ਜਲੰਧਰ - ਤੁਹਾਡਾ ਸਮਾਰਟਫੋਨ ਜੇਕਰ ਕਿਸੇ ਹੋਰ ਵਿਅਕਤੀ ਦੇ ਹੱਥ 'ਚ ਲਗ ਜਾਏ ਤਾਂ ਯਕੀਨੀ ਤੌਰ ਤੇ ਤੁਹਾਡੀ ਨਿਜ਼ੀ ਜਾਣਕਾਰੀ ਚੋਰੀ ਹੋ ਸਕਦੀ ਹੈ। ਉਨ੍ਹਾਂ ਦੇ ਆਧਾਰ 'ਤੇ ਉਉਹ ਤੁਹਾਨੂੰ ਬਲੈਕਮੇਲ ਵੀ ਕਰ ਸਕਦਾ ਹੈ। ਇਸੇ ਤਰ੍ਹਾਂ ਸਾਇਬਰ ਅਟੈਕ ਦੇ ਜ਼ਰੀਏ ਵੀ ਅਜਿਹਾ ਕੀਤਾ ਜਾ ਸਕਦਾ ਹੈ। ਅਜਿਹੀਆਂ ਕੁੱਝ ਗੱਲਾਂ ਦਾ ਖਿਆਲ ਰੱਖਣਾ ਬੇਹੱਦ ਜਰੂਰੀ ਹੈ।
1. ਐਨਕ੍ਰਿਪਸ਼ਨ ਕਰੋ -
ਐਂਡ੍ਰਾਇਡ 'ਚੇ ਤੁਸੀਂ ਆਪਣੇ ਡਿਵਾਈਸ ਦੇ ਪੂਰੇ ਡਾਟਾ ਨੂੰ ਇਨਕ੍ਰਿਰਪਟ ਕਰ ਸਕਦੇ ਹੋ। ਡਾਟਾ ਨੂੰ ਡੀ-ਕੋਡ ਕਰਨ ਲਈ ਤੁਹਾਨੂੰ ਹਰ ਵਾਰ ਪਿੰਨ ਜਾਂ ਪਾਸਵਰਡ ਪਾਉਣਾ ਹੁੰਦਾ ਹੈ। ਇਹ ਪੇਚਦਾਰ ਕੰਮ ਲਗਦਾ ਹੈ ਕਿ ਜੇਕਰ ਫੋਨ ਕਿਸੇ ਗਲਤ ਵਿਅਕਤੀ ਦੇ ਹੱਥ 'ਚ ਲਗ ਗਿਆ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਾਂ ਹੋਵੋ। ਐਂਡ੍ਰਾਇਡ ਡਿਵਾਈਸ ਦੀ ਸਕਿਊਰਿਟੀ ਸੈਟਿੰਗਸ 'ਚ ਜਾ ਕੇ ਇਸਨੂੰ ਐਕਟੀਵੇਟ ਕੀਤਾ ਜਾ ਸਕਦਾ ਹੈ।
2. ਹਰ ਵਾਈ-ਫਾਈ ਨਾਲ ਫੋਨ ਕੁਨੈੱਕਟ ਨਾਂ ਕਰੋ-
ਕਿਤੇ ਵੀ ਫ੍ਰੀ ਵਾਈ-ਫਾਈ ਕੁਨੇਕਸ਼ਨ ਮਿਲੇ ਤਾਂ ਉਸ ਤੋਂ ਫੋਨ ਨੂੰ ਕੁਨੈੱਕਟ ਕਰਨ ਦੀ ਗਲਤੀ ਨਾਂ ਕਰੋ। ਬਿਹਤਰ ਹੋਵੇਗਾ ਕਿ ਤੁਸੀਂ ਚੰਗਾ ਡਾਟਾ ਪੈਕ ਇਸਤੇਮਾਲ ਕਰਦੇ ਹੋਏ ਉਸ ਤੋਂ ਬ੍ਰਾਉਜਿੰਗ ਕਰੋ ਅਤੇ ਕਦੇ ਵੀ ਪਬਲਿਕ ਵਾਈ-ਫਾਈ 'ਤੇ ਬੈਂਕ ਐਪਸ ਇਸਤੇਮਾਲ ਨਾਂ ਕਰੋ।
