ਜਲੰਧਰ— ਜਦੋਂ ਅਸੀਂ ਏਅਰਕ੍ਰਾਫਟ ਬਾਰੇ ਸੋਚਦੇ ਹਾਂ ਤਾਂ ਜ਼ਿਆਦਾਤਰ ਕੰਪੈਕਟ ਏਅਰਕ੍ਰਾਫਟ ਦਾ ਖਿਆਲ ਮਨ ਵਿਚ ਆਉਂਦਾ ਹੈ, ਜਿਸ ਨੂੰ ਆਸਾਨੀ ਨਾਲ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਲਈ ਵਰਤਿਆ ਜਾ ਸਕੇ ਅਤੇ ਇਸ ਨੂੰ ਆਸਾਨੀ ਨਾਲ ਪਾਰਕ ਵੀ ਕੀਤਾ ਜਾ ਸਕੇ। ਈ-ਗੋ ਏਅਰੋਪਲੇਨਸ ਨੇ ਆਪਣੇ ਪਹਿਲੇ ਏਅਰਕ੍ਰਾਫਟ ਦਾ ਪ੍ਰੋਡਕਸ਼ਨ ਸ਼ੁਰੂ ਕੀਤਾ ਹੈ ਅਤੇ ਇਸ ਦਾ ਪਹਿਲਾ ਯੂਨਿਟ ਖਰੀਦਦਾਰੀ ਲਈ ਤਿਆਰ ਹੈ। ਲਾਈਟ ਕਾਰਬਨ ਫਾਈਬਰ ਨਾਲ ਬਣਾਏ ਗਏ ਈ-ਗੋ ਏਅਰਕ੍ਰਾਫਟ ਵਿਚ ਕੰਪੈਕਟ ਵਾਂਕਲ ਰੋਟਰੀ ਇੰਜਣ ਲੱਗਾ ਹੈ ਅਤੇ ਇਸ ਨੂੰ ਗੈਰੇਜ ਵਿਚ ਪਾਰਕ ਕਰ ਸਕਦੇ ਹੋ।
ਸਾਲ 2007 ਵਿਚ ਲਾਈਟ ਏਅਰਕ੍ਰਾਫਟ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਮੁਕਾਬਲੇਬਾਜ਼ੀ ਵਿਚ ਇਸ ਏਅਰਕ੍ਰਾਫਟ ਦਾ ਜਨਮ ਹੋਇਆ। ਈ-ਗੋ ਨੂੰ ਘੱਟ ਪੈਸੇ ਖਰਚ ਕਰ ਕੇ ਫਲਾਇੰਗ ਕਰਨ ਲਈ ਬਣਾਇਆ ਗਿਆ ਹੈ।
ਆਓ ਜਾਣਦੇ ਹਾਂ ਈ-ਗੋ ਏਅਰਕ੍ਰਾਫਟ ਨਾਲ ਜੁੜੀਆਂ ਖਾਸ ਗੱਲਾਂ-
- ਇਸ ਵਿਚ 30 ਹਾਰਸਪਾਵਰ ਦਾ ਵਾਂਕਲ ਰੋਟਰੀ ਇੰਜਣ ਲੱਗਾ ਹੈ।
- 270 ਕਿਲੋਗ੍ਰਾਮ ਭਾਰ ਨਾਲ ਟੇਕਆਫ ਕਰਨ ਦੀ ਸਮਰੱਥਾ।
- ਉਡਾਣ ਭਰਨ ਲਈ 300 ਮੀਟਰ ਲੰਮੇ ਰਨ-ਵੇ ਦੀ ਲੋੜ।
- 531 ਕਿਲੋਮੀਟਰ ਪ੍ਰਤੀ ਘੰਟਾ ਅਤੇ 90 ਨਾਟਸ ਦੀ ਰਫਤਾਰ ਨਾਲ ਫਲਾਈਟ ਦਾ ਆਨੰਦ ਲਿਆ ਜਾ ਸਕਦਾ ਹੈ।
- ਰਵਾਇਤੀ ਜਹਾਜ਼ ਤੋਂ 10 ਗੁਣਾ ਸਸਤਾ (ਇਕ ਘੰਟੇ ਫਲਾਈਟ ਦੀ ਕੀਮਤ ਲਗਭਗ 1450 ਰੁਪਏ) ਹੈ ਇਸਦਾ ਸਫਰ।
- 3.6 ਲੀਟਰ ਵਿਚ 90 ਨਾਟਸ ਤੇ 167 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ 100 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦਾ ਹੈ।
ਇੰਟੀਰੀਅਰ-
ਈ-ਗੋ ਦੇ ਅੰਦਰੂਨੀ ਹਿੱਸੇ ਦੀ ਗੱਲ ਕਰੀਏ ਤਾਂ ਸੀਟਾਂ ਨੂੰ ਪਲੇਨ ਨਾਲ ਅਟੈਚ ਕੀਤਾ ਗਿਆ ਪਰ ਪੈਡਲਸ ਨੂੰ ਅੱਗੇ-ਪਿੱਛੇ ਕੀਤਾ ਜਾ ਸਕਦਾ ਹੈ। ਇਸ ਨੂੰ ਚਲਾਉਣ ਵਾਲਾ ਵਿਅਕਤੀ 6.3 ਫੁੱਟ ਤੱਕ ਲੰਮਾ ਅਤੇ ਉਸ ਦਾ ਵੱਧ ਤੋਂ ਵੱਧ ਭਾਰ 110 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਏਅਰਕ੍ਰਾਫਟ ਵਿਚ ਇੰਨੀ ਥਾਂ ਹੈ ਕਿ 15 ਕਿਲੋ ਤੱਕ ਲਗੇਜ (ਸਾਮਾਨ) ਵੀ ਲਿਜਾ ਸਕਦੇ ਹੋ। ਜਹਾਜ਼ ਦੀ ਜ਼ਰੂਰੀ ਜਾਣਕਾਰੀ ਜਿਵੇਂ ਇੰਜਣ ਦੀ ਨਿਗਰਾਨੀ, ਜਾਂਚ ਸੂਚੀ ਅਤੇ ਨੇਵੀਗੇਸ਼ਨ ਆਦਿ ਲਈ ਵੱਡੀ ਡਿਸਪਲੇ ਲੱਗੀ ਹੈ।
ਕੀਮਤ-
ਈ-ਗੋ ਏਅਰਕ੍ਰਾਫਟ ਦੀ ਸ਼ੁਰੂਆਤੀ ਕੀਮਤ 50 ਹਜ਼ਾਰ ਬ੍ਰਿਟਿਸ਼ ਯੂਰੋ (ਲਗਭਗ 47,60,336 ਰੁਪਏ) ਹੈ।
ਆਈਫੋਨ 7 ਦੇ ਨਾਲ ਐਪਲ ਲਾਂਚ ਕਰੇਗਾ ਨਵੀਂ ਪੀੜ੍ਹੀ ਦੀ ਸਮਾਰਟਵਾਚ, ਹੋਣਗੇ ਇਹ ਸੁਧਾਰ
NEXT STORY