ਆਟੋ ਡੈਸਕ- ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਨਵੰਬਰ 'ਚ ਭਾਰਤ 'ਚ ਆਪਣੇ ਦੋ ਨਵੇਂ ਇਲੈਕਟ੍ਰਿਕ ਸਕੂਟਰ Honda Activa e ਤੇ QC1 ਲਾਂਚ ਕੀਤੇ ਸਨ। ਹਾਲਾਂਕਿ ਇਨ੍ਹਾਂ ਦੀਆਂ ਕੀਮਤਾਂ ਦਾ ਐਲਾਨ ਨਹੀਂ ਕੀਤਾ ਗਿਆ ਸੀ। ਹੁਣ ਕੰਪਨੀ ਨੇ ਨਵੇਂ ਸਾਲ 2025 ਦੇ ਪਹਿਲੇ ਦਿਨ ਹੀ ਦੋਵਾਂ ਸਕੂਟਰਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। Honda Activa e ਅਤੇ Honda QC1 ਇਲੈਕਟ੍ਰਿਕ ਸਕੂਟਰ ਲਈ ਗਾਹਕਾਂ ਨੂੰ ਬੁਕਿੰਗ ਰਾਸ਼ੀ ਦੇ ਤੌਰ 'ਤੇ ਸਿਰਫ 1,000 ਰੁਪਏ ਦੇਣੇ ਹੋਣਗੇ। ਇਹ ਰਾਸ਼ੀ ਆਨਲਾਈਨ ਜਾਂ ਆਫਲਾਈਨ ਦੋਵਾਂ ਤਰ੍ਹਾਂ ਦੇ ਕੇ ਬੁਕਿੰਗ ਕਰਵਾਈ ਜਾ ਸਕਦੀ ਹੈ।
ਜਾਣਕਾਰੀ ਮੁਤਾਬਕ, Honda ACTIVA e ਦੀ ਬੁਕਿੰਗ ਦੇਸ਼ ਦੇ ਤਿੰਨ ਪ੍ਰਮੁੱਖ ਸ਼ਹਿਰਾਂ- ਬੇਂਗਲੁਰੂ, ਦਿੱਲੀ ਅਤੇ ਮੁੰਬਈ 'ਚ ਕੀਤੀ ਜਾਵੇਗੀ। ਇਨ੍ਹਾਂ ਸ਼ਹਿਰਾਂ ਦੇ ਚੁਣੇ ਹੋਏ ਹੋਂਡਾ ਟੂ-ਵ੍ਹੀਲਰ ਸ਼ੋਅਰੂਮਾਂ 'ਤੇ ਹੀ ਇਨ੍ਹਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ। ਉਥੇ ਹੀ QC1 ਦੀ ਬੁਕਿੰਗ 6 ਸ਼ਹਿਰਾਂ- ਦਿੱਲੀ, ਮੁੰਬਈ, ਪੁਣੇ, ਬੇਂਗਲੁਰੂ, ਹੈਦਰਾਬਾਦ ਅਤੇ ਚੰਡੀਗੜ੍ਹ 'ਚ ਕੀਤੀ ਜਾਵੇਗੀ। ਇਨ੍ਹਾਂ ਸ਼ਹਿਰਾਂ ਦੇ ਚੁਣੇ ਹੋਏ ਸ਼ੋਅਰੂਮਾਂ 'ਚ ਸਕੂਟਰ ਲਈ ਬੁਕਿੰਗ ਕੀਤੀ ਜਾ ਸਕਦੀ ਹੈ।
ਕਦੋਂ ਹੋਵੇਗਾ ਕੀਮਤਾਂ ਦਾ ਐਲਾਨ
Honda ACTIVA e ਅਤੇ QC1 ਇਲੈਕਟ੍ਰਿਕ ਸਕੂਟਰਾਂ ਦੀਆਂ ਕੀਮਤਾਂ ਦਾ ਐਲਾਨ ਵੀ ਇਸੇ ਮਹੀਨੇ ਕਰ ਦਿੱਤਾ ਜਾਵੇਗਾ। ਦੋਵਾਂ ਸਕੂਟਰਾਂ ਨੂੰ ਅਧਿਕਾਰਤ ਤੌਰ 'ਤੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 'ਚ ਲਾਂਚ ਕੀਤਾ ਜਾਵੇਗਾ। ਦੋਵਾਂ ਵੇਰੀਐਂਟਸ ਦੀ ਡਿਲਿਵਰੀ ਫਰਵਰੀ 2025 'ਚ ਸ਼ੁਰੂ ਹੋਵੇਗੀ।
ਨਵੇਂ ਸਾਲ 'ਤੇ WhatsApp ਦੇ ਉਪਭੋਗਤਾਵਾਂ ਲਈ ਖੁਸ਼ਖਬਰੀ, ਆਸਾਨੀ ਨਾਲ ਕਰ ਸਕੋਗੇ ਭੁਗਤਾਨ
NEXT STORY