ਗੈਜੇਟ ਡੈਸਕ– ਐਪਲ ਦੀ ਨਵੀਂ ਆਈਫੋਨ 14 ਸੀਰੀਜ਼ ਦੀ ਵਿਕਰੀ ਭਾਰਤ ’ਚ ਸ਼ੁਰੂ ਹੋ ਗਈ ਹੈ। ਐਮਾਜ਼ੋਨ ਅਤੇ ਫਲਿਪਕਾਰਟ ਤੋਂ ਇਲਾਵਾ ਐਪਲ ਦੇ ਆਨਲਾਈਨ ਅਤੇ ਆਫਲਾਈਨ ਸਟੋਰ ਰਾਹੀਂ ਆਈਫੋਨ 14 ਦੀ ਵਿਕਰੀ ਹੋ ਰਹੀ ਹੈ। ਇਸ ਵਿਚਕਾਰ ਕੁਇੱਕ ਡਿਲੀਵਰੀ ਸਰਵਿਸ ਦੇਣ ਵਾਲੀ ਕੰਪਨੀ Blinkit ਨੇ ਵੀ ਆਈਫੋਨ 14 ਸੀਰੀਜ਼ ਦੀ ਡਿਲੀਵਰੀ ਸ਼ੁਰੂ ਕ ਦਿੱਤੀ ਹੈ।
Blinkit ਨੇ ਟਵੀਟ ਕਰਕੇ ਕਿਹਾ ਹੈ ਕਿ ਉਸਨੇ ਆਈਫੋਨ 14 ਦੀ ਡਿਲੀਵਰੀ ਲਈ ਐਪਲ ਦੇ ਰਿਸੇਲਰ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਦਿੱਲੀ ਅਤੇ ਮੁੰਬਈ ’ਚ Blinkit ਆਈਫੋਨ 14 ਦੀ ਡਿਲੀਵਰੀ ਕਰੇਗੀ। Blinkit ਨੇ ਇਹ ਸਰਵਿਸ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਯੂਜ਼ਰਜ਼ ਲਈ ਸ਼ੁਰੂ ਕੀਤੀ ਹੈ।
ਕੰਪਨੀ ਨੇ ਟਵੀਟ ’ਚ ਕਿਹਾ ਹੈ ਕਿ ਹੁਣ ਆਈਫੋਨ ਦੀ ਡਿਲੀਵਰੀ ਵੀ ਮਿੰਟਾਂ ’ਚ ਹੋਵੇਗੀ। Blinkit ਦੇ ਟਵੀਟ ’ਚ ਵੇਖਿਆ ਜਾ ਸਕਦਾ ਹੈ ਕਿ ਆਈਫੋਨ 14 ਦੀ ਡਿਲੀਵਰੀ ਸਮਾਂ 8 ਮਿੰਟ ਦਿਸ ਰਿਹਾ ਹੈ ਯਾਨੀ ਹੁਣਗ੍ਰੋਸਰੀ ਦੀ ਤਰ੍ਹਾਂ ਹੀ ਆਈਫੋਨ ਦੀ ਵੀ ਡਿਲੀਵਰੀ ਹੋਵੇਗੀ। Blinkit (ਪਹਿਲਾਂ Grofers) ਦਾ ਹਾਲ ਹੀ ’ਚ ਜ਼ੋਮਾਟੋ ਨੇ ਐਕਵਾਇਰ ਕੀਤਾ ਹੈ। ਇਹ ਡੀਲ 4,450 ਕਰੋੜ ’ਚ ਹੋਈ ਹੈ।
ਮਹੀਨੇ ਦੇ ਰੀਚਾਰਜ਼ ’ਚ 90 ਦਿਨਾਂ ਤਕ ਫ੍ਰੀ OTT ਸਬਸਕ੍ਰਿਪਸ਼ਨ ਦੇ ਰਹੀ Airtel, ਕੀਮਤ ਸਿਰਫ ਇੰਨੀ
NEXT STORY