ਆਟੋ ਡੈਸਕ - ਭਾਰਤੀ ਟੂ-ਵ੍ਹੀਲਰ ਮਾਰਕੀਟ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੀ ਵਧਦੀ ਲੋਕਪ੍ਰਿਯਤਾ ਦਰਮਿਆਨ ਟੀਵੀਐਸ ਮੋਟਰ (TVS Motor) ਨੇ ਇੱਕ ਵੱਡੀ ਮੀਲ ਪੱਥਰ ਸਥਾਪਿਤ ਕੀਤੀ ਹੈ। ਕੰਪਨੀ ਨੇ ਇਲੈਕਟ੍ਰਿਕ ਸਕੂਟਰ ਸੈਗਮੈਂਟ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਹੁਣ ਤੱਕ 10 ਲੱਖ ਤੋਂ ਵੱਧ ਵਾਹਨ ਵੇਚਣ ਦਾ ਰਿਕਾਰਡ ਬਣਾਇਆ ਹੈ। ਫੈਡਾ (FADA) ਦੇ ਅੰਕੜਿਆਂ ਅਨੁਸਾਰ, ਭਾਰਤੀ ਬਾਜ਼ਾਰ ਵਿੱਚ ਇਲੈਕਟ੍ਰਿਕ ਟੂ-ਵ੍ਹੀਲਰਾਂ ਦੀ ਹਿੱਸੇਦਾਰੀ ਹੁਣ 9 ਫ਼ੀਸਦੀ ਤੋਂ ਉੱਪਰ ਪਹੁੰਚ ਗਈ ਹੈ।
ਟੀਵੀਐਸ ਨੇ ਜਨਵਰੀ 2020 ਵਿੱਚ ਆਪਣੇ ਪ੍ਰਸਿੱਧ ਮਾਡਲ iQube ਰਾਹੀਂ ਇਲੈਕਟ੍ਰਿਕ ਮਾਰਕੀਟ ਵਿੱਚ ਕਦਮ ਰੱਖਿਆ ਸੀ। ਸ਼ੁਰੂਆਤ ਵਿੱਚ ਕੰਪਨੀ ਦੀ ਰਫ਼ਤਾਰ ਕੁਝ ਹੌਲੀ ਸੀ ਅਤੇ ਪਹਿਲੇ 1 ਲੱਖ ਸਕੂਟਰ ਵੇਚਣ ਵਿੱਚ ਲਗਭਗ ਤਿੰਨ ਸਾਲ ਦਾ ਸਮਾਂ ਲੱਗਿਆ ਪਰ ਇਸ ਤੋਂ ਬਾਅਦ ਕੰਪਨੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅਗਲੇ 1 ਲੱਖ ਯੂਨਿਟ ਮਹਿਜ਼ 10 ਮਹੀਨਿਆਂ ਵਿੱਚ ਹੀ ਵੇਚ ਦਿੱਤੇ।
ਕੰਪਨੀ ਦੀ ਵਿਕਰੀ ਦੇ ਅੰਕੜਿਆਂ ਵਿੱਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਅਪ੍ਰੈਲ 2024 ਵਿਚ ਵਿਕਰੀ 3 ਲੱਖ ਯੂਨਿਟ ਤੱਕ ਪਹੁੰਚੀ। 3 ਤੋਂ 7 ਲੱਖ ਦਾ ਇਹ ਅੰਕੜਾ ਸਿਰਫ਼ 17 ਮਹੀਨਿਆਂ ਵਿੱਚ ਹਾਸਲ ਕੀਤਾ ਗਿਆ। ਜਿਸ ਤੋਂ ਬਾਅਦ 7 ਤੋਂ 8 ਲੱਖ ਸਿਰਫ਼ 3 ਮਹੀਨਿਆਂ ਵਿੱਚ 1 ਲੱਖ ਹੋਰ ਸਕੂਟਰ ਵਿਕੇ। ਉਥੇ ਹੀ ਜੂਨ 2026 ਦੇ ਵਾਹਨ ਡੇਟਾ ਮੁਤਾਬਕ, ਕੰਪਨੀ ਹੁਣ ਤੱਕ 10,04,148 ਇਲੈਕਟ੍ਰਿਕ ਸਕੂਟਰ ਵੇਚ ਚੁੱਕੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਵਿਕਰੀ ਦੀ ਇਹੀ ਰਫ਼ਤਾਰ ਜਾਰੀ ਰਹੀ, ਤਾਂ 2026 ਅਜਿਹਾ ਪਹਿਲਾ ਸਾਲ ਹੋਵੇਗਾ ਜਦੋਂ ਟੀਵੀਐਸ ਇੱਕ ਸਾਲ ਵਿੱਚ 5 ਲੱਖ ਤੋਂ ਵੱਧ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਵੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸਿਰਫ਼ 75 ਦਿਨਾਂ ਵਿੱਚ ਹੀ ਕੰਪਨੀ ਨੇ 1 ਲੱਖ ਇਲੈਕਟ੍ਰਿਕ ਵਾਹਨ ਵੇਚੇ ਹਨ, ਜੋ ਗਾਹਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ।
Ford ਨੇ 2.5 ਲੱਖ ਤੋਂ ਵੱਧ ਕਾਰਾਂ ਬੁਲਾਈਆਂ ਵਾਪਸ, ਦੱਸਿਆ ਇਹ ਵੱਡਾ ਕਾਰਨ
NEXT STORY