ਜਲੰਧਰ— ਕੈਨੇਡਾ ਦਾ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਬਲੈਕਬੇਰੀ ਨੇ ਆਪਣੇ ਪਹਿਲੇ ਐਂਡ੍ਰਾਇਡ ਸਮਾਰਟਫੋਨ 'ਪ੍ਰਿਵ' ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਤੁਹਾਨੂੰ ਦਈਏ ਕੀ ਬਲੈਕਬੇਰੀ ਵਰਤਮਾਨ 'ਚ ਇਸ ਸਮਾਰਟਫੋਨ ਨੂੰ ਇਕ ਨਿਅਮਿਤ ਰੂਪ ਨਾਲ ਦੋ ਸਾਲ ਦੇ ਕਾਂਟਰੈਕਟ 'ਤੇ 314 299.99 ਲਈ ਵੇਚ ਰਹੀ ਹੈ।
ਹੋਰ ਲੋਕਲ ਨੈੱਟਵਰਕ ਵਾਹਕ ਜਿਵੇਂ Rogers ਅਤੇ Telus ਬਲੈਕਬੇਰੀ 'ਪ੍ਰਿਵ' ਨੂੰ ਜ਼ਿਆਦਾ ਕੀਮਤ 'ਚ ਵੇਚ ਰਹੀ ਹੈ। ਕੰਪਨੀ ਦੀ ਵੈੱਟਸਾਇਟ ਦੇ ੁਮੁਤਾਬਕ ਦੋ ਸਾਲ ਦੇ ਕਾਂਟਰੈਕਟ 'ਤੇ ਇਹ ਐਂਡ੍ਰਾਇਡ ਸਮਾਰਟਫੋਨ 314 299.99 'ਚ ਸੇਲ ਹੋ ਰਿਹਾ ਹੈ। ਕੀਮਤ 'ਚ ਹੋਈ ਕਟੌਤੀ ਦੇ ਕਾਰਣ ਇਹ ਐਂਡ੍ਰਾਇਡ ਸਮਾਰਟਫੋਨ ਆਨਲਾਈਨ ਵੈੱਬਸਾਈਟ 'ਤੇ ਆਉਟ ਆਫ ਸਟਾਕ ਹੋ ਚੁੱਕਿਆ ਹੈ। ਕੰਪਨੀ ਦੀ ਵੈੱਬਸਾਈਟ ਦੇ ਮੁਤਾਬਕ ਇਹ ਸਮਾਰਟਫੋਨ ਬਿਨਾਂ ਕਾਂਟਰੈਕਟ ਦੇ 314 899 ਕੀਮਤ 'ਤੇ ਉਪਲੱਬਧ ਹੈ। ਦਸ ਦਈਏੇ ਕਿ ਕੈਨੇਡਾ ਦੇ ਬਾਅਦ ਭਾਰਤ 'ਚ 62,000 ਰੁਪਏ 'ਚ ਲਾਂਚ ਹੋਏ ਇਸ ਐਂਡ੍ਰਾਇਡ ਸਮਾਰਟਫੋਨ ਦੀਆਂ ਕੀਮਤਾਂ 'ਚ ਕਟੌਤੀ ਹੋ ਸਕਦੀ ਹੈ।
MWC 2016 : ਇੰਟਰਵਿਊ ਦੌਰਾਨ Mark Zuckerberg ਨੇ ਕੀਤੇ ਵੱਡੇ ਖੁਲਾਸੇ
NEXT STORY