ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਇਕ ਨਵਾਂ ਫੀਚਰ ਸ਼ੁਰੂ ਕੀਤਾ ਹੈ। ਇਹ ਫੀਚਰ ਗੈਰ ਸਰਕਾਰੀ ਸੰਗਠਨਾਂ (ਐੱਨ.ਜੀ.ਓ) ਅਤੇ ਚੈਰੀਟੇਬਲ ਸੰਗਠਨਾਂ ਨੂੰ ਆਨਲਾਈਨ ਪੈਸੇ ਇਕੱਠੇ ਕਰਨ 'ਚ ਮਦਦ ਕਰੇਗਾ।
ਜ਼ਿਕਰਯੋਗ ਹੈ ਕਿ ਸੋਸ਼ਲ ਨੈਟਵਰਕਿੰਗ ਵੈੱਬਸਾਈਟ ਫੇਸਬੁੱਕ ਨੇ ਕੁਝ ਮਹੀਨੇ ਪਹਿਲਾਂ ਗੈਰ ਸਰਕਾਰੀ ਸੰਗਠਨਾਂ ਲਈ ਦਾਨ ਸਵਿਕਾਰ ਕਰਨ ਲਈ ਇਕ ਨਵਾਂ ਫੀਚਰ 'ਫੰਡਰੇਜਰ' ਪੇਸ਼ ਕੀਤਾ ਸੀ। ਕੰਪਨੀ ਨੇ ਟੂਲ ਨੂੰ ਵਿਅਕਤੀਗਤ ਯੂਜ਼ਰਸ ਨੂੰ ਉਪਲੱਬਧ ਕਰਾਉਣ ਦਾ ਐਲਾਨ ਕੀਤਾ ਹੈ।
ਅਮਰੀਕਾ 'ਚ ਅਜੇ ਕੁਝ ਫੇਸਬੁੱਕ ਯੂਜ਼ਰਸ ਲਈ ਹੀ ਇਹ ਫੀਚਰ ਉਪਲੱਬਧ ਹੈ। ਕੰਪਨੀ ਆਉਣ ਵਾਲੇ ਦਿਨਾਂ 'ਚ ਇਸੇ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕਰੇਗੀ। ਨਵਾਂ ਫੰਡਰੇਜਰ ਫੀਚਰ ਫੇਸਬੁੱਕ ਦੀ ਸੋਸ਼ਲ ਗੁਡ ਟੀਮ ਦਾ ਲੇਟੈਸਟ ਫੀਚਰ ਹੈ।
ਸੈਮਸੰਗ ਨੇ ਪੇਸ਼ ਕੀਤਾ ਗਲੈਕਸੀ j1 ace neo
NEXT STORY