ਗੈਜੇਟ ਡੈਸਕ– ਸੋਮਵਾਰ ਨੂੰ ਫੇਸਬੁੱਕ ਸਣੇ ਹੋਰ ਸੋਸ਼ਲ ਮੀਡੀਆ ਐਪਸ ਦੇ ਡਾਊਨ ਹੋਣ ਦੇ ਇਕ ਹਫ਼ਤੇ ਦੇ ਅੰਦਰ ਇੰਸਟਾਗ੍ਰਾਮ ਫਿਰ ਤੋਂ ਡਾਊਨ ਹੋ ਗਿਆ। ਕਈ ਯੂਜ਼ਰਜ਼ ਫੋਟੋ-ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ’ਤੇ ਆਪਣੀ ਫੋਟੋ ਸ਼ੇਅਰ ਨਹੀਂ ਕਰ ਪਾ ਰਹੇ ਸਨ। ਦੋਵੇਂ ਹੀ ਐਪ ਦੇਰ ਰਾਤ 12 ਵਜੇ ਤੋਂ ਬਾਅਦ ਕਰੀਬ 1 ਘੰਟੇ ਲਈ ਪ੍ਰਾਭਾਵਿਤ ਰਹੇ। ਸਰਵਰ ਡਾਊਨ ਹੋਣ ਕਾਰਨ ਫੇਸਬੁੱਕ ਅਤੇ ਇੰਸਟਾਗ੍ਰਾਮ ਕੁਝ ਸਮੇਂ ਲਈ ਬੰਦ ਹੋ ਗਏ ਸਨ। ਜਿਸ ਕਾਰਨ ਕਈ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਹੁਣ ਸੇਵਾ ਬਹਾਲ ਹੋ ਗਈ ਹੈ। ਉਥੇ ਹੀ ਕੰਪਨੀ ਨੇ ਇਸ ਅਸੁਵਿਧਾ ਲਈ ਯੂਜ਼ਰਜ਼ ਕੋਲੋਂ ਮੁਆਫ਼ੀ ਮੰਗੀ ਹੈ।
ਫੇਸਬੁੱਕ ਨੇ ਟਵੀਟ ਕਰਕੇ ਕਿਹਾ ਕਿ ਕੁਝ ਲੋਕਾਂ ਨੂੰ ਸਾਡੇ ਐਪਸ ਅਤੇ ਵੈੱਬਸਾਈਟ ਤਕ ਪਹੁੰਚਣ ’ਚ ਸਮੱਸਿਆ ਹੋ ਰਹੀ ਹੈ। ਜੇਕਰ ਤੁਸੀਂ ਸਾਡੀ ਸਰਵਿਸ ਇਸਤੇਮਾਲ ਨਹੀਂ ਕਰ ਪਾ ਰਹੇ ਤਾਂ ਸਾਨੂੰ ਇਸ ਗੱਲ ਦਾ ਅਫਸੋਸ ਹੈ। ਅਸੀਂ ਜਾਣਦੇ ਹਾਂ ਕਿ ਤੁਸੀਂ ਇਕ-ਦੂਜੇ ਨਾਲ ਗੱਲਬਾਤ ਕਰਨ ਲਈ ਸਾਡੇ ’ਤੇ ਕਿੰਨਾ ਨਿਰਭਰ ਕਰਦੇ ਹੋ। ਹੁਣ ਅਸੀਂ ਸਮੱਸਿਆ ਨੂੰ ਠੀਕ ਕਰ ਦਿੱਤਾ ਹੈ। ਇਸ ਵਾਰ ਵੀ ਆਪਣਾ ਸੰਯਮ ਬਣਾਈ ਰੱਖਣ ਲਈ ਫਿਰ ਤੋਂ ਧੰਨਵਾਦ।
ਉਥੇ ਹੀ ਇੰਸਟਾਗ੍ਰਾਮ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਸਾਡੇ ਬਹੁਤ ਅਫਸੋਸ ਹੈ ਅਤੇ ਇਸ ਨੂੰ ਠੀਕ ਕਰਨ ਲਈ ਜਿੰਨੀ ਜਲਦੀ ਹੋ ਸਕੇ ਕੰਮ ਕਰ ਰਹੇ ਹਾਂ। ਨਾਲ ਹੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੁਹਾਡੇ ’ਚੋਂ ਕੁਝ ਲੋਕਾਂ ਨੂੰ ਅਜੇ ਇੰਸਟਾਗ੍ਰਾਮ ਦੀ ਵਰਤੋਂ ਕਰਨ ’ਚ ਕੁਝ ਸਮੱਸਿਆ ਹੋ ਰਹੀ ਹੋਵੇਗੀ।
ਤੁਹਾਡੀ ਨਿੱਜੀ ਜਾਣਕਾਰੀ ਲੀਕ ਨਹੀਂ ਹੋਣ ਦੇਵੇਗਾ ਇਹ ਸਰਚ ਇੰਜਣ
NEXT STORY