ਗੈਜੇਟ ਡੈਸਕ- ਓਪਨ ਏ.ਆਈ. ਨੇ ਆਪਣੇ ਏ.ਆਈ. ਟੂਲ ਚੈਟਜੀਪੀਟੀ ਲਈ ਇਨਕੋਗਨਿਟੋ ਮੋਡ ਜਾਰੀ ਕੀਤਾ ਹੈ। ਇਸ ਨਵੀਂ ਅਪਡੇਟ ਤੋਂ ਬਾਅਦ ਚੈਟਜੀਪੀਟੀ ਯੂਜ਼ਰਜ਼ ਦੀ ਚੈਟਿੰਗ ਨੂੰ ਸੇਵ ਨਹੀਂ ਕਰੇਗਾ ਯਾਨੀ ਹਿਸਟਰੀ ਨਹੀਂ ਬਣੇਗੀ। ਓਪਨ ਏ.ਆਈ. ਨੇ ਇਹ ਵੀ ਕਿਹਾ ਹੈ ਕਿ ਉਹ ਜਲਦ ਹੀ ਚੈਟਜੀਪੀਟੀ ਬਿਜ਼ਨੈੱਸ ਦਾ ਸਬਸਕ੍ਰਿਪਸ਼ਨ ਮਾਡਲ ਪੇਸ਼ ਕਰਨ ਵਾਲਾ ਹੈ।
ਚੈਟਜੀਪੀਟੀ ਨੂੰ ਲੈ ਕੇ ਕਈ ਦੇਸ਼ਾਂ 'ਚ ਬਦਲਾਅ ਵੀ ਹੋ ਰਿਹਾ ਹੈ। ਕਈ ਯੂਨੀਵਰਸਿਟੀਜ਼ ਨੇ ਵੀ ਚੈਟਜੀਪੀਟੀ ਨੂੰ ਬੈਨ ਕਰ ਦਿੱਤਾ ਹੈ। ਚੈਟਜੀਪੀਟੀ ਦੇ ਨਾਲ ਯੂਜ਼ਰਜ਼ ਦੇ ਡਾਟਾ ਨੂੰ ਲੈ ਕੇ ਸਮੱਸਿਆ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਚੈਟਜੀਪੀਟੀ ਯੂਜ਼ਰਜ਼ ਦੇ ਡਾਟਾ ਨੂੰ ਸੇਵ ਕਰ ਰਿਹਾ ਹੈ ਅਤੇ ਉਸਦਾ ਇਤੇਮਾਲ ਆਪਣੇ ਪਰਫਾਰਮੈਂਸ ਨੂੰ ਬਿਹਤਰ ਬਣਾਉਣ 'ਚ ਕਰ ਰਿਹਾ ਹੈ।
ਪਿਛਲੇ ਮਹੀਨੇ ਹੀ ਇਟਲੀ ਨੇ ਪ੍ਰਾਈਵੇਸੀ ਨੂੰ ਲੈ ਕੇ ਚੈਟਜੀਪੀਟੀ ਨੂੰ ਬੈਨ ਕੀਤਾ ਸੀ। ਫਰਾਂਸ ਅਤੇ ਸਪੇਨ 'ਚ ਵੀ ਚੈਟਜੀਪੀਟੀ ਦੇ ਖਿਲਾਫ ਜਾਂਚ ਚੱਲ ਰਹੀ ਹੈ। ਓਪਨ ਏ.ਆਈ. ਦੀ ਮੁੱਖ ਤਕਨਾਲੋਜੀ ਆਫਰਸ ਮੀਰਾ ਮਾਰੂਤੀ ਨੇ ਕਿਹਾ ਹੈ ਕਿ ਕੰਪਨੀ ਯੂਰਪੀਅਨ ਯੂਨੀਅਮ ਦੇ ਪ੍ਰਾਈਵੇਸੀ ਕਾਨੂੰ ਤਹਿਤ ਆਪਣੀ ਸੇਵਾ ਦੇ ਰਹੀ ਹੈ। ਕੰਪਨੀ ਦੇ ਇਕ ਬਿਆਨ ਮੁਤਾਬਕ, ਯੂਜ਼ਰਜ਼ ਦੇ ਡਾਟਾ 'ਤੇ ਏ.ਆਈ. ਨੂੰ ਹੋਰ ਬਿਹਤਰ ਬਣਾਉਣ 'ਤੇ ਕੰਮ ਕੀਤਾ ਜਾਂਦਾ ਹੈ ਤਾਂ ਜੋ ਭਵਿੱਖ 'ਚ ਏ.ਆਈ. ਟੂਲ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਨੂੰ ਖਤਮ ਕੀਤਾ ਜਾ ਸਕੇ।
ਨਵੀਂ ਅਪਡੇਟ ਤੋਂ ਬਾਅਦ ਹੁਣ ਯੂਜ਼ਰਜ਼ ਚੈਟਜੀਪੀਟੀ ਦੀ ਹਿਸਟਰੀ ਅਤੇ ਟ੍ਰੇਨਿੰਗ ਵਿੰਡੋ ਨੂੰ ਬੰਦ ਕਰ ਸਕਦੇ ਹਨ। ਇਸਤੋਂ ਬਾਅਦ ਹੁਣ ਚੈਟਜੀਪੀਟੀ ਦੇ ਨਾਲ ਕੀਤੀ ਗਈ ਤੁਹਾਡੀ ਚੈਟਿੰਗ ਦੀ ਹਿਸਟਰੀ ਨਹੀਂ ਬਣੇਗੀ, ਹਾਲਾਂਕਿ ਅਜੇ ਵੀ ਯੂਜ਼ਰਜ਼ ਦੇ ਡਾਟਾ ਨੂੰ ਕੰਪਨੀ 30 ਦਿਨਾਂ ਤਕ ਰੱਖੇਗੀ ਅਤੇ ਉਸ ਤੋਂ ਬਾਅਦ ਹੀ ਡਿਲੀਟ ਕਰੇਗੀ।
ਚਾਰਧਾਮ ਤਕ ਪੁੱਜਾ 5G, ਮਿਲੇਗਾ ਅਲਟਰਾ ਹਾਈ ਸਪੀਡ ਇੰਟਰਨੈੱਟ
NEXT STORY