ਜਲੰਧਰ-ਲੇਨੋਵੋ ਗਲਾਸ C220 'ਚ ਆਰਟੀਫਿਸ਼ੀਅਲ ਇੰਟੇਲੀਜੇਂਸ ਅਤੇ ਆਰਗੂਮੈਂਟਿਡ ਰਿਏਲਿਟੀ ਇੱਕਠੇ ਆਉਦੇ ਹਨ। ਸੀ. ਈ. ਐੱਸ. 2018 'ਚ ਲੇਨੋਵੋ ਨੇ ਸਮਾਰਟ ਗਲਾਸ ਯੂਨਿਟ ਦਾ ਖੁਲਾਸਾ ਕੀਤਾ ਹੈ। ਗਲਾਸ C220 'ਚ ਗਲਾਸ ਯੂਨਿਟ ਅਤੇ ਇਕ ਪਾਕੇਟ ਯੂਨਿਟ ਹੁੰਦਾ ਹੈ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰ ਰਿਅਲ ਲਾਈਫ ਆਬਜੈਕਟ ਦੀ ਪਹਿਚਾਣ ਕਰ ਸਕਦੀ ਹੈ।
ਗਲਾਸ C220 ਦਾ ਵਜ਼ਨ 60 ਗ੍ਰਾਮ ਹੈ ਅਤੇ ਇਹ ਐਂਡਰਾਇਡ 'ਤੇ ਚੱਲਦਾ ਹੈ। ਗਲਾਸ C220 'ਚ ਵੱਖ-ਵੱਖ ਦ੍ਰਿਸ਼ਾਂ ਦੇ ਕਈ ਐਪਲੀਕੇਸ਼ਨ ਮੌਜੂਦ ਹਨ। ਗਲਾਸ ਲੇਨੋਵੋ NDB 18 ਕਲਾਊਡ 2.0 ਸਾਫਟਵੇਅਰ ਪਲੇਟਫਾਰਮ 'ਤੇ ਕੰਮ ਕਰਦਾ ਹੈ, ਜੋ AR, ਬਿਗ ਡਾਟਾ ਅਤੇ AI 'ਤੇ ਆਧਾਰਿਤ ਹੈ।
ਗਲਾਸ ਇਕ ਖਰਾਬ ਉਪਕਰਣ ਦੀ ਪਹਿਚਾਣ ਕਰ ਸਕਦਾ ਹੈ। ਇਹ ਕਸਟਮ ਮੋਡ ਅਤੇ ਮੋਬਾਇਲ ਕੰਪਿਊਟਿੰਗ ਦਾ ਸਮੱਰਥਨ ਕਰਦਾ ਹੈ ਅਤੇ ਸ਼ੋਰ ਦੇ ਵਾਤਾਵਰਣ 'ਚ ਕੰਮ ਕਰ ਸਕਦਾ ਹੈ। ਇਹ ਆਰਗੂਮੇਂਟਿਡ ਹਿਊਮਨ ਦੀ ਵਿਚਾਰ 'ਤੇ ਕੰਮ ਕਰਦਾ ਹੈ ਅਤੇ ਇਹ 3D ਡਾਇਗਨੋਸਿਸ ਅਤੇ ਸਮਾਰਟ ਟੂਰਿਜ਼ ਲਈ ਇਕ ਆਦਰਸ਼ ਡਿਵਾਇਸ ਹੈ।
Lenovo Glass C220 'ਚ ਇਕ ਵੀਡੀਓ ਸੰਚਾਰ ਤਕਨੀਕ ਹੈ। ਯੂਜ਼ਰਸ ਪ੍ਰੋਗਰਾਮਿੰਗ ਗਿਆਨ ਦੀ ਜਰੂਰਤ ਚੋਂ ਬਿਨ੍ਹਾਂ ਨਿਰਦੇਸ਼ ਅਤੇ ਪ੍ਰੋਜੈਕਟ ਵੀ ਸੰਪਾਦਿਤ ਕਰ ਸਕਦੇ ਹੈ। ਅਜਿਹਾ ਕਰਨ ਦੇ ਲਈ ਸਿਖਲਾਈ ਹੋਣ ਤੋਂ ਬਾਅਦ AI ਕਈ ਰਿਅਲ ਟਾਇਮ ਆਬਜੈਕਟ ਦਾ ਪਤਾ ਲਗਾ ਸਕਦਾ ਹੈ।
Motorola ਨੇ ਪੇਸ਼ ਕੀਤੇ QWERTY keyboard 'ਤੇ ਖਾਸ Moto Mods
NEXT STORY