ਜਲੰਧਰ- ਜੇਕਰ ਤੁਸੀਂ ਆਈਫੋਨ 6ਐੱਸ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਕਿਉਂਕਿ ਆਈਫੋਨ 6ਐੱਸ ਦੇ ਜਿਸ 64ਜੀ.ਬੀ. ਮਾਡਲ ਲਈ ਤੁਹਾਨੂੰ ਕਦੇ 62,000 ਰੁਪਏ ਖਰਚ ਕਰਨੇ ਪੈ ਰਹੇ ਸਨ ਉਸ ਲਈ ਹੁਣ ਸਿਰਫ 45,000 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਆਈਫੋਨ 6ਐੱਸ ਦੇ 16ਜੀ.ਬੀ. ਵੇਰੀਅੰ ਨਾਲ ਖੁਸ਼ ਹੋ ਤਾਂ ਇਹ ਤੁਹਾਨੂੰ 40,000 ਰੁਪਏ ਤੋਂ ਵੀ ਘੱਟ ਕੀਮਤ 'ਤੇ ਮਿਲ ਜਾਵੇਗਾ। ਦਰਅਸਲ ਆਨਲਾਈਨ ਸਟੋਰ ਐਮੇਜ਼ਾਨ 'ਤੇ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦੇ ਤੌਰ 'ਤੇ ਇਹ ਡੀਲ ਦਿੱਤੀ ਜਾ ਰਹੀ ਹੈ।
ਆਈਫੋਨ 6ਐੱਸ ਇਕ ਸਾਲ ਪੁਰਾਣਾ ਹੈ ਪਰ ਪਰਫਾਰਮੈਂਸ ਦੇ ਮਾਮਲੇ 'ਚ ਇਹ ਬਹੁਤ ਸਾਰੇ ਸਮਾਰਟਫੋਨਜ਼ ਨੂੰ ਪਿੱਛੇ ਛੱਡ ਦਿੱਤਾ ਹੈ। ਜਿਥੋਂ ਤਕ ਫੀਚਰਜ਼ ਦੀ ਗੱਲ ਹੈ ਤਾਂ ਆਈਫੋਨ 6ਐੱਸ 'ਚ ਏ9 ਚਿੱਪਸੈੱਟ, 2ਜੀ.ਬੀ. ਰੈਮ, 4.7-ਇੰਚ ਦੀ ਐੱਚ.ਡੀ. ਡਿਸਪਲੇ, 12 ਮੈਗਾਪਿਕਸਲ ਆਈ.ਸਾਈਟ ਕੈਮਰਾ (4ਕੇ ਵੀਡੀਓ ਰਿਕਾਰਡਿੰਗ ਦੇ ਨਾਲ) ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਆਈਫੋਨ 6ਐੱਸ ਆਈ.ਓ.ਐੱਸ. 9 ਦੇ ਨਾਲ ਆਊਟ ਆਫ ਬਾਕਸ ਆਏਗਾ ਜਿਸ ਨੂੰ ਆਈ.ਓ.ਐੱਸ. 10 'ਤੇ ਅਪਡੇਟ ਕੀਤਾ ਜਾ ਸਕੇਗਾ।
ਪ੍ਰਿੰਟਿੰਗ ਦੀ ਲਾਗਤ ਨੂੰ ਘਟਾਵੇਗਾ ਹਿਤਾਚੀ ਦਾ ਇਹ ਨਵਾਂ ਸਾਫਟਵੇਅਰ
NEXT STORY