ਜਲੰਧਰ- ਹੁਣ ਪਿਛਲੇ ਹਫਤੇ ਮੇਜ਼ੂ ਇਕ ਨਵੇਂ ਸਮਾਰਟਫੋਨ ਜਿਸ ਨੂੰ ਮਾਡਲ ਨੰਬਰ m1712 ਤੋਂ ਜਾਣਿਆ ਜਾ ਰਿਹਾ ਹੈ। ਇੰਟਰਨੈੱਟ 'ਤੇ ਦੇਖਿਆ ਗਿਆ ਸੀ ਅਤੇ ਹੁਣ ਇਕ ਫਿਰ ਤੋਂ ਇਸ ਸਮਾਰਟਫੋਨ ਨੂੰ ਲੈ ਕੇ ਖਬਰਾਂ ਸਾਹਮਣੇ ਆਈਆਂ ਹਨ। ਇਸ ਸਮਾਰਟਫੋਨ ਨੂੰ Meizu M6S ਜਾਂ Blue Charm 6S ਸਮਾਰਟਫੋਨ ਦੇ ਤੌਰ 'ਤੇ ਪੇਸ਼ ਕੀਤਾ ਜਾ ਸਕਦਾ ਹੈ।
ਮੇਜ਼ੂ ਕਈ ਸਮਾਰਟਫੋਨਜ਼ 'ਤੇ ਕੰਮ ਕਰ ਰਿਹਾ ਹੈ, ਜਿੰਨ੍ਹਾਂ ਨੂੰ ਫੁੱਲ ਸਕਰੀਨ ਡਿਜਾਈਨ ਨਾਲ ਪੇਸ਼ ਕੀਤਾ ਜਾਵੇਗਾ। ਇਨ੍ਹਾਂ 'ਚ ਇਕ ਡਿਵਾਈਸ Meizu M6S ਹੈ, ਜਿਸ ਲਈ ਕਿਹਾ ਜਾ ਰਿਹਾ ਹੈ ਕਿ ਇਹ ਇਕ ਬਜਟ-ਫ੍ਰੈਂਡਲੀ ਸਮਾਰਟਫੋਨ ਹੈ ਅਤੇ ਇਸ ਨੂੰ ਸਿਰਫ 1,000 ਯੂਆਨ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਸ਼ਿਓਮੀ ਰੈੱਡਮੀ ਨੋਟ 5 ਨੂੰ ਕੜੀ ਟੱਕਰ ਦੇ ਸਕਦਾ ਹੈ। ਇਹ ਸਮਾਰਟਫੋਨ ਰੈੱਡਮੀ ਨੋਟ 5 ਅਜਿਹੀ ਹੀ ਡਿਸਪਲੇਅ ਨਾਲ ਪੇਸ਼ ਕੀਤਾ ਜਾਣ ਵਾਲਾ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.7 ਇੰਚ ਦੀ ਸਕਰੀਨ ਹੋ ਸਕਦੀ ਹੈ, ਜਿਸ ਨੂੰ 18:9 ਅਸਪੈਕਟ ਰੇਸ਼ਿਓ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ 'ਚ ਮੀਡੀਆਟੈੱਕ Mt6793 ਪ੍ਰੋਸੈਸਰ ਹੋ ਸਕਦਾ ਹੈ ਨਾਲ ਹੀ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 3 ਜੀ. ਬੀ. ਰੈਮ ਨਾਲ ਪੇਸ਼ ਕੀਤਾ ਜਾਵੇਗਾ। ਫੋਨ 'ਚ ਇਕ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਹੋ ਸਕਦਾ ਹੈ। ਸਮਾਰਟਫੋਨ ਨੂੰ ਐਂਡ੍ਰਾਇਡ 7.0 ਨੂਗਟ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਇਸ ਸਮਾਰਟਫੋਨ 'ਚ ਫੁੱਲ ਸਕਰੀਨ ਤੋਂ ਇਲਾਵਾ ਇਕ ਦਿਲਚਸਪ ਫੀਚਰ ਇਹ ਵੀ ਹੋ ਸਕਦਾ ਹੈ ਕਿ ਇਸ ਦੇ ਫਿੰਗਰਪ੍ਰਿੰਟ ਸੈਂਸਰ ਨੂੰ ਇਕ ਯੂਨੀਕ ਸਾਈਡ 'ਚ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਇਕ ਮੈਟਲਿਕ ਬਾਡੀ ਨਾਲ ਰਾਊਂਡੇਡ ਕਾਰਨਰ ਹੋਣ ਵਾਲੇ ਹੈ।
ਇਕ ਸਾਫਟਵੇਅਰ ਅਪਡੇਟ ਨਾਲ OnePlus 5T ਦੀ ਕੈਮਰਾ ਸਮੱਸਿਆ ਕੀਤੀ ਜਾ ਰਹੀ ਫਿਕਸ
NEXT STORY