ਗੈਜੇਟ ਡੈਸਕ- ਬੋਟ ਸਮਾਰਟਵਾਚ ਯੂਜ਼ਰਜ਼ ਨੂੰ ਜਲਦ ਹੀ ਟੈਪ ਐਂਟ ਪੇਅ ਦਾ ਫੀਚਰ ਮਿਲਣ ਵਾਲਾ ਹੈ। ਯਾਨੀ ਉਹ ਆਪਣੀ ਸਮਾਰਟਵਾਚ ਰਾਹੀਂ ਪੇਮੈਂਟ ਕਰ ਸਕਣਗੇ। ਕੰਪਨੀ ਨੇ ਇਸ ਦਾ ਐਲਾਨ ਗਲੋਬਲ ਫਿਨਟੈੱਕ ਫੈਸਟ 2024 'ਚ ਕੀਤਾ ਹੈ। ਇਸ ਸਰਵਿਸ ਲਈ ਬੋਟ ਨੇ ਮਾਸਟਰਕਾਰਡ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਫੀਚਰ ਨੂੰ ਬੋਟ ਦੇ ਅਧਿਕਾਰਤ ਐਪ ਰਾਹੀਂ ਐਕਸੈਸ ਕੀਤਾ ਜਾ ਸਕੇਗਾ।
ਇਸ ਨੂੰ ਮਾਸਟਰਕਾਰਡ ਦੇ ਟੋਕਨਾਈਜੇਸ਼ਨ ਕੈਪੇਬਿਲਿਟੀ ਨਾਲ ਸਕਿਓਰ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਬੋਟ ਦੀ ਸਮਾਰਟਵਾਚ ਦਾ ਇਸਤੇਮਾਲ ਪੀ.ਓ.ਐੱਸ. 'ਤੇ ਟੈਪ ਐਂਡ ਪੇਅ ਰਾਹੀਂ ਪੇਮੈਂਟ ਲਈ ਕੀਤਾ ਜਾ ਸਕੇਗਾ।
ਕਿੰਨੀ ਕਰ ਸਕੋਗੇ ਪੇਮੈਂਟ
ਇਸ ਫੀਚਰ ਦਾ ਇਸਤੇਮਾਲ ਕਰਕੇ ਤੁਸੀਂ ਵੱਡੀ ਪੇਮੈਂਟ ਨਹੀਂ ਕਰ ਸਕੋਗੇ। ਤੁਸੀਂ 5,000 ਰੁਪਏ ਤਕ ਦਾ ਟ੍ਰਾਂਜੈਕਸ਼ਨ ਬਿਨਾਂ ਕਿਸੇ ਪਿੰਨ ਦੇ ਕਰ ਸਕੋਗੇ। ਸਕਿਓਰਿਟੀ ਦੀ ਜ਼ਿੰਮੇਵਾਰੀ ਕ੍ਰਿਪਟੋਗ੍ਰਾਮਸ ਦੀ ਹੋਵੇਗੀ, ਜੋ ਮਾਸਟਰਕਾਰਡ ਦੇ ਡਿਵਾਈਸ ਟੋਕਨਾਈਜੇਸ਼ਨ ਕੈਪੇਬਿਲਿਟੀ ਦੇ ਨਾਲ ਆਉਂਦਾ ਹੈ।
ਲਾਂਚ ਈਵੈਂਟ 'ਤੇ ਬੋਟ ਦੇ ਕੋ-ਫਾਊਂਡਰ ਅਤੇ ਸੀ.ਈ.ਓ., ਸਮੀਰ ਮਹਿਤਾ ਨੇ ਦੱਸਿਆ ਕਿ ਮਾਸਟਰਕਾਰਡ ਦੇ ਨਾਲ ਸਾਡੀ ਸਾਂਝੇਦਾਰੀ ਦਾ ਫਾਇਦਾ ਵੱਡੇ ਕੰਜ਼ਿਊਮਰ ਬੇਸ ਨੂੰ ਹੋਵੇਗਾ, ਜੋ ਲਗਾਤਾਰ ਕਾਨਟੈਕਟਲੈੱਸ ਪੇਮੈੰਟ ਦੇ ਨਵੇਂ ਮੋਡਸ ਨੂੰ ਅਪਣਾਉਣਾ ਚਾਹੁੰਦੇ ਹਨ। ਹਾਲਾਂਕਿ, ਇਸ ਲਈ ਤੁਹਾਡੇ ਕੋਲ ਮਾਸਟਰਕਾਰਡ ਹੋਣਾ ਚਾਹੀਦਾ ਹੈ।
ਹੁਣ ਪਲੇਅ ਸਟੋਰ ਤੋਂ ਇਕ ਵਾਰ 'ਚ ਡਾਊਨਲੋਡ ਕਰ ਸਕੋਗੇ ਕਈ ਐਪਸ, ਇਹ ਹੈ ਤਰੀਕਾ
NEXT STORY