ਜਲੰਧਰ- ਬਲੈਕਬੇਰੀ ਨੇ ਆਪਣਾ ਨਵਾਂ ਸਮਾਰਟਫੋਨ ਬਲੈਕਬੇਰੀ ਅਰੋਰਾ ਇੰਡੋਨੇਸ਼ੀਆ 'ਚ ਲਾਂਚ ਕਰ ਦਿੱਤਾ ਹੈ। ਇੰਡੋਨੇਸ਼ੀਆ 'ਚ ਬਲੈਕਬੇਰੀ ਬ੍ਰਾਂਡ ਵਾਲੇ ਸਮਾਰਟਫੋਨ ਨੂੰ ਬਣਾਉਣ, ਮਾਰਕੀਟ ਅਤੇ ਵਿਕਰੀ ਦਾ ਲਾਈਸੈਂਸ ਬੀਬੀ ਮੇਰਾਹ ਪੁਤੀ ਕੋਲ ਹੈ। ਫੋਨ ਦੀ ਕੀਮਤ 3,499,00 ਇੰਡੋਨੇਸ਼ੀਆਈ ਰੁਪਏ (ਕਰੀਹ 17,000 ਰੁਪਏ) ਹੈ। ਬਲੈਕਬੇਰੀ ਅਰੋਰਾ ਇੰਡੋਨੇਸ਼ੀਆ 'ਚ ਕੰਪਨੀ ਦੇ ਹੋਰ ਆਨਲਾਈਨ ਈ-ਕਾਮਰਸ ਸਟੋਰ 'ਤੇ 12 ਮਾਰਚ ਤੱਕ ਪ੍ਰੀ-ਆਰਡਰ ਲਈ ਉਪਲੱਬਧ ਹੈ।
ਇਕ ਰਿਪੋਰਟ ਦੇ ਅਨੁਸਾਰ ਬਲੈਕਬੇਰੀ ਅਰੋਰਾ 'ਚ 5.5 ਇੰਚ ਦਾ 720 ਪਿਕਸਲ ਟੱਚਸਕਰੀਨ ਹੈ। ਇਸ ਫੋਨ 'ਚ 1.4 ਗੀਗਾਹਟਰਜ਼ ਕਵਾਲਕਮ ਸਨੈਪਡ੍ਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 4ਜੀਬੀ ਰੈਮ ਹੈ। ਇਨਬਿਲਟ ਸਟੋਰੇਜ 32 ਜੀਬੀ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ, ਜੋ 4ਜੀ ਐੱਲ. ਟੀ. ਈ. ਨਾਲ ਆਉਂਦਾ ਹੈ।
ਇਹ ਫੋਨ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ। ਫੋਨ ਦੇਣ ਲਈ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਜਿਸ ਦੇ 30 ਘੰਟੇ ਤੱਕ ਲਗਾਤਾਰ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਫੋਨ ਦਾ ਡਾਈਮੈਸ਼ਨ 152x76.8x8.5 ਮਿਲੀਮੀਟਰ ਅਤੇ ਵਜਨ 178 ਗ੍ਰਾਮ ਹੈ। ਇਹ ਫੋਨ ਬਲੈਕ, ਸਿਲਵਰ ਅਤੇ ਗੋਲਡ ਕਲਰ ਵੇਰਿਅੰਟ 'ਚ ਆਵੇਗਾ।
ਇਸ ਸਮਾਰਟਫੋਨ 'ਚ ਐੱਲ. ਈ. ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੈਲਫੀ ਦੇ ਸ਼ੌਕੀਨਾਂ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ 'ਚ ਗੂਗਲ ਐਪ ਸੂਟ ਅਤੇ ਬਲੈਕਬੇਰੀ ਹਬ ਪਹਿਲਾਂ ਤੋਂ ਇੰਸਟਾਲ ਆਉਂਦੇ ਹਨ। ਬਲੈਕਬੇਰੀ ਅਰੋਰਾ ਸੁਰੱਖਿਆ ਲਈ ਡੀਟੇਕ ਐੱਮ. ਵੀ ਪਹਿਲਾਂ ਤੋਂ ਇੰਸਟਾਲ ਆਉਂਦਾ ਹੈ। ਫੋਨ 'ਚ 4ਜੀ ਤੋਂ ਇਲਾਵਾ 3ਜੀ, ਵਾਈ-ਫਾਈ, ਬਲੂਟੁਥ ਅਤੇ ਯੂ. ਐੱਸ. ਬੀ. ਲਰਗੇ ਫੀਚਰ ਵੀ ਹਨ। ਬੀਬੀ ਮੇਰਾਹ ਪੁਤੀ ਵਾਈਸ ਸਟੈਨਲੀ ਵਿਦਜਾਜਾ ਨੇ ਕਿਹਾ ਹੈ ਕਿ ਇਹ ਨਾ ਸਿਰਫ ਪਹਿਲਾ ਬਲੈਕਬੇਰੀ ਬ੍ਰਾਂਡ ਦਾ ਸਮਾਰਟਫੋਨ ਹੈ, ਜਿਸ ਨੂੰ ਇੰਡੋਨੇਸ਼ੀਆ 'ਚ ਬਣਾਇਆ ਗਿਆ ਹੈ, ਸਗੋਂ ਇਹ ਦੁਨੀਆਂ ਦਾ ਪਹਿਲਾ ਬਲੈਕਬੇਰੀ ਡਿਵਾਈਸ ਹੈ, ਜੋ ਡਿਊਲ-ਸਿਮ ਸਲਾਟ ਨਾਲ ਆਉਂਦਾ ਹੈ।
ਪਲੇ ਸਟੋਰ ਤੇ ਯੂਜ਼ਰ ਸਭ ਤੋਂ ਜ਼ਿਆਦਾ ਪਸੰਦ ਕਰ ਰਹੇ ਹਨ ਇਹ ਐਪਸ
NEXT STORY