ਗੈਜੇਟ ਡੈਸਕ- ਜਰਮਨ ਬ੍ਰਾਂਡ Blaupunkt ਨੇ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਗੇਮਿੰਗ ਸਾਊਂਡਬਾਰ Blaupunkt SBA25 ਨੂੰ ਲਾਂਚ ਕਰ ਦਿੱਤਾ ਹੈ। ਇਹ ਇਕ 25 ਵਾਟ ਸਾਊਂਡ ਆਊਟਪੁਟ ਵਾਲਾ ਸਾਊਂਡਬਾਰ ਹੈ। Blaupunkt SBA25 ਨੂੰ ਲੈ ਕੇ ਕੰਪਨੀ ਨੇ ਵਧੀਆ ਸਾਊਂਡ ਕੁਆਲਿਟੀ ਅਤੇ ਹੈਵੀ ਬਾਸ ਦਾ ਦਅਵਾ ਕੀਤਾ ਹੈ।
Blaupunkt SBA25 'ਚ ਡਿਊਲ ਪੈਸਿਵ ਰੇਡੀਏਟਰਸ ਦਿੱਤੇ ਗਏ ਹਨ। Blaupunkt SBA25 ਦੇ ਨਾਲ 2000mAh ਦੀ ਬੈਟਰੀ ਦਿੱਤੀ ਗਈ ਹੈ ਅਤੇ ਨਾਲ TurboVolt ਚਾਰਜਿੰਗ ਵੀ ਹੈ। Blaupunkt SBA25 'ਚ ਗੇਮਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ RGB ਲਾਈਟਿੰਗ ਵੀ ਦਿੱਤੀ ਗਈ ਹੈ।
ਕੁਨੈਕਟੀਵਿਟੀ ਲਈ Blaupunkt SBA25 'ਚ AUX, USB, ਬਲੂਟੁੱਥ, FM ਅਤੇ TWS ਦਾ ਸਪੋਰਟ ਹੈ। Blaupunkt SBA25 ਦੀ ਕੀਮਤ 1,899 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਕਾਲੇ ਰੰਗ 'ਚ ਐਮਾਜ਼ੋਨ ਇੰਡੀਆ 'ਤੇ ਹੋ ਰਹੀ ਹੈ।
ਦੱਸ ਦੇਈਏ ਕਿ Blaupunkt ਨੇ ਇਸੇ ਸਾਲ ਜਨਵਰੀ 'ਚ ਆਪਣੇ ਨਵੇਂ ਸਾਊਂਡਬਾਰ Blaupunkt SBW250 ਨੂੰ ਪੇਸ਼ ਕੀਤਾ ਹੈ। ਇਹ ਇਕ ਵਾਇਰਲੈੱਸ ਬਲੂਟੱਥ ਸਾਊਂਡਬਾਰ ਹੈ। Blaupunkt SBW250 ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਸਾਊਂਡਬਾਰ ਨਾਲ 3ਡੀ ਆਡੀਓ ਮਿਲਦਾ ਹੈ। ਨਾਲ ਹੀ ਇਸ ਵਿਚ ਥੰਪਿੰਗ ਬੇਸ ਅਤੇ ਕ੍ਰਿਪਸ ਆਡੀਓ ਦਾ ਸਪੋਰਟ ਹੈ। ਸਾਊਂਡਬਾਰ ਦੇ ਨਾਲ 200 ਵਾਟ ਦਾ ਸਾਊਂਡ ਆਊਟਪੁਟ ਮਿਲਦਾ ਹੈ। Blaupunkt SBW250 ਦੇ ਨਾਲ ਮਲਟੀਪਲ ਸਾਊਂਡ ਮੋਡ ਦਾ ਸਪੋਰਟ ਵੀ ਦਿੱਤਾ ਗਿਆ ਹੈ।
ਸਸਤੇ ਚਾਰਜਰ ਪੇਸ਼ ਕਰਨਗੇ ਈ-ਸਕੂਟਰ ਨਿਰਮਾਤਾ!
NEXT STORY