ਗੈਜੇਟ ਡੈਸਕ- ਇੰਸਟੈਂਟ ਬਲਾਗਿੰਗ ਪਲੇਟਫਾਰਮ ਐਕਸ ਕਾਰਪ ਦੀ ਸਹੂਲਤ ਟਵੀਟਡੈਕ(TweetDeck) ਹੁਣ ਫ੍ਰੀ ਨਹੀਂ ਰਹੀ। ਐਲੋਨ ਮਸਕ ਦੀ ਕੰਪਨੀ ਨੇ ਇਸਨੂੰ ਐਕਸ ਪ੍ਰੀਮੀਅਮ ਸਰਵਿਸ 'ਚ ਸ਼ਾਲ ਕਰ ਲਿਆ ਹੈ। ਯਾਨੀ ਹੁਣ TweetDeck ਦੀ ਵਰਤੋਂ ਲਈ ਯੂਜ਼ਰਜ਼ ਨੂੰ ਪੈਸੇ ਖ਼ਰਚਣੇ ਪੈਣਗੇ। ਕੰਪਨੀ ਨੇ ਇਸਦਾ ਨਾਂ ਵੀ ਬਦਲ ਕੇ X Pro ਕਰ ਦਿੱਤਾ ਹੈ। ਦੱਸ ਦੇਈਏ ਕਿ ਭਾਰਤ 'ਚ ਬਲੂ ਟਿਕ ਪੇਡ ਸਰਵਿਸ ਦੀ ਸ਼ੁਰੂਆਤ ਦੇ ਨਾਲ ਐਕਸ ਕਾਰਪ (ਪਹਿਲਾਂ ਟਵਿਟਰ) ਨੇ ਟਵੀਟਡੈਕਸੇਵਾ ਦੇ ਇਸਤੇਮਾਲ 'ਤੇ ਰੋਕ ਲਗਾ ਦਿੱਤੀ ਸੀ।
ਟਵਿਟਰ ਨੇ ਐਲਾਨ ਕੀਤਾ ਸੀਕਿ ਹੁਣ ਇਸ ਸੇਵਾ ਦੇ ਇਸਤੇਮਾਲ ਲਈ ਯੂਜ਼ਰਜ਼ ਦਾ ਵੈਰੀਫਾਈਡ ਹੋਣਾ ਯਾਨੀ ਉਨ੍ਹਾਂ ਕੋਲ ਬਲੂ ਟਿਕ ਹੋਣਾ ਜ਼ਰੂਰੀ ਹੈ। ਟਵਿਟਰ ਦਾ ਕਹਿਣਾ ਸੀ ਕਿ ਟਵੀਟਡੈਕਦੇ ਇਸਤੇਮਾਲ ਲਈ ਇਹ ਬਦਲਾਅ 30 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਵੇਗਾ।
TweetDeck ਦਾ ਨਾਂ ਹੋਇਆ X Pro
ਐਕਸ ਨੇ ਜੁਲਾਈ 'ਚ ਐਲਾਨ ਕੀਤਾ ਕਿ ਟਵੀਟਡੈਕ ਅਗਸਤ ਤੋਂ ਸਿਰਫ ਵੈਰੀਫਾਈਡ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। ਦੱਸ ਦੇਈਏ ਕਿ ਐਕਸ ਦੀ ਇਸ ਸਰਵਿਸ ਦਾ ਇਸਤੇਮਾਲ ਇਕੱਠੇ ਕਈ ਅਕਾਊਂਟ ਅਤੇ ਲਿਸਟ ਨੂੰ ਮਾਨੀਟਰ ਕਰਨ ਲਈ ਕੀਤਾ ਜਾਂਦਾ ਹੈ। ਕੰਪਨੀ ਨੇ ਹੁਣ ਇਸਦਾ ਨਾਂ ਬਦਲ ਕੇ ਐਕਸ ਪ੍ਰੋ ਕਰ ਦਿੱਤਾ ਹੈ।
ਮੰਗਲਵਾਰ ਨੂੰ ਐਕਸ ਪ੍ਰੋ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਵਾਲੇ ਯੂਜ਼ਰਜ਼ ਦਾ ਕਹਿਣਾ ਹੈ ਕਿ ਕੰਪਨੀ ਨੇ ਇਸ ਲਈ ਹੁਣ ਬਲੂ ਸਬਸਕ੍ਰਿਪਸ਼ਨ ਜ਼ਰੂਰੀ ਕਰ ਦਿੱਤੀ ਹੈ। ਜਦੋਂ ਇਨ੍ਹਾਂ ਯੂਜ਼ਰਜ਼ ਨੇ ਐਕਸ ਪ੍ਰੋ ਨੂੰ ਐਕਸੈਸ ਕਰਨਾ ਚਾਹਿਆ ਤਾਂ ਉਨ੍ਹਾਂ ਨੂੰ ਐਕਸ ਦੇ ਬਲੂ ਚੈਕਮਾਰਕ ਵੈਰੀਫਿਕੇਸ਼ਨ ਲਈ 84 ਡਾਲਰ ਦਾ ਸਾਲਾਨਾ ਭੁਗਤਾਨ ਕਰਨ ਲਈ ਕਿਹਾ ਗਿਆ।
iPhone ਦੀ ਨਵੀਂ ਅਪਡੇਟ ਨਾਲ ਬਦਲ ਜਾਵੇਗੀ End Call ਬਟਨ ਦੀ ਥਾਂ, ਜਾਣੋ ਕਿੱਥੋਂ ਕੱਟ ਸਕੋਗੇ ਕਾਲ
NEXT STORY