡਸੈੱਟ 'ਚ ਸਨੈਪਡਰੈਗਨ 855 ਪ੍ਰੋਸੈਸਰ ਅਤੇ ਐਂਡ੍ਰਾਇਡ 9 ਪਾਈ ਆਪਰੇਟਿੰਗ ਸਿਸਟਮ ਹੋਣ ਦਾ ਖੁਲਾਸਾ ਹੋਇਆ ਹੈ।

ਕੰਪਨੀ ਦੁਆਰਾ ਜਾਰੀ ਕੀਤੇ ਗਏ ਟੀਜ਼ਰ ਪੋਸਟ 'ਚ ਟਾਪ 'ਤੇ “Black Shark 2” ਨਾਂ ਲਿਖਿਆ ਹੈ ਅਤੇ ਇਸ ਦੇ ਹੇਠਾਂ 18 ਮਾਰਚ ਦੇ ਲਾਂਚ ਤਾਰਿਕ ਦਾ ਜ਼ਿਕਰ ਹੈ। ਕੰਪਨੀ ਨੇ ਆਧਿਕਾਰਿਤ ਤੌਰ 'ਤੇ Black Shark 2 ਦੇ ਹਾਰਡਵੇਅਰ ਸਪੈਸੀਫਿਕੇਸ਼ਨ ਜਾਂ ਫੀਚਰ ਦਾ ਖੁਲਾਸਾ ਨਹੀਂ ਕੀਤਾ ਹੈ। ਸਿਰਫ ਇਨ੍ਹਾਂ ਹੀ ਨਹੀਂ ਫੋਨ ਹੀਟ ਮੈਨੇਜਮੈਂਟ ਲਈ ਲਿਕਵਿਡ ਕੂਲ 3.0 ਟੈਕਨਾਲੋਜੀ ਨਾਲ ਲੈਸ ਹੋਵੇਗਾ। Black Shark 2 ਲੰਬੇ ਸਮੇਂ ਤੋਂ “Black Shark Skywalker” ਨਾਂ ਨਾਲ ਸੁਰਖੀਆਂ ਦਾ ਹਿੱਸਾ ਰਿਹਾ ਹੈ। ਹੁਣ ਇਸ ਨੂੰ AnTuTU 'ਤੇ ਲਿਸਟ ਕੀਤਾ ਗਿਆ ਹੈ। ਬੇਂਚਮਾਰਕਿੰਗ ਸਾਈਟ 'ਤੇ ਲਿਸਟ ਕੀਤੇ ਜਾਣ ਨਾਲ ਇਸ ਫੋਨ ਦੇ ਸਪੈਸੀਫਿਕੇਸ਼ਨਸ ਵੀ ਜਨਤਕ ਹੋ ਗਏ ਹਨ। ਹੈਂਡਸੈੱਟ ਸਨੈਪਡਰੈਗਨ 855 ਪ੍ਰੋਸੈਸਰ, ਐਡਰੀਨੋ 640 ਜੀ.ਪੀ.ਯੂ., 8ਜੀ.ਬੀ. ਰੈਮ ਅਤੇ 128ਜੀ.ਬੀ. ਇਨਬਿਲਟ ਸਟੋਰੇਜ਼ ਨਾਲ ਲੈਸ ਹੈ। ਸਾਫਟਵੇਅਰ ਦੀ ਗੱਲ ਕਰੀਏ ਤਾਂ ਬਲੈਕ ਸ਼ਾਰਕ 2 ਐਂਡ੍ਰਾਇਡ 9 ਪਾਈ ਨਾਲ ਲੈਸ ਹੋਵੇਗਾ। ਬਲੈਕ ਸ਼ਾਰਕ ਦੇ ਇਸ ਫੋਨ ਨੂੰ ਹਾਲ ਹੀ 'ਚ Geekbench 'ਤੇ ਸਾਈਟ 'ਤੇ 12 ਜੀ.ਬੀ. ਰੈਮ ਨਾਲ ਸਨੈਪਡਰੈਗਨ 855 ਪ੍ਰੋਸੈਸਰ ਨਾਲ ਲਿਸਟ ਕੀਤਾ ਗਿਆ ਸੀ।
ਸ਼ਾਓਮੀ ਨੇ ਬਿਨਾਂ LED ਫਲੈਸ਼ ਲਾਈਟ ਦੇ ਹੀ ਵੇਚ ਦਿੱਤਾ ਇਹ ਸਮਾਰਟਫੋਨ
NEXT STORY