ਜਲੰਧਰ : ਆਈਫੋਨ ਲਈ ਕੁਝ ਮਹੀਨੇ ਪਹਿਲਾਂ ਲਾਂਚ ਹੋਈ ਫੇਸਬੁਕ ਦੀ ਟੀਨਏਜਰ ਓਨਲੀ 'ਲਾਈਫ ਸਟੇਜ' ਐਪ ਹੁਣ ਐਂਡ੍ਰਾਅਇਡ ਪਲੈਟਫੋਰਮ ਲਈ ਵੀ ਉਪਲੱਬਧ ਕਰਵਾ ਦਿੱਤੀ ਗਈ ਹੈ। ਹਾਈ ਸਕੂਲ ਜਾਣ ਵਾਲੀ ਜਨਰੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਇਹ ਐਪ ਤੁਹਾਨੂੰ ਵੀਡੀਓ ਡਾਇਰੀਜ਼ ਬਣਾਉਣ 'ਚ ਮਦਦ ਕਰਦੀ ਹੈ। ਇਸ ਦੌਰਾਨ ਤੁਹਾਨੂੰ ਸਨੈਪਚੈਟ ਵਰਗੇ ਫਿਲਟਰ ਵੀ ਵੀਡੀਓ 'ਚ ਪਾਉਣ ਨੂੰ ਮਿਲਣਗੇ।
ਇਸ ਨੂੰ ਨੌਜਵਾਨ ਪੀੜ੍ਹੀ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ਜਿਸ ਕਰਕੇ ਇਹ 'ਚ ਲਗਾਤਾਰ ਨਵੇਂ ਫਿਲਟਰ ਮਿਲਣਗੇ। ਇਸ ਨੂੰ ਯੂਜ਼ ਕਰਨ ਲਈ ਤੁਹਾਡਾ ਟੀਨਏਜਰ ਹੋਣਾ ਜ਼ਰੂਰੀ ਹੈ ਇਸ ਲਈ ਤੁਹਾਡੇ ਤੋਂ ਸ਼ੁਰੂਆਤ 'ਚ ਕਈ ਅਜੀਬ ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਦੇ ਜਵਾਬ ਦੇਣ ਤੋਂ ਬਾਅਦ ਹੀ ਤੁਸੀਂ ਇਸ ਦੀ ਵਰਤੋਂ ਕਰ ਸਕੋਗੇ। ਇਸ ਨੂੰ 21 ਜਾਂ ਇਸ ਤੋਂ ਘੱਟ ਉਮਰ ਵਾਲੇ ਵਰਤ ਸਕਦੇ ਹਨ ਤੇ ਤੁਹਾਡੇ ਦੋਸਤ ਤੁਹਾਡੀ ਵੀਡੀਓ ਪ੍ਰੋਫਾਈਲ 'ਤੇ ਅਲੱਗ-ਅਲੱਗ ਇਮੋਜੀਜ਼ ਨਾਲ ਰਿਐਕਟ ਕਰ ਸਕਨਗੇ।
ਰਿਲਾਇੰਸ ਡਿਜ਼ੀਟਲ ਲਾਈਫ ਵਾਟਰ 9 ਸਮਾਰਟਫੋਨ ਹੋਇਆ ਲਾਂਚ
NEXT STORY