ਬੀਜਿੰਗ- ਚੀਨ ਦੀ ਸਰਕਾਰ ਨੇ ਦੇਸ਼ ਦੀ ਪ੍ਰਮੁੱਖ ਤਕਨੀਕੀ ਕੰਪਨੀਆਂ- ਵੀਡੀਓ ਐਪ ਟਿਕਟਾਕ ਦੀ ਮਾਲਕੀ ਰੱਖਣ ਵਾਲੀ ਬਾਈਟਡਾਂਸ ਅਤੇ ਚੈਟ 'ਤੇ ਐਪ ਵੀਬੋ ਵਿਚ ਨਿਵੇਸ਼ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਵਿਚ ਤੇਜ਼ੀ ਨਾਲ ਵਧਦੇ ਤਕਨੀਕੀ ਖੇਤਰ 'ਤੇ ਪ੍ਰਭਾਵ ਵਧਾਉਣ ਦੇ ਇਰਾਦੇ ਨਾਲ ਇਹ ਨਿਵੇਸ਼ ਕੀਤਾ ਗਿਆ ਹੈ।
ਜਨਤਕ ਸਰਕਾਰੀ ਰਿਕਾਰਡ ਤੇ ਕਾਰਪੋਰੇਟ ਸੂਚਨਾ ਮੰਚ ਕਿਚਾਚਾ ਅਨੁਸਾਰ, ਅਪ੍ਰੈਲ ਵਿਚ ਬਾਈਟਡੈਂਸ ਨੇ ਆਪਣੀ ਚੀਨੀ ਸਹਾਇਕ ਕੰਪਨੀ ਬੀਜਿੰਗ ਬਾਈਟਡੈਂਸ ਟੈਕਨਾਲੌਜੀ ਵਿਚ 1 ਫ਼ੀਸਦੀ ਹਿੱਸੇਦਾਰੀ ਜਨਤਕ ਖੇਤਰ ਦੀ ਫਰਮ ਵੈਂਗਟੌਜ਼ੋਂਗਵੇਨ (ਬੀਜਿੰਗ) ਟੈਕਨਾਲੌਜੀ ਨੂੰ ਵੇਚ ਦਿੱਤੀ। ਵੈਂਗਟੌਜ਼ੋਂਗਵੇਨ ਦੀ ਮਾਲਕੀ ਤਿੰਨ ਚੀਨੀ ਸਰਕਾਰੀ ਸੰਸਥਾਵਾਂ ਕੋਲ ਹੈ।
ਯੂ. ਐੱਸ. ਏ. ਦੀ ਤਕਨਾਲੋਜੀ ਵੈੱਬਸਾਈਟ 'ਦਿ ਇੰਫਰਮੇਸ਼ਨ' ਨੇ ਪਹਿਲਾਂ ਦੱਸਿਆ ਸੀ ਕਿ ਸੌਦੇ ਦੇ ਹਿੱਸੇ ਦੇ ਰੂਪ ਵਿਚ ਬਾਈਟਡਾਂਸ ਨੇ ਇਕ ਚੀਨੀ ਸਰਕਾਰੀ ਅਧਿਕਾਰੀ ਨੂੰ ਬੋਰਡ ਵਿਚ ਜਗ੍ਹਾ ਵੀ ਦਿੱਤੀ ਹੈ। ਬਾਈਟਡੈਂਸ ਦੇ ਬੁਲਾਰੇ ਨੇ ਨਿਵੇਸ਼ ਅਤੇ ਬੋਰਡ 'ਤੇ ਜਗ੍ਹਾ ਬਾਰੇ ਸਵਾਲਾਂ ਦੇ ਉੱਤਰ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਵਿਚਕਾਰ ਵੀਬੋ, ਜੋ ਨੈਸਡੇਕ 'ਤੇ ਸੂਚੀਬੱਧ ਹੈ ਨੇ ਅਮਰੀਕੀ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਵੈਂਗੋਟੋਟੌਂਗਦਾ (ਬੀਜਿੰਗ) ਟੈਕਨਾਲੌਜੀ ਕੰਪਨੀ, ਲਿਮਟਿਡ ਨਾਮਕ ਇਕਾਈ ਨੇ ਲਗਭਗ 1.07 ਕਰੋੜ ਯੂਆਨ ਦਾ ਨਿਵੇਸ਼ ਕੀਤਾ। ਇਹ ਕੰਪਨੀ ਵਾਂਗਟੌਝੋਂਗਵੇਨ (ਬੀਜਿੰਗ) ਤਕਨਾਲੋਜੀ ਨਾਲ ਜੁੜੀ ਹੈ। ਇਸ ਸੌਦੇ ਤਹਿਤ ਵੀਬੋ ਦੀ ਚੀਨੀ ਸਹਾਇਕ ਕੰਪਨੀ ਵਿਚ ਇਕ ਫ਼ੀਸਦੀ ਹਿੱਸੇਦਾਰੀ ਹਾਸਲ ਕੀਤੀ ਗਈ ਹੈ।
ਅਕਤੂਬਰ ’ਚ ਲਾਂਚ ਹੋਵੇਗਾ ਕੀਆ ਸੇਲਟੋਸ ਦਾ X-line ਐਡੀਸ਼ਨ
NEXT STORY