ਜਲੰਧਰ : ਇਥਿਓਪੀਆ 'ਚ ਸੋਸ਼ਲ ਮੀਡੀਆ ਸਾਈਟਾਂ ਨੂੰ ਅਗਲੇ ਕੁਝ ਦਿਨਾਂ ਲਈ ਬਲੋਕ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਅਧਿਕਾਰੀਆਂ ਤੇ ਸਰਕਾਰ ਨੂੰ ਡਰ ਹੈ ਕਿ ਯੂਨੀਵਰਸਿਟੀ ਐਂਟ੍ਰੈਂਸ ਇਗਜ਼ੈਮ ਜੋ ਕਿ ਅਗਲੇ ਹਫਤੇ ਹੋਣ ਜਾ ਰਿਹਾ ਹੈ, ਨੂੰ ਲੀਕ ਨਾ ਕਰ ਦਿੱਤਾ ਜਾਵੇ ਤੇ ਫੇਸਬੁਕ, ਟਵਿਟਰ, ਇੰਸਟਾਗ੍ਰਾਮ ਵਰਗੀਆਂ ਸੋਸ਼ਲ ਸਾਈਟਾਂ ਵਿਦਿਆਰਥੀਆਂ ਦਾ ਪੜ੍ਹਾਈ ਤੋਂ ਧਿਆਨ ਭਟਕਾ ਸਕਦੀਆਂ ਹਨ, ਇਸ ਕਰਕੇ ਹੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਜਾ ਰਿਹਾ ਹੈ।
ਇਥਿਓਪੀਆ ਦੇ ਗਵਰਮੈਂਟ ਸਪੋਕਸਪਰਸਨ ਗੈਟਾਚਿਉ ਰੇਜਾ ਨੇ ਇਕ ਪ੍ਰੈੱਸ ਵਾਰਤਾ 'ਚ ਦੱਸਿਆ ਹੈ ਕਿ ਇਹ ਸਾਬਿਤ ਹੋ ਚੁੱਕਿਆ ਹੈ ਕਿ ਸੋਸ਼ਲ ਸਾਈਟਾਂ ਵਿਦਿਆਰਥੀਆਂ ਦਾ ਧਿਆਨ ਭਟਕਾ ਰਹੀਆਂ ਹਨ ਇਸ ਕਰਕੇ ਹੀ ਸਰਕਾਰ ਵੱਲੋਂ ਬੁਧਵਾਰ ਤੱਕ ਸੋਸ਼ਲ ਮੀਡੀਆ ਸਾਈਟਾਂ ਨੂੰ ਟੈਂਪਰੇਰੀ ਤੌਰ 'ਤੇ ਬਲਾਕ ਕਰ ਦਿੱਤਾ ਗਿਆ ਹੈ। ਜਾਣਕਾਰਾਂ ਦੀ ਮੰਨੀਏ ਤਾਂ ਇਥਿਓਪੀਆ ਉਨ੍ਹਾਂ ਪਿਹਲੇ ਦੇਸ਼ਾਂ 'ਚੋਂ ਇਕ ਹੈ ਜਿਸ ਨੇ ਇੰਟਰਨੈੱਟ ਨੂੰ ਸੈਂਸਰ ਕਰਨ ਦੀ ਪਹਿਲ ਕੀਤੀ ਸੀ।
ਹਾਲਾਂਕਿ ਇਸ ਦਾ ਵਿਰੋਥ ਵੀ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰੀਖਿਆ ਦੇ ਨਾਂ 'ਤੇ ਸਰਕਾਰ ਵੱਲੋਂ ਇਸ ਨੂੰ ਕੁਝ ਦਿਨਾਂ ਲਈ ਬਲਾਕ ਕੀਤਾ ਜਾ ਰਿਹਾ ਹੈ ਪਰ ਇਸ ਤੋਂ ਬਾਅਦ ਕੋਈ ਹੋਰ ਵਜ੍ਹਾ ਦੇ ਕੇ ਕੁਝ ਮਹੀਨਿਆਂ ਜਾਂ ਸਾਲਾਂ ਲਈ ਵੀ ਸੋਸ਼ਲ ਸਾਈਟਾ ਬਲਾਕ ਕੀਤੀਆਂ ਜਾ ਸਕਦੀਆਂ ਹਨ। ਇਥਿਓਪੀਆ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਅਜਿਹੇ ਟੂਲ ਬਣਾ ਰਹੀਆਂ ਹਨ ਜੋ ਇਸ ਕੰਮ 'ਚ ਉਨ੍ਹਾਂ ਦੀ ਮਦਦ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵੱਲੋਂ ਇਕ ਮਤਾ ਪਾਸ ਕੀਤਾ ਗਿਆ ਸੀ, ਜਿਸ ਦੇ ਤਹਿਤ ਇੰਟਰਨੈੱਟ ਦੀ ਬਲਾਕਿੰਗ ਨੂੰ ਮਨੁੱਖੀ ਅਧਿਕਾਰਾਂ ਦੀ ਨਿਖੇਦੀ ਵਜੋਂ ਗਿਣਿਆ ਜਾਵੇਗਾ।
ਆਨਲਾਈਨ ਪੈਸੇ ਇਕੱਠੇ ਕਰਨ 'ਚ ਮਦਦ ਕਰੇਗਾ ਫੇਸਬੁੱਕ ਦਾ ਨਵਾਂ ਫੀਚਰ
NEXT STORY