ਆਟੋ ਡੈਸਕ– ਓਲਾ ਦੇ ਸਹਿ-ਸੰਸਥਾਪਕ ਭਾਵਿਸ਼ ਅਗਰਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੇ ਐੱਸ-1 ਇਲੈਕਟ੍ਰਿਕ ਸਕੂਟਰ ਦੀ ਵਿਕਰੀ ਦੋ ਦਿਨਾਂ ’ਚ 1,100 ਕਰੋੜ ਰੁਪਏ ਨੂੰ ਪਾਰ ਕਰ ਗਈਹੈ। ਅਗਰਵਾਲ ਨੇ ਕਿਹਾ ਕਿ ਕੰਪਨੀ ਨੇ ਅਜੇ ਖਰੀਦ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ ਪਰ ਦੀਵਾਲੀ ਨੇੜੇ 1 ਨਵੰਬਰ ਨੂੰ ਵਿਕਰੀ ਫਿਰ ਸ਼ੁਰੂ ਹੋਵੇਗੀ।
ਓਲਾ ਇਲੈਕਟ੍ਰਿਕ ਨੇ ਬੁੱਧਵਾਰ ਨੂੰ ਆਪਣੇ ਇਲੈਕਟ੍ਰਿਕ ਸਕੂਟਰ ਦੀ ਵਿਕਰੀ ਸ਼ੁਰੂ ਕੀਤੀ ਸੀ, ਜੋ ਦੋ ਮਾਡਲਾਂ- ਓਲਾ ਐੱਸ-1 ਅਤੇ ਓਲਾ ਐੱਸ-1 ਪ੍ਰੋ ’ਚ ਆਉਂਦਾ ਹੈ। ਕੰਪਨੀ ਨੇ ਪਹਿਲੇ ਦਿਨ 600 ਕਰੋੜ ਰੁਪਏ ਦੇ ਸਕੂਟਰ ਵੇਚੇ। ਅਗਰਵਾਰ ਨੇ ਇਕ ਟਵੀਟ ’ਚ ਕਿਹਾ ਕਿ ਈ.ਵੀ. ਯੁੱਗ ਦਾ ਦੂਜਾ ਦਿਨ, ਪਹਿਲੇ ਦਿਨ ਨਾਲੋਂ ਵੀ ਬਿਹਤਰ ਸੀ। ਦੋ ਦਿਨਾਂ ’ਚ ਵਿਕਰੀ 1,100 ਕਰੋੜ ਦਾ ਅੰਕੜਾ ਪਾਰ ਕਰ ਗਈ। ਖਰੀਦ ਵਿੰਡੋ ਇਕ ਨਵੰਬਰ ਨੂੰ ਫਿਰ ਤੋਂ ਖੁੱਲ੍ਹ ਜਾਵੇਗੀ।
ਉਨ੍ਹਾਂ ਇਕ ਬਲਾਗ ਪੋਸਟ ’ਚ ਕਿਹਾ ਕਿ ਗਾਹਕਾਂ ਨੇ ਈ-ਸਕੂਟਰ ਲਈ ਜੋ ਉਤਸ਼ਾਹ ਵਿਖਾਇਆ, ਉਹ ਪੂਰੇ ਸਮੇਂ ਬਣਿਆ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਕੁੱਲ ਦੋ ਦਿਨਾਂ ’ਚ ਅਸੀਂ ਵਿਕਰੀ ਦੇ ਲਿਹਾਜ ਨਾਲ 1,100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਇਹ ਨਾ ਸਿਰਫ ਮੋਟਰ ਵਾਹਨ ਉਦਯੋਗ ’ਚ ਬੇਮਿਸਾਲ ਹੈ ਸਗੋਂ ਇਹ ਭਾਰਤੀ ਈ-ਕਾਮਰਸ ’ਚ ਸਿੰਗਲ ਉਤਪਾਦ ਲਈ ਇਕ ਦਿਨ ’ਚ (ਮੁੱਲ ਦੇ ਹਿਸਾਬ ਨਾਲ) ਸਭ ਤੋਂ ਜ਼ਿਆਦਾ ਵਿਕਰੀ ਹੈ।
23 ਸਤੰਬਰ ਨੂੰ ਲਾਂਚ ਹੋਵੇਗੀ Volkswagen Taigun, ਮਿਲਣਗੇ ਜ਼ਬਰਦਸਤ ਫੀਚਰਜ਼
NEXT STORY