ਜਲੰਧਰ— ਵੈੱਬ ਸਰਵਿਸ ਪ੍ਰੋਵਾਈਡਰ ਕੰਪਨੀ Yahoo ਨੇ ਆਪਣੀ ਮੇਲ ਸਰਵਿਸ 'Yahoo Mail' 'ਚ ਡਿਜਾਈਨ, ਸਪੀਡ ਅਤੇ ਭਰੋਸੇਯੋਗਤਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। Yahoo ਦਾ ਨਵਾਂ ਮੇਲ ਇੰਟਰਫੈਸ ਪਹਿਲਾਂ ਤੋਂ ਜ਼ਿਆਦਾ ਸਪਸ਼ਟ ਅਤੇ ਇਸਤੇਮਾਲ 'ਚ ਆਸਾਨ ਹੈ, ਨਾਲ ਹੀ Layout 'ਚ ਵੀ ਬਹੁਤ ਸੁਧਾਰ ਕੀਤਾ ਗਏ ਹਨ। Yahoo ਨੇ ਕਿਹਾ ਕਿ ਹੁਣ Yahoo ਮੇਲ ਦੇ ਯੂਜ਼ਰਸ ਆਪਣੇ inbox ਨੂੰ ਨਵੇਂ ਕਲਰ ਥੀਮਸ ਨਾਲ Personalize ਕਰ ਸਕਦੇ ਹਨ। ਇਸ ਦੇ ਇਲਾਵਾ Yahoo ਮੇਲ 'ਤੇ ਆਈ ਮੇਲ ਨਾਲ Attachtment ਦਾ Preview ਵੀ ਦੇਖਿਆ ਜਾ ਸਕੇਗਾ। Yahoo ਨੇ ਵਿਗਿਆਪਨ ਨਾ ਚਾਹੁੰਣ ਵਾਲੇ ਮੇਲ ਯੂਜ਼ਰਸ ਲਈ Yahoo ਮੇਲ ਪ੍ਰੋ ਵੀ ਪੇਸ਼ ਕੀਤਾ ਹੈ, ਜੋ ਗਾਹਕ ਸਹਾਇਤਾ ਨਾਲ ਉਪਲੱਬਧ ਹੈ।
Yahoo ਨੇ ਆਪਣੇ ਬਿਆਨ 'ਚ ਕਿਹਾ ਕਿ ਨਵੇਂ Yahoo ਮੇਲ ਇੰਟਰਫੈਸ ਦਾ ਹਰ ਹਿੱਸਾ ਜ਼ਿਆਦਾ ਤੇਜ, ਜ਼ਿਆਦਾ ਭਰੋਸੇਮੰਦ ਹੈ। ਖਾਸ ਕਰ ਹੌਲੀ ਕੁਨੇਕਸ਼ਨ ਲਈ Yahoo ਮੇਲ ਵੱਖ-ਵੱਖ ਸਕਰੀਨ ਅਕਾਰਾਂ ਨੂੰ ਪਛਾਣ 'ਚ ਸਮਾਰਟ ਹੈ।
ਸੈਮਸੰਗ ਗਲੈਕਸੀ ਨੋਟ 7 ਤੋਂ ਬਾਅਦ ਹੁਣ HTC ਦੇ ਇਸ ਸਮਾਰਟਫੋਨ 'ਚ ਵੀ ਹੋਇਆ ਧਮਾਕਾ
NEXT STORY