ਗੈਜੇਟ ਡੈਸਕ- ਅਰਬਪਤੀ ਐਲੋਨ ਮਸਕ ਹੈਰਾਨ ਕਰਨ ਵਾਲੇ ਫੈਸਲਿਆਂ ਲਈ ਜਾਣੇ ਜਾਂਦੇ ਹਨ। ਐਲੋਨ ਮਸਕ ਦੇ ਸਾਰੇ ਫੈਸਲੇ ਹੈਰਾਨੀਜਨਕ ਹਨ। ਹੁਣ ਐਲੋਨ ਮਸਕ ਇੱਕ ਹੋਰ ਵੱਡਾ ਫੈਸਲਾ ਲੈਣ ਜਾ ਰਹੇ ਹਨ। ਇਕ ਰਿਪੋਰਟ ਮੁਤਾਬਕ ਐਲੋਨ ਮਸਕ X ਦੀ ਕਿਸੇ ਵੀ ਪੋਸਟ 'ਤੇ ਲਾਈਕਸ ਅਤੇ ਰੀਪੋਸਟ ਦੀ ਗਿਣਤੀ ਨੂੰ ਖਤਮ ਕਰਨ ਜਾ ਰਹੇ ਹਨ, ਯਾਨੀ ਨਵੇਂ ਅਪਡੇਟ ਤੋਂ ਬਾਅਦ ਕਿਸੇ ਪੋਸਟ ਨੂੰ ਕਿੰਨੇ ਲਾਈਕਸ ਮਿਲੇ ਹਨ ਅਤੇ ਕਿੰਨੇ ਲੋਕਾਂ ਨੇ ਉਸ ਨੂੰ ਰੀਪੋਸਟ ਕੀਤਾ ਹੈ, ਇਹ ਨਹੀਂ ਦਿਸੇਗਾ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਐਕਸ ਨੇ ਹਾਲ ਹੀ ਵਿੱਚ ਹੋਈ ਇੱਕ ਕਾਨਫਰੰਸ ਵਿੱਚ ਇਸ ਬਾਰੇ ਸੰਕੇਤ ਦਿੱਤੇ ਹਨ। ਪਿਛਲੇ ਸਾਲ ਦੇ ਸ਼ੁਰੂ ਵਿੱਚ ਐਲੋਨ ਮਸਕ ਨੇ ਨਿਊਜ਼ ਆਰਟੀਕਲ ਤੋਂ ਹੈੱਡਲਈਨ ਹਟਾ ਦਿੱਤੀ ਸੀ, ਹਾਲਾਂਕਿ ਦੋ ਮਹੀਨਿਆਂ ਬਾਅਦ ਹੈੱਡਲਾਈਨ ਫਿਰ ਤੋਂ ਵਾਪਸ ਆ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਨੇ ਹਾਲ ਹੀ 'ਚ ਕਿਹਾ ਸੀ ਕਿ Xmail ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ, ਹਾਲਾਂਕਿ ਲਾਂਚਿੰਗ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। Xmail ਦਾ ਸਿੱਧਾ ਮੁਕਾਬਲਾ ਗੂਗਲ ਦੇ ਜੀਮੇਲ ਨਾਲ ਹੋਵੇਗਾ।
Volvo XC40 Recharge EV ਦਾ ਸਿੰਗਲ ਮੋਟਰ ਵੇਰੀਐਂਟ ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY