ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ BMW ਨੇ X5 ਦਾ xDrive35i ਪੈਟਰੋਲ ਵੇਰੀਅੰਟ ਭਾਰਤ 'ਚ ਲਾਂਚ ਕੀਤਾ ਹੈ ਜਿਸ ਦੀ ਦਿੱਲੀ ਐਕਸ਼ ਸ਼ੋਅਰੂਮ 'ਚ ਕੀਮਤ 73.50 ਲੱਖ ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕਾਰ ਦਾ ਡੀਜ਼ਲ ਇੰਜਣ ਪਹਿਲਾਂ ਤੋਂ ਹੀ ਭਾਰਤ 'ਚ ਉਪਲੱਬਧ ਸੀ ਪਰ ਅੱਜ ਕੰਪਨੀ ਨੇ ਇਸ ਦੇ ਪੈਟਰੋਲ ਵੇਰੀਅੰਟ ਨੂੰ ਵੀ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ।
BMW X5 ਦੇ ਪੈਟਰੋਲ ਵੇਰੀਅੰਟ 'ਚ 3.0-ਲੀਟਰ 6 ਸਿਲੰਡਰ ਲੱਗਾ ਹੈ ਜੋ 306 hp ਦੀ ਪਾਵਰ ਅਤੇ 400 nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨਾਲ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 6.5 ਸੈਕਿੰਡ 'ਚ ਫੜ੍ਹ ਲੈਂਦੀ ਹੈ। ਇਸ ਥਰਡ ਜਨਰੇਸ਼ਨ BMW X5 SUV 'ਚ ਐਕਟਿਵ ਡਰਾਈਵਿੰਗ ਅਸਿਸਟੈਂਟ, ਲੈਨ ਡਿਪਾਰਚਰ ਵਾਰਨਿੰਗ, ਫੁੱਲ ਰੇਂਜ ਕੈਮਰਾ, ਰਡਾਰ ਕਰੂਜ਼ ਕੰਟਰੋਲ ਅਤੇ ਟ੍ਰੈਫਿਕ ਜੈਮ ਅਸਿਸਟੈਂਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ 'ਚ BMW ਨਾਈਟ ਵਿਜ਼ਨ, ਹੈੱਡ ਅਪ ਡਿਸਪਲੇ ਅਤੇ ਪਾਰਕਿੰਗ ਅਸਿਸਟੈਂਸ ਵਰਗੇ ਫੀਚਰਜ਼ ਵੀ ਮੌਜੂਦ ਹਨ।
ਸਮਾਰਟਫੋਨ ਨੂੰ ਹੈਕ ਹੋਣ ਤੋਂ ਬਚਾਉਣ ਦੇ ਟਿਪਸ
NEXT STORY