ਜਲੰਧਰ- ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਟੈਸਟਿੰਗ ਤੋਂ ਬਾਅਦ ਭਾਰਤ 'ਚ ਵੀਰਵਾਰ ਨੂੰ ਵਪਾਰਕ ਤੌਰ 'ਤੇ ਐਕਸਪ੍ਰੈੱਸ ਵਾਈ-ਫਾਈ ਲਾਂਚ ਕਰ ਦਿੱਤਾ ਹੈ। ਫੇਸਬੁੱਕ ਨੇ ਖੁਲਾਸਾ ਕੀਤਾ ਕਿ ਕੰਪਨੀ 2015 ਤੋਂ ਵੱਖ-ਵੱਖ ਇੰਟਰਨੈੱਟ ਸੇਵਾਵਾ ਪ੍ਰੋਵਾਈਡਰਾਂ ਨਾਲ ਮਿਲ ਕੇ ਟੈਸਟਿੰਗ ਕਰ ਰਹੀ ਹੈ। ਹੁਣ ਚਾਰ ਰਾਜਾਂ- ਉੱਤਰਾਖੰਡ, ਗੁਜਰਾਤ, ਰਾਜਸਥਾਨ ਅਤੇ ਮੇਘਾਲਿਆ 'ਚ ਕਰੀਬ 700 ਹਾਟ-ਸਪਾਟ ਰਾਹੀਂ ਇੰਟਰਨੈੱਟ ਨੂੰ ਕਮਰਸ਼ੀਅਲੀ ਉਪਲੱਬਧ ਕਰਵਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਫੇਸਬੁੱਕ ਨੇ ਏਅਰਟੈੱਲ ਦੇ ਨਾਲ ਆਪਣੀ ਸਾਂਝੇਦਾਰੀ ਦਾ ਵੀ ਐਲਾਨ ਕੀਤਾ ਹੈ। ਫੇਸਬੁੱਕ ਦੇ ਨਾਲ ਮਿਲ ਕੇ ਅਗਲੇ ਕੁਝ ਮਹੀਨਿਆਂ 'ਚ ਫੇਸਬੁੱਕ ਦੇਸ਼ ਭਰ 'ਚ 20,000 ਨਵੇਂ ਐਕਸਪ੍ਰੈੱਸ ਵਾਈ-ਫਾਈ ਫੇਸਬੁੱਕ ਹਾਟ-ਸਪਾਟ ਲਾਂਚ ਕਰੇਗੀ। ਉੱਤਰਾਖੰਡ, ਗੁਜਰਾਤ, ਰਾਜਸਥਾਨ ਅਤੇ ਮੇਘਾਲਿਆ 'ਚ ਫਿਲਹਾਲ ਏਅਰਜਲਦੀ, ਤਿਕੋਨਾ, ਐੱਲ.ਐੱਮ.ਈ.ਐੱਸ. ਅਤੇ ਸ਼ੈਲਧਰ ਵਰਗੇ ਇੰਟਰਨੈੱਟ ਸੇਵਾ ਪ੍ਰੋਵਾਈਡਰ ਹਨ। ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਐਕਸਪ੍ਰੈਸ ਵਾਈ-ਫਾਈ ਕੁਨੈਕਟੀਵਿਟੀ ਅਜੇ ਭਾਰਤ, ਇੰਡੋਨੇਸ਼ੀਆ, ਕੀਨੀਆ, ਨਾਈਜੀਰੀਆ ਅਤੇ ਤੰਜਾਨੀਆ 'ਚ ਕੰਮ ਕਰਦੀ ਹੈ।
ਫੇਸਬੁੱਕ ਦਾ ਕਹਿਣਾ ਹੈ ਕਿ ਸਾਈਨ-ਅਪ ਕਰਕੇ ਕੋਈ ਵੀ ਐਕਸਪ੍ਰੈੱਸ ਵਾਈ-ਫਾਈ ਕਰ ਸਕਦਾ ਹੈ। ਇਸ ਲਈ ਸਾਂਝੇਦਾਰਾਂ ਦੁਆਰਾ ਤੈਅ ਕੀਤੇ ਹਰ ਰੋਜ਼, ਹਫਤੇਵਾਰ ਜਾਂ ਮਹੀਨੇਵਾਰ ਵਾਲੇ ਪੈਕ ਨੂੰ ਐਕਸਪ੍ਰੈੱਸ ਵਾਈ-ਫਾਈ ਰਿਟੇਲਰ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਬਾਅਦ ਯੂਜ਼ਰ ਐਕਸਪ੍ਰੈੱਸ ਵਾਈ-ਫਾਈ ਹਾਟ-ਸਪਾਟ ਨਾਲ ਕੁਨੈੱਕਟ ਕਰ ਸਕਣਗੇ। ਫਿਰ ਇਕ ਅਕਾਊਂਟ ਰਜਿਸਟਰ/ਕ੍ਰਿਏਟ ਕਰਕੇ ਲਾਗ-ਇਨ ਕਰਨ ਤੋਂ ਬਾਅਦ ਬ੍ਰਾਊਜ਼ਿੰਗ ਫਿਰ ਇੰਟਰਨੈੱਟ ਰਾਹੀਂ ਕਿਸੇ ਵੀ ਐਪ ਦਾ ਇਸਤੇਮਾਲ ਕਰ ਸਕੋਗੇ।
