ਗੈਜੇਟ ਡੈਸਕ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਚੀਨੀ ਮੋਬਾਇਲ ਨਿਰਮਾਤਾ ਕੰਪਨੀ ਸ਼ਾਓਮੀ ਅਤੇ ਤਿੰਨ ਵਿਦੇਸ਼ੀ ਬੈਂਕਾਂ ਨੂੰ ਕਥਿਤ ਵਿਦੇਸ਼ੀ ਮੁਦਰਾ ਉਲੰਘਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਸ਼ਾਓਮੀ , ਉਸਦੇ ਮੁੱਖ ਵਿੱਤੀ ਅਧਿਕਾਰੀ ਅਤੇ ਨਿਰਦੇਸ਼ਕ ਸਮੀਰ ਰਾਓ, ਸਾਬਕਾ ਐੱਮ.ਡੀ. ਮਨੁ ਜੈਨ ਅਤੇ ਤਿੰਨ ਵਿਦੇਸ਼ੀ ਬੈਂਕਾਂ ਲਈ ਇਹ ਨੋਟਿਸਜਾਰੀ ਕੀਤਾ ਗਿਆ ਹੈ। ਡਾਇਰੈਕਟੋਰੇਟ ਨੇ ਫੇਮਾ ਦੀ ਉਲੰਘਣਾ ਲਈ ਕੰਪਨੀ ਦੇ ਬੈਂਕ ਖਾਤੇ ਵਿਚ ਪਾਏ ਗਏ 5,551 ਕਰੋੜ ਰੁਪਏ ਵੀ ਜ਼ਬਤ ਕਰ ਲਏ ਹਨ। ਵਿੱਤੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਸ ਅਨੁਸਾਰ, ਨਿਰਣਾਇਕ ਅਥਾਰਟੀ ਆਫ਼ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (FEMA) ਨੇ ਸ਼ਾਓਮੀ ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ, ਇਸਦੇ ਦੋ ਅਧਿਕੀਰਾਆਂ, ਸਿਟੀ ਬੈਂਕ, ਐੱਚ.ਐੱਸ.ਬੀ.ਸੀ. ਬੈਂਕ ਅਤੇ ਡੱਚ ਬੈਂਕ ਏਜੀ ਨੂੰ ਫੇਮਾ ਦੀ ਧਾਰਾ 16 ਤਹਿਤ ਨੋਟਿਸ ਭੇਜੇ ਹਨ।
ਫੇਮਾ ਦੀ ਧਾਰਾ 37ਏ ਤਹਿਤ ਨਿਯੁਕਤ ਯੋਗ ਅਥਾਰਟੀ ਨੇ ਇਸ ਜ਼ਬਤੀ ਦੇ ਹੁਕਮ ਦੀ ਪੁਸ਼ਟੀ ਕੀਤੀ ਹੈ। ਫੇਮਾ ਕੇਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਜਦੋਂ ਕੇਸ ਦਾ ਨਿਪਟਾਰਾ ਹੋ ਜਾਂਦਾ ਹੈ, ਤਾਂ ਦੋਸ਼ੀ ਨੂੰ ਉਲੰਘਣਾ ਦੀ ਰਕਮ ਤੋਂ ਤਿੰਨ ਗੁਣਾ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਏਜੰਸੀ ਨੇ ਕਿਹਾ ਕਿ ਸ਼ਾਓਮੀ ਦੇ ਨਾਲ ਜੈਨ ਅਤੇ ਰਾਓ ਨੂੰ ਵੀ ਇਹ ਨੋਟਿਸ ਭੇਜਿਆ ਗਿਆ ਹੈ। ਈ.ਡੀ. ਨੇ ਇਸ ਤੋਂ ਪਹਿਲਾਂ ਗੈਰ-ਕਾਨੂੰਨੀ ਪੈਸੇ ਭੇਜਣ ਦੇ ਸਬੰਧ ਵਿਚ ਸ਼ਾਓਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਬੈਂਕ ਖਾਤਿਆਂ ਵਿਚ ਜਮ੍ਹਾ 5,551.27 ਕਰੋੜ ਰੁਪਏ ਜ਼ਬਤ ਕੀਤੇ ਸਨ।
ਜਾਂਚ ਏਜੰਸੀ ਦੇ ਅਨੁਸਾਰ, ਸ਼ਾਓਮੀ ਇੰਡੀਆ ਦੁਆਰਾ ਗੈਰ-ਅਧਿਕਾਰਤ ਢੰਗ ਨਾਲ ਅਤੇ ਕਾਨੂੰਨ ਦੀ ਉਲੰਘਣਾ ਕਰਕੇ 5,551.27 ਕਰੋੜ ਰੁਪਏ ਦਾ ਵਿਦੇਸ਼ੀ ਮੁਦਰਾ ਨੂੰ ਭਾਰਤ ਤੋਂ ਬਾਹਰ ਟ੍ਰਾਂਸਫਰ ਕੀਤਾ ਗਿਆ ਹੈ। ਇਸ ਨੂੰ ਫੇਮਾ ਦੀ ਧਾਰਾ 37ਏ ਦੇ ਉਪਬੰਧਾਂ ਦੇ ਤਹਿਤ ਜ਼ਬਤ ਕੀਤਾ ਜਾ ਸਕਦਾ ਹੈ।
ਵਟਸਐਪ ਤੇ ਮੈਸੇਂਜਰ ਐਪ 'ਚ ਮਿਲੇਗਾ AI ਦਾ ਸਪੋਰਟ, Meta ਨੇ ਕੀਤਾ ਐਲਾਨ
NEXT STORY