3. ਅਨ-ਨੋਨ ਸਟੋਰ ਤੋਂ ਐਪ ਡਾਊਨਲੋਡ ਨਾਂ ਕਰੋ -
ਗੂਗਲ ਪਲੇ ਅਤੇ ਐਪਲ ਐਪ ਸਟੋਰ 'ਚ ਜੋ ਐਪਸ ਤੁਹਾਨੂੰ ਡਾਊਨਲੋਡ ਕਰਨ ਲਈ ਮਿਲਦੀਆਂ ਹਨ, ਉਨ੍ਹਾਂ ਨੂੰ ਵੇਰੀਫਾਈ ਕੀਤਾ ਗਿਆ ਹੁੰਦਾ ਹੈ। ਤੁਸੀਂ ਇਨ੍ਹਾਂ ਸਟੋਰਸ ਤੋਂ ਐਪਸ ਡਾਊਨਲੋਡ ਕਰੋ। ਕਿਸੇ ਹੋਰ ਸਟੋਰ ਤੋਂ ਐਪ ਡਾਊਨਲੋਡ ਕਰੋਗੇ ਤਾਂ ਫੋਨ ਦੀ ਸੁਰੱਖਿਆ ਖਤਰੇ 'ਚ ਪੈ ਸਕਦੀ ਹੈ।
4. ਐਂਟੀ-ਵਾਇਰਸ ਇੰਸਟਾਲ ਕਰੋ -
ਜੇਕਰ ਤੁਸੀਂ ਆਪਣੇ ਸਮਾਰਟਫੋਨ 'ਤੇ ਵੱਖਰੀ ਵੈੱਬਸਾਇਟਸ ਬ੍ਰਾਉਜ਼ ਕਰਦੇ ਹੋ ਅਤੇ ਕਾਂਟੇਂਟ ਵੀ ਡਾਊਨਲੋਡ ਕਰਦੇ ਹਨ ਤਾਂ ਕੋਈ ਐਂਟੀ-ਵਾਇਰਸ ਇੰਸਟਾਲ ਕਰ ਲਵੋਂ। 1V7 6ree, 1vast ਜਿਵੇਂ ਕਈ ਐਂਟੀ-ਵਾਇਰਸ ਉਪਲੱਬਧ ਹੋ ਜੋ ਤੁਹਾਡੇ ਸਮਾਰਟਫੋਨ ਨੂੰ ਵਾਇਰਸ ਅਟੈਕ ਤੋਂ ਬਚਾ ਸਕਦੇ ਹਨ।
5. ਫੋਨ ਨੂੰ ਕਰੋ ਅਪਡੇਟ -
ਸਮਾਰਟਫੋਨ ਦੇ ਸਾਫਟਵੇਅਰ ਅਤੇ ਐਪਸ ਨੂੰ ਹਮੇਸ਼ਾ ਅਪਡੇਟਡ ਰੱਖੋ। ਸਾਫਟਵੇਅਰ ਅਪਡੇਟਸ 'ਚ ਅਕਸਰ ਖਾਮੀਆਂ ਨੂੰ ਦੂਰ ਕੀਤਾ ਗਿਆ ਹੁੰਦਾ ਹੈ, ਜਿਨ੍ਹਾਂ 'ਚ ਸਕਿਊਰਿਟੀ ਨਾਲ ਜੁੜੀਆਂ ਕਮੀਆਂ ਵੀ ਸ਼ਾਮਿਲ ਹੁੰਦੀਆਂ ਹਨ। ਇਸ ਲਈ ਸੁਰੱਖਿਅਤ ਵਾਈ-ਫਾਈ ਨਾਲ ਕੁਨੈੱਕਟ ਕਰਕੇ ਡਿਵਾਇਸ ਨੂੰ ਅਪਡੇਟ ਕਰਨ ਦੀ ਆਦਤ ਪਾਓ।
BMW ਨੇ ਭਾਰਤ 'ਚ ਲਾਂਚ ਕੀਤਾ X3 ਦਾ ਪੈਟਰੋਲ ਵੇਰੀਅੰਟ
NEXT STORY