ਜਲੰਧਰ— ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਹੁਣ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ ਇਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ ਜੋ ਕਿ ਵੀਡੀਓ ਨੂੰ ਆਟੋਮੈਟਿਕਲੀ ਤੁਹਾਨੂੰ ਅਤੇ ਤੁਹਾਡੇ ਦੋਸਤਾਂ ਨੂੰ ਟੈਗ ਕਰੇਗਾ।
ਟੈੱਕਕ੍ਰੰਚ ਦੀ ਰਿਪੋਰਟ ਮੁਤਾਬਕ ਫੇਸਬੁੱਕ ਦੇ ਡਾਇਰੈਕਟਰ ਆਫ ਮਸ਼ੀਨ ਲਰਨਿੰਗ ਜੋਕਿਊਇਨ ਨੇ ਸਾਨ ਫ੍ਰਾਂਸਿਸਕੋ 'ਚ ਚੱਲ ਰਹੀ ਫੇਸਬੁੱਕ ਐਪ ਐਫ8 ਡਿਵੈੱਲਪਰ ਕਾਨਫਰੰਸ ਦੌਰਾਨ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਫੇਸਬੁੱਕ ਦੀ ਯੋਜਨਾ ਇਸ ਫੀਚਰ ਲਈ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਵਰਤੋਂ ਕਰਨ ਦੀ ਹੈ। ਇਹ ਤਕਨੀਕ ਘੱਟ ਸਮੇਂ 'ਚ ਤੁਹਾਡੇ ਫੇਸਬੁੱਕ ਫ੍ਰੈਂਡ ਨੂੰ ਪਛਾਣ ਕੇ ਉਸ ਨੂੰ ਟੈਗ ਕਰਨ 'ਚ ਸਮਰਥ ਹੈ। ਇਹ ਯੋਜਨਾ ਵੀਡੀਓ 'ਚ ਕਿਸੇ ਇਨਸਾਨ ਨੂੰ ਸਰਚ ਕਰਨ ਲਈ ਕਾਫੀ ਆਸਾਨ ਹੈ। ਜੇਕਰ ਤੁਸੀਂ ਕੋਈ ਵੀਡੀਓ ਸਰਚ ਕਰ ਰਹੇ ਹੋ ਜਿਸ ਵਿਚ ਤੁਸੀਂ ਕਿਸੇ ਦੋਸਤ ਨੂੰ ਲੱਭਣਾ ਚਾਹੁੰਦੇ ਹੋ ਤਾਂ ਇਹ ਕਾਫੀ ਲਾਭਦਾਇਕ ਹੋਵੇਗਾ।
ਇਸ ਤੋਂ ਪਹਿਲਾਂ ਇਹ ਫੀਚਰ ਫੇਸਬੁੱਕ ਫੋਟੋ 'ਚ ਉਪਲੱਬਧ ਹੈ ਜਿਸ ਵਿਚ ਫੋਟੋ ਅਪਲੋਡ ਕਰਦੇ ਸਮੇਂ ਫੇਸੀਅਲ ਰਿਕਾਗਨਿਸ਼ਨ ਤਕਨੀਕ ਰਾਹੀਂ ਫੋਟੋ ਨੂੰ ਪਛਾਣ ਕੇ ਉਸ ਨੂੰ ਟੈਗ ਕਰਨ ਦੀ ਆਪਸ਼ਨ ਦਿੰਦਾ ਹੈ। ਮਤਲਬ ਉਸ ਫੋਟੋ 'ਚ ਜਿੰਨੇ ਲੋਕ ਹਨ ਉਨ੍ਹਾਂ 'ਚੋਂ ਤੁਹਾਡੇ ਫੇਸਬੁੱਕ ਫ੍ਰੈਂਡ ਨੂੰ ਇਹ ਤਕਨੀਕ ਪਛਾਣਦੀ ਹੈ ਅਤੇ ਉਸੇ ਵਿਅਕਤੀ ਨੂੰ ਟੈਗ ਕਰਨ ਦੀ ਆਪਸ਼ਨ ਵੀ ਦਿੰਦੀ ਹੈ।
ਫੇਸਬੁੱਕ ਦਾ ਕਹਿਣਾ ਹੈ ਕਿ ਉਹ ਇਸ ਫੀਚਰ 'ਤੇ ਕੰਮ ਕਰ ਰਹੀ ਹੈ ਜਿਸ ਵਿਚ ਤੁਹਾਡੀ ਫੇਸਬੁੱਕ ਵੀਡੀਓ 'ਚ ਆਟੋਮੈਟਿਕਲੀ ਕੈਪਸ਼ਨ ਦੀ ਆਪਸ਼ਨ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਫੇਸਬੁੱਕ ਐਫ8 ਕਾਨਫਰੰਸ 'ਚ ਵੀਡੀਓ ਨਾਲ ਜੁੜੇ ਹੋਰ ਵੀ ਫੀਚਰਜ਼ ਦਾ ਐਲਾਨ ਕਰ ਚੁੱਕੀ ਹੈ ਜਿਸ ਵਿਚ ਲਾਈਵ ਫੋਟੋ ਫੀਚਰ ਵੀ ਸ਼ਾਮਲ ਹੈ।
ਲਿਨੋਵੋ ਨੇ ਇਸ ਸਮਾਰਟਫੋਨ ਲਈ ਪੇਸ਼ ਕੀਤਾ ਐਂਡ੍ਰਾਇਡ 6.0 ਅਪਡੇਟ
NEXT STORY