ਗੈਜੇਟ ਡੈਸਕ—ਭਾਰਤ ਸਰਕਾਰ ਵੱਲੋਂ ਚੀਨੀ ਮੋਬਾਇਲ ਐਪ 'ਤੇ ਪਾਬੰਦੀ ਲਾਈ ਜਾਣ ਤੋਂ ਬਾਅਦ ਹੀ ਟਵਿੱਟਰ ਅਤੇ ਫੇਸਬੁੱਕ 'ਤੇ ਬਾਇਕਾਟ ਚਾਈਨਾ ਮੁਹਿੰਮ ਚਲਾਈ ਜਾ ਰਹੀ ਹੈ। ਨਾਲ ਹੀ ਚੀਨ ਦੇ ਸਮਾਰਟਫੋਨ ਦਾ ਵੀ ਬਾਇਕਾਟ ਕੀਤਾ ਜਾ ਰਿਹਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਚੀਨੀ ਫੋਨ ਦੀ ਥਾਂ ਭਾਰਤੀ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਅਜਿਹੇ ਸਮਾਰਟਫੋਨਸ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ ਹੈ।
ਇਹ ਵੀ ਪੜ੍ਹੋ:-iPhone 12 ਦੇ ਕੁੱਲ ਕੰਪੋਨੈਂਟਸ ਦਾ ਖਰਚ ਸਿਰਫ 27,500 ਰੁਪਏ, ਰਿਪੋਰਟ ਤੋਂ ਹੋਇਆ ਖੁਲਾਸਾ
Micromax Evok Dual Note
ਕੀਮਤ-4,799 ਰੁਪਏ
Micromax Evok Dual Note ਸ਼ਾਨਦਾਰ ਸਮਾਰਟਫੋਨ 'ਚੋਂ ਇਕ ਹੈ। ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਇਸ ਫੋਨ 'ਚ Mediatek MT6750T ਪ੍ਰੋਸੈਸਰ ਨਾਲ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ਼ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
Lava Z61 Pro
ਕੀਮਤ-5777 ਰੁਪਏ
Lava Z61 Pro 'ਚ ਡਿਊਲ ਸਿਮ ਸਪੋਰਟ ਅਤੇ 5.45 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਇਹ 1.6GHz octa-core ਪ੍ਰੋਸੈਸਰ ਅਤੇ 3100 ਐੱਮ.ਏ.ਐੱਚ. ਦੀ ਬੈਟਰੀ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ ਐੱਲ.ਈ.ਡੀ. ਫਲੈਸ਼ ਨਾਲ 8 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਕੈਮਰਾ ਫੀਚਰਸ ਦੇ ਤੌਰ 'ਤੇ ਪੋਟਰੇਟ ਮੋਡ, ਪੈਨੋਰਾਮਾ ਫਿਲਟਰਸ, ਬਿਊਟੀ ਮੋਡ, ਐੱਚ.ਡੀ.ਆਰ. ਅਤੇ ਨਾਈਟ ਮੋਡ ਵਰਗੇ ਵਿਕਲਪ ਮੌਜੂਦ ਹਨ।
ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ
Micromax Bharat 5 Infinity Edition
ਕੀਮਤ-6999 ਰੁਪਏ
Micromax Bharat 5 Infinity ਐਡਿਸ਼ਨ ਡਿਊਲ ਸਿਮ ਸਪੋਰਟ ਕਰਦਾ ਹੈ। ਇਸ ਫੋਨ 'ਚ ਕਿਹੜਾ ਪ੍ਰੋਸੈਸਰ ਦਿੱਤਾ ਗਿਆ ਹੈ ਇਸ ਦੀ ਗੱਲ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਫੋਨ 'ਚ 1 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ 'ਚ 5 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ 16 ਜੀ.ਬੀ.ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ 'ਚ ਫੇਸ ਅਨਲਾਕ ਨਾਲ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ 'ਚ VoLTE ਅਤੇ OTG ਸਪੋਰਟ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000ਐੱਮ.ਏ.ਐੱਚ.ਦੀ ਬੈਟਰੀ ਦਿੱਤੀ ਗਈ ਹੈ।
iPhone 12 ਦੇ ਕੁੱਲ ਕੰਪੋਨੈਂਟਸ ਦਾ ਖਰਚ ਸਿਰਫ 27,500 ਰੁਪਏ, ਰਿਪੋਰਟ ਤੋਂ ਹੋਇਆ ਖੁਲਾਸਾ
NEXT STORY