ਗੈਜੇਟ ਡੈਸਕ– ਫਲਿਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਦੌਰਾਨ ਚੀਨ ਦੇ ਦੋ ਹੈਕਿੰਗ ਗਰੁੱਪਾਂ ਨੇ ਲੱਖਾਂ ਭਾਰਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇਸ ਗੱਲ ਦੀ ਜਾਣਕਾਰੀ ਸਾਈਬਰਪੀਸ ਫਾਊਂਡੇਸ਼ਨ ਦੀ ਇਕ ਰਿਪੋਰਟ ਰਾਹੀਂ ਮਿਲੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਚੀਨ ਦੇ ਦੋ ਹੈਕਰਾਂ ਦੇ ਗਰੁੱਪਾਂ (ਗਵਾਂਡਡੋਂਗ ਅਤੇ ਹੇਨਾਨ ਸੂਬੇ ਦੇ ਫਾਂਗ ਜਿਓ ਕਿੰਗ ਨਾਮ ਦੇ ਇਕ ਸੰਗਠਨ) ਨੇ ਲੋਕਾਂ ਨੂੰ ਸਪਿਨ ਦਿ ਲੱਕੀ ਵ੍ਹੀਲ ਨਾਮ ਨਾਲ ਲੱਕੀ ਡਰਾਅ ਦਾ ਲਾਲਚ ਦੇ ਕੇ ਸ਼ਿਕਾਰ ਬਣਾਇਆ ਹੈ।
ਇਹ ਵੀ ਪੜ੍ਹੋ– ਇਹ ਹਨ ਗੂਗਲ ਦੀਆਂ 5 ਮਜ਼ੇਦਾਰ ਟ੍ਰਿਕਸ, ਇਕ ਵਾਰ ਜ਼ਰੂਰ ਕਰੋ ਟਰਾਈ
ਹੈਕਰਾਂ ਨੇ ਫਲਿਪਕਾਰਟ ਦੀ ਤਰ੍ਹਾਂ ਐਮਾਜ਼ੋਨ ਦੇ ਨਾਮ ਨਾਲ ਐਮਾਜ਼ੋਨ ਬਿਗ ਬਿਲੀਅਨ ਡੇਜ਼ ਸੇਲ ਦਾ ਇਕ ਸਪਿਨ ਦਿ ਲੱਕੀ ਵ੍ਹੀਲ ਲੱਕੀ ਡਰਾਅ ਬਣਾਇਆ, ਜਦਕਿ ਐਮਾਜ਼ੋਨ ਦੀ ਸੇਲ ਦਾ ਨਾਮ ਦਿ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਸੀ। ਇਸ ਗੇਮ ਨਾਲ ਹੈਕਰਾਂ ਨੇ ਲੋਕਾਂ ਨੂੰ128 ਜੀ.ਬੀ. ਸਟੋਰੇਜ ਵਾਲਾ OPPO F17 Pro ਦੇਣ ਦਾ ਵਾਅਦਾ ਕੀਤਾ। ਅਕਤੂਬਰ ਅਤੇ ਨਵੰਬਰ ਦੌਰਾਨ ਚੀਨੀ ਹੈਕਰਾਂ ਨੇ ਸ਼ਾਪਿੰਗ ਘੋਟਾਲੇ ਰਾਹੀਂ ਭਾਰਤੀਆਂ ਦੇ ਲੱਖਾਂ ਰੁਪਏ ਉਡਾ ਲਏ ਹਨ। ਹੈਕਰ ਇਕ ਫਰਜ਼ੀ ਲਿੰਕ ਬਣਾ ਕੇ ਭਾਰਤੀ ਗਾਹਕਾਂ ਨੂੰ ਭੇਜਦੇ ਸ ਅਤੇ ਆਨਲਾਈਨ ਮੁਕਾਬਲੇਬਾਜ਼ੀ ’ਚ ਭਾਗ ਲੈਣ ਅਤੇ ਪੁਰਸਕਾਰ ਜਿੱਤਣ ਲਈ ਦਿੱਤੇ ਗਏ ਲਿੰਕ ’ਤੇ ਕਲਿੱਕ ਕਰਨ ਲਈ ਕਹਿੰਦੇ ਸਨ।
ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp
ਹੈਕਰਾਂ ਨੇ ਲੋਕਾਂ ਨੂੰ ਇਹ ਸ਼ੱਕੀ ਮੈਸੇਜ ਵਟਸਐਪ ’ਤੇ ਭੇਜਿਆ ਅੇਤ ਦੋਸਤਾਂ ਤੇ ਪਰਿਵਾਰ ਵਾਲਿਆਂ ਨਾਲ ਇਸ ਨੂੰ ਸਾਂਝਾ ਕਰਨ ਲਈ ਵੀ ਕਿਹਾ। ਮੈਸੇਜ ਨਾਲ ਦਿੱਤੇ ਜਾ ਰਹੇ ਸਾਰੇ ਲਿੰਕ ਚੀਨ ਦੇ ਸਨ। ਰਿਪੋਰਟਾਂ ’ਚ ਦੱਸਿਆ ਗਿਆ ਕਿ ਇਹ ਹੈਕਰਾਂ ਦੁਆਰਾ ਸ਼ੇਅਰ ਕੀਤੇ ਜਾ ਰਹੇ ਸਾਰੇ ਡੋਮੇਨ ਅਲੀਬਾਬਾ ਕਲਾਊਡ ਕੰਪਿਊਟਿੰਗ ਪਲੇਟਫਾਰਮ ’ਤੇ ਰਜਿਸਟਰਡ ਸਨ। ਸਪਿਨ ਦਿ ਲੱਕੀ ਵ੍ਹੀਲ ਹੈਕਿੰਗ ਦਾ ਇਕ ਪੁਰਾਣਾ ਤਰੀਕਾ ਹੈ ਜਿਸ ਰਾਹੀਂ ਯੂਜ਼ਰਸ ਨੂੰ ਅੱਜ ਵੀ ਆਸਾਨੀ ਨਾਲ ਸ਼ਿਕਾਰ ਬਣਾਇਆ ਜਾ ਰਿਹਾ ਹੈ। ਫੈਸਟਿਵ ਸੇਲ ਦੌਰਾਨ ਭਾਰਤ ’ਚ ਆਨਲਾਈਨ ਸ਼ਾਪਿੰਗ ਨੂੰ ਲੈ ਕੇ ਕਾਫੀ ਕ੍ਰੇਜ਼ ਰਹਿੰਦਾ ਹੈ ਜਿਸ ਦਾ ਫਾਇਦਾ ਇਹ ਹੈਕਰ ਚੁੱਕਦੇ ਹਨ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਹੀਰੋ ਨੇ ਲਾਂਚ ਕੀਤਾ ਸਮਾਰਟ ਈ-ਸਾਈਕਲ, ਇਕ ਚਾਰਜ ’ਚ ਚੱਲੇਗਾ 60 ਕਿਲੋਮੀਟਰ
NEXT STORY