ਗੈਜੇਟ ਡੈਸਕ- ਵਟਸਐਪ ਨੇ ਦਸਤਾਵੇਜ਼ (ਡਾਕਿਊਮੈਂਟ) ਸਾਂਝਾ ਕਰਨ ਨੂੰ ਆਸਾਨ ਬਣਾਉਣ ਲਈ ਇਕ ਨਵਾਂ ਫੀਚਰ ਪੇਸ਼ ਕੀਤਾ ਹੈ, ਜਿਸ ਨਾਲ ਯੂਜ਼ਰਜ਼ ਸਿੱਧਾ ਐਪ ਦੇ ਅੰਦਰ ਦਸਤਾਵੇਜ਼ ਸਕੈਨ ਕਰ ਸਕਦੇ ਹਨ। ਇਹ ਨਵਾਂ ਫੀਚਰ iOS ਦੀ ਨਵੀਂ ਅਪਡੇਟ (ਵਰਜ਼ਨ 24.25.80) ਦੇ ਨਾਲ ਕੁਝ ਯੂਜ਼ਰਜ਼ ਲਈ ਉਪਲੱਬਧ ਹੈ। ਇਹ ਫੀਚਰ ਦਸਤਾਵੇਜ਼ ਸਾਂਝਾ ਕਰਨ ਦੇ ਮੈਨੂ 'ਚ ਏਕੀਕ੍ਰਿਤ ਹੈ।
ਹੁਣ ਯੂਜ਼ਰਜ਼ ਨੂੰ ਕਿਸੇ ਥਰਡ ਪਾਰਟੀ ਐਪ ਦੀ ਲੋੜ ਨਹੀਂ ਹੈ। ਹੁਣ ਵਟਸਐਪ ਦੇ ਕੈਮਰੇ ਦੀ ਵਰਤੋਂ ਕਰਕੇ ਦਸਤਾਵੇਜ਼ ਨੂੰ ਸਕੈਨ ਕਰ ਸਕਦੇ ਹੋ। WABetaInfo ਦੀ ਰਿਪੋਰਟ ਅਨੁਸਾਰ ਇਹ ਫੀਚਰ ਹੌਲੀ-ਹੌਲੀ ਸਾਰੇ ਯੂਜ਼ਰਜ਼ ਲਈ ਰੋਲਆਊਟ ਹੋ ਰਿਹਾ ਹੈ ਅਤੇ ਆਉਣ ਵਾਲੇ ਹਫਤਿਆਂ 'ਚ ਇਸ ਨੂੰ ਜ਼ਿਆਦਾ ਯੂਜ਼ਰਜ਼ ਨੂੰ ਉਪਲੱਬਧ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- Samsung ਦੇ ਫਲੈਗਸ਼ਿਪ ਸਮਾਰਟਫੋਨਾਂ 'ਤੇ ਮਿਲ ਰਿਹੈ 20,000 ਰੁਪਏ ਤਕ ਦਾ ਡਿਸਕਾਊਂਟ
ਇਹ ਨਵਾਂ ਫੀਚਰ ਵਟਸਐਪ ਲਈ ਇਕ ਮਹੱਤਵਪੂਰਨ ਹੈ, ਖਾਸਕਰਕੇ ਉਨ੍ਹਾਂ ਯੂਜ਼ਰਜ਼ ਲਈ ਜਿਨ੍ਹਾਂ ਨੂੰ ਚਲਦੇ-ਫਿਰਦੇ ਜਲਦੀ ਦਸਤਾਵੇਜ਼ ਸਾਂਝਾ ਕਰਨ ਦੀ ਲੋੜ ਹੁੰਦੀ ਹੈ। ਇਹ ਫੀਚਰ ਵੱਖ-ਵੱਖ ਐਪਸ ਵਿਚ ਸਵਿੱਚ ਕਰਨ ਦੀ ਲੋੜ ਨੂੰ ਖਤਮ ਕਰਦਾ ਹੈ, ਜਿਸ ਨਾਲ ਇਹ ਦਸਤਾਵੇਜ਼ ਸਕੈਨ, ਐਡਜਸਟ ਅਤੇ ਭੇਜਣ ਲਈ ਇਕ ਆਲ-ਇਨ-ਵਨ ਹੱਲ ਬਣ ਜਾਂਦਾ ਹੈ।
ਵਟਸਐਪ 'ਚ ਇਸ ਸਕੈਨਿੰਗ ਅਤੇ ਭੇਜਣ ਦੀ ਸਮਰਥਾ ਦੇ ਚਲਦੇ ਯੂਜ਼ਰਜ਼ ਨੂੰ ਹੁਣ ਸਕੈਨਿੰਗ ਐਪਸ ਜਾਂ ਪ੍ਰਿੰਟਰ ਦੀ ਲੋੜ ਨਹੀਂ ਹੋਵੇਗੀ। ਨਾਲ ਹੀ ਇਹ ਸਕੈਨ ਦੀ ਗੁਣਵੱਤਾ ਸਪਸ਼ਟਤਾ ਅਤੇ ਪੜ੍ਹਨਯੋਗਤਾ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਪੇਸ਼ੇਵਰ ਦਸਤਾਵੇਜ਼ ਸਾਂਝਾ ਕਰਨਾ ਸੰਭਵ ਹੋ ਜਾਂਦਾ ਹੈ।
ਇਹ ਵੀ ਪੜ੍ਹੋ- Instagram ਦੇ ਨਵੇਂ ਫੀਚਰ ਨਾਲ ਹੁਣ ਚੁਟਕੀਆਂ 'ਚ ਬਣਾ ਸਕੋਗੇ AI ਵੀਡੀਓ
ਨਵੇਂ ਸਾਲ 'ਤੇ ਮਿਲੇਗਾ ਸਸਤੇ ਮੋਬਾਇਲ ਰਿਚਾਰਜ ਪਲਾਨ ਦਾ ਤੋਹਫ਼ਾ?
NEXT STORY