ਨਵੀਂ ਦਿੱਲੀ - ਲਗਜ਼ਰੀ ਕਾਰ ਬਣਾਉਣ ਵਾਲੀ ਮਰਸਿਡੀਜ਼-ਬੈਂਜ਼ ਇੰਡੀਆ ਜਨਵਰੀ ਤੋਂ ਵਾਹਨਾਂ ਦੀ ਕੀਮਤ 2 ਫ਼ੀਸਦੀ ਤੱਕ ਵਧਾਏਗੀ। ਵਾਹਨ ਨਿਰਮਾਤਾ ਯੂਰੋ ਦੇ ਮੁਕਾਬਲੇ ਰੁਪਏ ਦੇ ਮੁੱਲ ’ਚ ਗਿਰਾਵਟ ਦੇ ਅਸਰ ਨੂੰ ਘੱਟ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ
ਮਰਸਿਡੀਜ਼-ਬੈਂਜ਼ ਇੰਡੀਆ ਨੇ ਕਿਹਾ ਕਿ ਕੀਮਤਾਂ ’ਚ 2 ਫ਼ੀਸਦੀ ਦੀ ਹੱਦ ਤੱਕ ਦੀ ਗਿਰਾਵਟ 2025 ਦੌਰਾਨ ਲਗਜ਼ਰੀ ਵਾਹਨ ਬਾਜ਼ਾਰ ’ਚ ਵਿਆਪਤ ਲਗਾਤਾਰ ਵਿਦੇਸ਼ੀ ਕਰੰਸੀ ਦਬਾਅ ਨੂੰ ਦਰਸਾਉਂਦੀ ਹੈ। ਮਰਸਿਡੀਜ਼-ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੰਤੋਸ਼ ਅਈਅਰ ਨੇ ਕਿਹਾ, ‘‘ਕਰੰਸੀ ਸਬੰਧੀ ਉਲਟ ਹਾਲਾਤ ਇਸ ਸਾਲ ਸਾਡੀ ਉਮੀਦ ਤੋਂ ਵੱਧ ਸਮੇਂ ਤੱਕ ਬਣੇ ਰਹੇ, ਯੂਰੋ ਲਗਾਤਾਰ 100 ਰੁਪਏ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ। ਇਸ ਲੰਮੀ ਮਿਆਦ ਦੀ ਅਸਥਿਰਤਾ ਦਾ ਅਸਰ ਸਥਾਨਕ ਉਤਪਾਦਨ ਲਈ ਦਰਾਮਦੀ ਕਲਪੁਰਜ਼ਿਆਂ ਤੋਂ ਲੈ ਕੇ ਪੂਰੀ ਤਰ੍ਹਾਂ ਨਿਰਮਿਤ ਇਕਾਈਆਂ ਤੱਕ ਪੈਂਦਾ ਹੈ।
ਇਹ ਵੀ ਪੜ੍ਹੋ : ਸੋਨੇ ਨੇ 2025 'ਚ ਦਿੱਤਾ 67% ਰਿਟਰਨ, ਜਾਣੋ 2026 'ਚ ਕਿੰਨੇ ਵਧ ਸਕਦੇ ਹਨ ਭਾਅ
ਕੰਪਨੀ ਨੇ ਕਿਹਾ ਕਿ ਕੱਚੇ ਮਾਲ ਦੀ ਲਾਗਤ, ਵਸਤਾਂ ਦੀਆਂ ਕੀਮਤਾਂ ਅਤੇ ਲਾਜਿਸਟਿਕ ਖਰਚਿਆਂ ’ਚ ਵਾਧਾ, ਨਾਲ ਹੀ ਮਹਿੰਗਾਈ ਦੇ ਦਬਾਅ ਨੇ ਉਸ ਦੇ ਲਾਭ ’ਤੇ ਭਾਰੀ ਅਸਰ ਪਾਇਆ ਹੈ, ਜਿਸ ਨਾਲ ਕੀਮਤਾਂ ’ਚ ਸੋਧ ਜ਼ਰੂਰੀ ਹੋ ਗਈ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮੰਤਰੀ ਮੰਡਲ ਨੇ ਬੀਮਾ ਖੇਤਰ 'ਚ 100% FDI ਨੂੰ ਦਿੱਤੀ ਮਨਜ਼ੂਰੀ , ਇਹਨਾਂ ਕਾਨੂੰਨਾਂ 'ਚ ਵੀ ਕੀਤੀਆਂ ਜਾਣਗੀਆਂ ਸੋਧਾਂ
NEXT STORY