ਗੈਜੇਟ ਡੈਸਕ– ਫੇਸਬੁੱਕ ਲਗਾਤਾਰ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰਜ਼ ਨੂੰ ਤੋਹਫ਼ੇ ਦੇ ਰੂਪ ’ਚ ਦੇ ਰਹੀ ਹੈ। ਹਾਲ ਹੀ ’ਚ ਸੋਸ਼ਲ ਮੀਡੀਆ ਦਿੱਗਜ ਨੇ ਆਪਣੇ ਕਰੋੜਾਂ ਐਂਡਰਾਇਡ ਯੂਜ਼ਰਸ ਲਈ ਡਾਰਕ ਮੋਡ ਫੀਚਰ ਲਾਂਚ ਕੀਤਾ ਸੀ ਅਤੇ ਹੁਣ ਇਸ ਤੋਂ ਬਾਅਦ ਫੇਸਬੁੱਕ ਨੇ ਆਈ.ਓ.ਐੱਸ. ਯੂਜਰਸ ਲਈ ਵੀ ਇਸ ਨੂੰ ਲਾਗੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ, ਫੇਸਬੁੱਕ ਦਾ ਇਸ ’ਤੇ ਕੰਮ ਕਾਫੀ ਲੰਬੇ ਸਮੇਂ ਤੋਂ ਜਾਰੀ ਸੀ।
ਪਹਿਲਾਂ ਅਪ੍ਰੈਲ ’ਚ ਅਤੇ ਫਿਰ ਜੂਨ ’ਚ ਕੁਝ ਯੂਜ਼ਰਸ ਤਕ ਇਸ ਫੀਚਰ ਨੂੰ ਉਪਲੱਬਦ ਕਰਵਾਇਆ ਗਿਆ। ਉਸ ਸਮੇਂ ਇਹ ਇਕ ਟੈਸਟਿੰਗ ਪ੍ਰੋਸੈਸ ਸੀ, ਜਿਸ ਵਿਚ ਇਸ ਵਲ ਇਸ਼ਾਰਾ ਕੀਤਾ ਗਿਆ ਕਿ ਕੰਪਨੀ ਹੌਲੀ-ਹੌਲੀ ਇਸ ਨੂੰ ਲਾਗੂ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਜੇਕਰ ਤੁਸੀਂ ਵੀ ਇਸ ਫੀਚਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਇਸ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ।
ਆਈ.ਓ.ਐੱਸ. ’ਤੇ ਇਸ ਨਵੇਂ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਐਪ ਸਟੋਰ ’ਤੇ ਜਾ ਕੇ ਫੇਸਬੁੱਕ ਦੇ ਨਵੇਂ ਵਰਜ਼ਨ ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਇਸ ਨੂੰ ਓਪਨ ਕਰੋ ਅਤੇ ਫਿਰ ਨੈਵਿਗੇਸ਼ਨ ਬਾਰ ਦੇ ਹੇਠਾਂ ਸੱਜੇ ਪਾਸੇ ਮੌਜੂਦ ਤਿੰਨ ਲਾਈਨਾਂ ’ਤੇ ਟੈਪ ਕਰੋ। ਅਖੀਰ ’ਚ ਡਾਰਕ ਮੋਡ ਲਈ ਸੈਟਿੰਗਸ ਅਤੇ ਪ੍ਰਾਈਵੇਸੀ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਨ, ਆਫ ਜਾਂ ਸਿਸਟਮ ’ਚੋਂ ਕਿਸੇ ਇਕ ਨੂੰ ਸਿਲੈਕਟ ਕਰੋ। ਜਾਣਕਾਰੀ ਲਈ ਦੱਸ ਦੇਈਏ ਕਿ ਇੰਸਟਾਗ੍ਰਾਮ, ਵਟਸਐਪ ਅਤੇ ਮੈਸੇਂਜਰ ਵਰਗੇ ਪਲੇਟਫਾਰਮ ’ਤੇ ਡਾਰਕ ਮੋਡ ਸੁਪੋਰਟ ਪਹਿਲਾਂ ਹੀ ਮੌਜੂਦ ਹੈ।
ਡਾਰਕ ਮੋਡ ਫੀਚਰ ਦੇ ਫਾਇਦੇ
- ਡਾਰਕ ਮੋਡ ਫੀਚਰ ਆਉਣ ਤੋਂ ਬਾਅਦ ਫੇਸਬੁੱਕ ’ਤੇ ਵਿਖਣ ਵਾਲਾ ਵਾਈਟ ਬੈਕਗ੍ਰਾਊਂਡ ਬਲੈਕ/ਗ੍ਰੇਅ ਹੋ ਜਾਵੇਗਾ, ਜਦਕਿ ਬਲੈਕ ਨਜ਼ਰ ਆਉਣ ਵਾਲਾ ਵਰਡ ਵਾਈਟ ਹੋ ਜਾਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਲੋਅ ਲਾਈਟ ’ਚ ਚੈਟਿੰਗ ਐਕਸਪੀਰੀਅੰਸ ਦਾ ਮਜ਼ਾ ਲੈ ਸਕੋਗੇ, ਜਿਸ ਨਾਲ ਤੁਹਾਡੀਆਂ ਅੱਖਾਂ ’ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਇਸ ਤੋਂ ਇਲਾਵਾ ਇਸ ਫੀਚਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਦੀ ਮਦਦ ਨਾਲ ਸਮਾਰਟਫੋਨ ਦੀ ਬੈਟਰੀ ਲਾਈਫ ਵੀ ਵਧਦੀ ਹੈ।
ਸਸਤਾ ਹੋਇਆ Samsung Galaxy F41, ਜਾਣੋ ਨਵੀਂ ਕੀਮਤ
NEXT STORY