ਜਲੰਧਰ-ਵੀਡੀਓਟੈਕਸ ਇੰਟਰਨੈਸ਼ਨਲ ਕੰਪਨੀ ਦੀ ਬ੍ਰਾਂਡ Daiwa ਨੇ ਅੱਜ 32 ਇੰਚ ਦਾ Smart HD Ready LED TV ਨੂੰ D32C4S ਮਾਡਲ ਨਾਂ ਨਾਲ ਭਾਰਤ 'ਚ ਪੇਸ਼ ਕਰ ਦਿੱਤਾ ਹੈ। ਇਸ ਸਮਾਰਟ ਟੀ. ਵੀ. ਦੀ ਕੀਮਤ 15,490 ਰੁਪਏ ਹੈ। ਇਸ ਸਮਾਰਟ ਟੀ. ਵੀ. 'ਤੇ ਕੰਪਨੀ ਨੇ 2 ਸਾਲ ਦੀ ਵਾਰੰਟੀ ਦੇ ਰਹੀਂ ਹੈ। ਇਹ ਟੀ. ਵੀ. ਸਾਰੇ ਆਨਲਾਈਨ ਸਟੋਰਾਂ ਜਿਵੇਂ ਅਮੇਜ਼ਨ , ਫਲਿੱਪਕਾਰਟ ,ਪੇਟੀਅਮ , ਸ਼ਪਕਲੂਜ਼ , ਸਨੈਪਡੀਲ ਅਤੇ ਈਬੇ 'ਤੇ ਉਪਲੱਬਧ ਹਨ।
ਸਪੈਸੀਫਿਕੇਸ਼ਨ-
ਇਸ ਸਮਾਰਟ ਟੀ. ਵੀ. ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟ ਟੀ. ਵੀ. 'ਚ 32 ਇੰਚ HD ਰੈਡੀ ਡਿਸਪਲੇਅ ਜਿਸਦਾ ਸਕਰੀਨ ਰੈਜ਼ੋਲਿਊਸ਼ਨ 1366x768 ਪਿਕਸਲ ਹੈ। ਇਸ 'ਚ HRDP ਟੈਕਨਾਲੌਜੀ ਹੈ, ਜੋ ਕੰਪਨੀ ਅਨੁਸਾਰ ਡਿਸਪਲੇਅ 'ਚ ਵਧੀਆ ਕਲਰ , ਕੰਟਰਾਸਟ ਅਤੇ ਕਲੈਰਟੀ ਲਿਆਉਦੀ ਹੈ। ਇਸ ਦਾ ਡਿਸਪਲੇਅ 178 ਡਿਗਰੀ ਵਾਈਡ ਵਿਊਇੰਗ ਐਂਗਲ ਨੂੰ ਸੁਪੋਟ ਕਰਦਾ ਹੈ, ਮਤਲਬ ਕਿ ਬਿਨ੍ਹਾਂ ਕਿਸੇ ਸਮੱਸਿਆ ਦੇ 178 ਡਿਗਰੀ ਐਂਗਲ ਨਾਲ ਵੀ ਬੈਠ ਕੇ ਟੀ ਵੀ ਦੇਖਿਆ ਜਾ ਸਕਦਾ ਹੈ। ਇਸ 'ਚ 2*10W ਇਨ ਬਿਲਟ ਬਾਕਸ ਸਪੀਕਰਾਂ ਨਾਲ ਸਾਊਡਬਾਰ/ 1V ਰੀਸੀਵਰ ਦੀ ਸਹੂਲਤ ਹੈ।
ਇਹ ਸਮਾਰਟ ਟੀ. ਵੀ ਡਿਊਲ ਕੋਰ ਪ੍ਰੋਸੈਸਰ 'ਤੇ ਚੱਲਦਾ ਹੈ ਅਤੇ ਇਸ 'ਚ 1 ਜੀ. ਬੀ. ਰੈਮ ਅਤੇ 8 ਜੀ. ਬੀ. ਇੰਟਰਨਲ ਸਟੋਰੇਜ ਹੈ। ਜੇਕਰ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟ ਟੀ ਵੀ 'ਚ 2 84M9, 2 ”S2, 3O-1X ਆਉਟਪੁੱਟ ਪੋਰਟਸ ਅਤੇ ਬਿਲਟ ਇਨ ਵਾਈ-ਫਾਈ ਦੀ ਸਹੂਲਤ ਹੈ। ਇਸ ਸਮਾਰਟ ਟੀ. ਵੀ. 'ਚ ਮੰਨੋਰੰਜਨ ਲਈ ਪਹਿਲਾਂ ਤੋਂ ਹੀ ਲੋਡਿਡ ਨੈਟਪਿਕਸਲ, ਯੂਟਿਊਬ ਵਰਗੇ ਐਪਸ ਮਿਲਦੇ ਹਨ। ਇਹ ਟੀ. ਵੀ. ਬਿਨ੍ਹਾਂ ਇਸਤੇਮਾਲ ਦੇ ਵੀ ਬੈਕਗਰਾਊਡ 'ਚ ਚੱਲ ਰਹੇ ਫਾਲਤੂ ਐਪਲੀਕੇਸ਼ਨ ਨੂੰ ਆਪਣੇ ਆਪ ਬੰਦ ਕਰ ਦਿੰਦਾ ਹੈ , ਜਿਸ ਤੋਂ ਰੈਮ ਦਾ ਸਪੇਸ ਵੱਧਣ ਦੇ ਨਾਲ -ਨਾਲ ਪ੍ਰਫੋਰਮਸ ਨੂੰ ਵੀ ਵਧਾਉਣ 'ਚ ਮਦਦ ਮਿਲਦੀ ਹੈ।
ਇਸ ਦੇ ਨਾਲ ਹੀ ਸਮਾਰਟ ਟੀ. ਵੀ. ਨਾਲ ਮਿਲਣ ਵਾਲੇ ਟੀ. ਵੀ. ਰਿਮੋਟ ਨੂੰ ਮਾਊਸ ਦੀ ਤਰਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਰੀਮੋਟ ਦੀ ਮਦਦ ਨਾਲ ਯੂਜ਼ਰਸ ਆਪਣੇ ਪਸੰਦ ਦੇ ਐਪ ਜਾਂ ਕੰਟੇਂਟ ਦੀ ਜਗ੍ਹਾਂ ਆਸਾਨੀ ਨਾਲ ਹੋਰ ਵੀ ਜਲਦੀ ਨਾਲ ਪਹੁੰਚ ਸਕਦੇ ਹਨ। ਇਸ ਦੇ ਰੀਮੋਟ ਰਾਹੀਂ ਟੀ. ਵੀ. ਨੂੰ ਲੰਮੀ ਦੂਰੀ ਤੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ , ਐਕਸਟੇਡਿਡ ਵਾਰੰਟੀ ਅਤੇ ਅਫਾਟਰ ਸੇਲ ਮਤਲਬ ਕਿ ਵਿਕਰੀ ਦੀ ਸਹੂਲਤ ਲਈ ਯੂਜ਼ਰ ਗੂਗਲ ਪਲੇਅ ਸਟੋਰ ਤੋਂ 'My Daiwa' ਸਰਵਿਸ ਐਪ ਨੂੰ ਡਾਊਨਲੋਡ ਕਰ ਸਕਦੇ ਹਨ।
Suzuki ਜਲਦੀ ਹੀ ਭਾਰਤ 'ਚ ਪੇਸ਼ ਕਰੇਗੀ ਆਪਣੀ V-Storm 650 ਬਾਈਕ
NEXT STORY