ਗੈਜੇਟ ਡੈਸਕ- ਸਰਕਾਰੀ ਸਾਈਬਰ ਏਜੰਸੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਲੋਕਾਂ ਨੂੰ ਇਕ ਚਿਤਾਵਨੀ ਦਿੱਤੀ ਹੈ। CERT-In ਨੇ ਆਪਣੀ ਚਿਤਾਵਨੀ 'ਚ ਕਿਹਾ ਹੈ ਕਿ CrowdStrike ਨੇ ਨਾਂ 'ਤੇ ਲੋਕਾਂ ਦੇ ਨਾਲ ਠੱਗੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਸਾਈਬਰ ਫਰਾਡ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਦੱਸ ਦੇਈਏ ਕਿ 19 ਜੁਲਾਈ ਨੂੰ CrowdStrike ਦੇ ਆਊਟੇਜ ਕਾਰਨ ਦੁਨੀਆਭਰ ਦੇ ਵਿੰਡੋਜ਼ ਸਿਸਟਮ ਬੰਦ ਹੋ ਗਏ ਸਨ ਜਿਸ ਨਾਲ ਏਅਰਪੋਰਟ ਤੋਂ ਲੈ ਕੇ ਬੈਂਕ ਤਕ ਠੱਪ ਹੋ ਗਏ ਸਨ।
ਬਾਅਦ 'ਚ ਮਾਈਕ੍ਰੋਸਾਫਟ ਅਤੇ CrowdStrike ਨੇ ਬਗ ਨੂੰ ਫਿਕਸ ਕੀਤਾ ਸੀ ਜਿਸ ਤੋਂ ਬਾਅਦ ਲੋਕਾਂ ਦੇ ਸਿਸਟਮ ਠੀਕ ਹੋਏ ਪਰ ਅਜੇ ਵੀ ਕੁਝ ਯੂਜ਼ਰਜ਼ ਅਜਿਹੇ ਹਨ ਜਿਨ੍ਹਾਂ ਨੂੰ ਵਿੰਡੋਜ਼ 'ਚ ਬਲਿਊ ਸਕਰੀਨ ਦੀ ਸਮੱਸਿਆ ਜਾ ਰਹੀ ਹੈ। CERT-In ਨੇ ਇਨ੍ਹਾਂ ਯੂਜ਼ਰਜ਼ ਲਈ ਹੀ ਚਿਤਾਵਨੀ ਜਾਰੀ ਕੀਤੀ ਹੈ।
CERT-In ਦੀ ਵੈੱਬਸਾਈਟ 'ਤੇ ਕਿਹਾ ਗਿਆ ਹੈ ਕਿ ਸਾਈਬਰ ਠੱਗ CrowdStrike ਦੇ ਨਾਂ 'ਤੇ ਲੋਕਾਂ ਨੂੰ ਈ-ਮੇਲ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਮੱਸਿਆ ਨੂੰ ਹਲ ਕਰਨ ਦਾ ਦਾਅਵਾ ਕਰ ਰਹੇ ਹਨ। ਜਿਵੇਂ ਹੀ ਕੋਈ ਯੂਜ਼ਰ ਇਨ੍ਹਾਂ ਦੇ ਜਾਲ 'ਚ ਫਸ ਰਹੇ ਹਨ ਉਨ੍ਹਾਂ ਤੋਂ ਨਿੱਜੀ ਜਾਣਕਾਰੀ ਲੈ ਰਹੇ ਹਨ ਅਤੇ ਉਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਸਕੈਮ ਕੀਤਾ ਜਾ ਰਿਹਾ ਹੈ।
ਏਜੰਸੀ ਮੁਤਾਬਕ, CrowdStrike ਫਿਸ਼ਿੰਗ ਅਟੈਕ ਵੱਡੇ ਪੱਧਰ 'ਤੇ ਹੋ ਰਿਹਾ ਹੈ। CrowdStrike ਦੇ ਨਾਂ 'ਤੇ ਫਰਜ਼ੀ ਸਾਫਟਵੇਅਰ ਵੀ ਰਿਲੀਜ਼ ਕੀਤੇ ਗਏ ਹਨ ਜਿਨ੍ਹਾਂ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਬਲਿਊ ਸਕਰੀਨ ਦੀ ਸਮੱਸਿਆ ਦੂਰ ਕੀਤੀ ਜਾਵੇਗੀ। ਸਰਟ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਆਨਲਾਈਨ ਕਮਿਊਨਿਕੇਸ਼ਨ, ਮੈਸੇਜ, ਕਾਲ ਜਾਂ ਸਾਫਟਵੇਅਰ 'ਤੇ ਭਰੋਸਾ ਨਾ ਕਰੋ ਅਤੇ ਕਿਸੇ ਵੀ ਹਾਲਤ 'ਚ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
Google Pixel 9 Series ਦੀ ਭਾਰਤ 'ਚ ਲਾਂਚਿੰਗ ਦੀ ਪੁਸ਼ਟੀ, ਜਾਣੋ ਸੰਭਾਵਿਤ ਫੀਚਰਜ਼
NEXT STORY