ਫੇਸਬੁੱਕ ਏਸ਼ੀਆ ਪੈਸੀਫਿਕ ਦੇ ਹੈੱਡ ਆਫਰ ਕੁਨੈਕਟੀਵਿਟੀ ਸਲਿਊਸ਼ਨ ਦੇ ਮੁਨੀਸ਼ ਸੇਠ ਨੇ ਇਕ ਬਿਆਨ 'ਚ ਕਿਹਾ ਕਿ ਐਕਸਪ੍ਰੈੱਸ ਵਾਈ-ਫਾਈ ਨੂੰ ਘੱਟ ਕੀਮਤ 'ਤੇ ਮੋਬਾਇਲ ਲਈ ਡਾਟਾ ਉਪਲੱਬਧ ਕਰਾਉਣ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਤੇਜ਼ ਗਤੀ ਨਾਲ ਆਨਲਾਈਨ ਰਹਿਣ ਅਤੇ ਐਪ ਐਕਸੈੱਸ ਦੇ ਨਾਲ ਡਾਊਨਲੋਡ ਅਤੇ ਕੰਟੈਂਟ ਸਟਰੀਮ ਕਰਨ ਦੀ ਸੁਵਿਧਾ ਮਿਲੇਗੀ। ਸਾਡੀ ਐਕਸਪ੍ਰੈੱਸ ਵਾਈ-ਫਾਈ ਸਾਂਝੇਦਾਰੀ ਦਾ ਉਦੇਸ਼ ਸਥਾਨਕ ਭਾਰਤੀ ਉਧਮੀਆਂ ਨੂੰ ਆਪਣੇ ਪਿੰਡ ਜਾਂ ਖੇਤਰ 'ਚ ਇੰਟਰਨੈੱਟ ਐਕਸੈੱਸ ਦੇਣ ਲਈ ਬਿਜ਼ਨੈੱਸ ਸ਼ੁਰੂ ਕਰਨ ਲਈ ਉਤਸ਼ਾਹ ਦੇਣਾ ਹੈ। ਇਸ ਤੋਂ ਇਲਾਵਾ ਉਹ ਭਾਰਤੀਆਂ ਨੂੰ ਕਿਫਾਇਤੀ ਕੀਮਤਾਂ 'ਚ ਆਸਾਨੀ ਨਾਲ ਇੰਟਰਨੈੱਟ ਨਾਲ ਕੁਨੈੱਕਟ ਹੋਣ 'ਚ ਵੀ ਮਦਦ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਾਡਾ ਟੀਚਾ ਭਾਰਤ 'ਚ ਤੇਜ਼ੀ ਨਾਲ ਐਕਸਪ੍ਰੈੱਸ ਵਾਈ-ਫਾਈ ਦੀ ਗਿਣਤੀ ਨੂੰ ਵਧਾਉਣਾ ਹੈ। ਭਾਰਤ 'ਚ ਕਰੀਬ 130 ਕਰੋੜ ਲੋਕ ਹਨ ਪਰ ਟੈਲੀਕਾਮ ਰੈਗੂਲੇਟਰੀ ਅਧਾਰਿਟੀ ਆਫਰ ਇੰਡੀਆ (ਟਰਾਈ) ਦੀ ਪਰਫਾਰਮੈਂਸ ਇੰਡੀਕੇਟਰ ਰਿਪੋਰਟ ਮੁਤਾਬਕ ਸਿਰਫ 39 ਕਰੋੜ ਲੋਕ ਹੀ ਇੰਟਰਨੈੱਟ ਨਾਲ ਜੁੜੇ ਹਨ। ਅਸੀਂ ਦੁਨੀਆ ਭਰ 'ਚ ਆਪਣੇ ਸਾਂਝੇਦਾਰਾਂ ਦੇ ਨਾਲ ਐਕਸਪ੍ਰੈੱਸ ਵਾਈ-ਫਾਈ ਦਾ ਵਿਸਤਾਰ ਕਰਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ।
11 ਮਈ ਨੂੰ isuzu MU-X ਐੱਸ. ਯੂ. ਵੀ ਭਾਰਤੀ ਬਾਜ਼ਾਰ 'ਚ ਰੱਖੇਗੀ ਕਦਮ, ਜਾਣੋ ਫੀਚਰਸ ਅਤੇ ਕੀਮਤ
NEXT STORY